ਭਾਰਤ ਤੇ ਬੰਗਲਾਦੇਸ਼ ਦੇ ਮੈਚ ਤੋਂ ਪਹਿਲਾਂ ਦਿਨ ਢਲਦੇ ਹੀ ਜਲੰਧਰ ਦੇ ਸਟੇਡੀਅਮ 'ਚ ਉਸ ਸਮੇਂ ਹੈਰਾਨੀ ਦਾ ਮਾਹੌਲ ਬਣ ਗਿਆ ਜਦੋਂ ਰਾਤ ਦੇ ਆਸਮਾਨ 'ਚ ਅਚਾਨਕ ਇੱਕ ਅਤਿ-ਆਧੁਨਿਕ ਤੇ ਮਨਮੋਹਕ ਡਰੋਨ ਸ਼ੋਅ ਸ਼ੁਰੂ ਹੋਇਆ, ਜਿਸ ਨੇ ਹਾਜ਼ਰ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ। ਸਟੇਡੀਅਮ ਦੀਆਂ ਲਾਈਟਾਂ ਅਤੇ ਰੰਗ-ਬਿਰੰਗੇ ਪ੍ਰਭਾਵਾਂ ਵਿਚਾਲੇ 500 ਡਰੋਨਾਂ ਨੇ ਆਸਮਾਨ ਵਿੱਚ ਅਜਿਹੇ ਨਜ਼ਾਰੇ ਪੇਸ਼ ਕੀਤੇ, ਜਿਨ੍ਹਾਂ ਨੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੇ ਖੇਡ ਪ੍ਰਤੀ ਜਨੂੰਨ ਨੂੰ ਬਾਖ਼ੂਬੀ ਉਜਾਗਰ ਕੀਤਾ। ਇਸ ਸ਼ੋਅ ਦਾ ਸਭ ਤੋਂ ਹੈਰਾਨਕੁਨ ਪਲ ਉਦੋਂ ਆਇਆ ਜਦੋਂ ਡਰੋਨਾਂ ਨੇ ਆਸਮਾਨ ਵਿੱਚ ਖੇਡ ਜਗਤ ਦਾ ਪ੍ਰਤੀਕ ਬਣਾਇਆ ਅਤੇ ਖੇਡਾਂ ਪ੍ਰਤੀ ਪੰਜਾਬੀਆਂ ਦੇ ਗਹਿਰੇ ਪਿਆਰ ਨੂੰ ਦਰਸਾਇਆ। ਡਰੋਨਾਂ ਦੀ ਮਦਦ ਨਾਲ ਸੰਸਾਰਪੁਰ ਤੋਂ ਕਰਨਲ ਬਲਬੀਰ ਸਿੰਘ ਨਾਲ ਹੋਈ ਹਾਕੀ ਦੀ ਸ਼ੁਰੂਆਤ ਤੋਂ ਮਿੱਠਾਪੁਰ ਤੱਕ ਦੇ ਇਤਿਹਾਸ ਨੂੰ ਤੇ ਮੌਜੂਦਾ ਟੀਮ ਨੂੰ ਉਸ ਵਿਰਾਸਤ ਨੂੰ ਸਾਂਭਣ ਦੀ ਇੱਕ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਡਰੋਨਾਂ ਦੀ ਮਦਦ ਨਾਲ ਹਾਕੀ ਦੀਆਂ ਸਟਿੱਕਸ ਅਤੇ ਖੇਡਦਾ ਪੰਜਾਬ ਦਾ ਸ਼ਾਨਦਾਰ ਲੋਗੋ ਆਸਮਾਨ 'ਚ ਚਮਕਾਇਆ ਗਿਆ, ਜਿਸ ਨੇ ਦਰਸ਼ਕਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਪੰਜਾਬੀਆਂ ਦੇ ਹੱਥਾਂ ਵਿੱਚ ਫੜੀ ਹਾਕੀ ਸਟਿਕ ਸਿਰਫ਼ ਇੱਕ ਖੇਡ ਦਾ ਹਿੱਸਾ ਨਹੀਂ, ਸਗੋਂ ਸੂਬੇ ਦੀ ਖੇਡ ਪਰੰਪਰਾ ਦਾ ਪ੍ਰਤੀਕ ਬਣ ਕੇ ਉਭਰੀ ਹੈ। ਸਟੇਡੀਅਮ ਵਿੱਚ ਮੌਜੂਦ ਹਜ਼ਾਰਾਂ ਦਰਸ਼ਕਾਂ ਨੇ ਇਸ ਅਦਭੁਤ ਨਜ਼ਾਰੇ ਨੂੰ ਆਪਣੇ ਮੋਬਾਈਲ ਕੈਮਰਿਆਂ ਵਿੱਚ ਕੈਦ ਕੀਤਾ ਅਤੇ ਹਰ ਪਾਸੇ ਹੈਰਾਨੀ ਦੀਆਂ ਸਦੀਆਂ ਗੂੰਜੀਆਂ। ਰੋਸ਼ਨੀ, ਸੰਗੀਤ ਅਤੇ ਡਰੋਨਾਂ ਦੀ ਇਸ ਪੇਸ਼ਕਾਰੀ ਨੇ ਇਸ ਖੇਡ ਸਮਾਗਮ ਦੀ ਸ਼ਾਨ ਨੂੰ ਚਾਰ ਚੰਨ ਲਾ ਦਿੱਤੇ ਅਤੇ ਇਹ ਰਾਤ ਪੰਜਾਬ ਦੇ ਖੇਡ ਇਤਿਹਾਸ ਵਿੱਚ ਇੱਕ ਯਾਦਗਾਰੀ ਪਲ ਵਜੋਂ ਦਰਜ ਹੋ ਗਈ, ਜਿਸ ਨੂੰ ਦੇਖਣ ਵਾਲੇ ਹਰ ਦਰਸ਼ਕ ਦੇ ਦਿਲ ਵਿੱਚ ਵਿਰਾਸਤ ਤੇ ਖੇਡ ਦਾ ਨਵਾਂ ਜੋਸ਼ ਭਰ ਦਿੱਤਾ।
ਆਸਮਾਨ 'ਚ 500 ਡਰੋਨਾਂ ਨੇ ਖੋਲ੍ਹਿਆ ਪੰਜਾਬ ਦੇ ਹਾਕੀ ਇਤਿਹਾਸ ਦਾ ਗੁਪਤ ਰਾਜ਼, ਦੇਖੋ ਕੀ ਦਿਖਿਆ
ਭਾਰਤ ਤੇ ਬੰਗਲਾਦੇਸ਼ ਦੇ ਮੈਚ ਤੋਂ ਪਹਿਲਾਂ ਦਿਨ ਢਲਦੇ ਹੀ ਜਲੰਧਰ ਦੇ ਸਟੇਡੀਅਮ 'ਚ ਉਸ ਸਮੇਂ ਹੈਰਾਨੀ ਦਾ ਮਾਹੌਲ ਬਣ ਗਿਆ ਜਦੋਂ ਰਾਤ ਦੇ ਆਸਮਾਨ 'ਚ ਅਚਾਨਕ ਇੱਕ ਅਤਿ-ਆਧੁਨਿਕ ਤੇ ਮਨਮੋਹਕ ਡਰੋਨ ਸ਼ੋਅ ਸ਼ੁਰੂ ਹੋਇਆ, ਜਿਸ ਨੇ ਹਾਜ਼ਰ ਸਾਰੇ ਦਰਸ਼ਕਾਂ ਦ
NRI Post Desk · 28 ਦਿਨ ਪਹਿਲਾਂ · ਅੱਪਡੇਟ 14 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





