|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਉਹ ਰਾਜ਼ ਜੋ ਹਰ ਸਿੱਖ ਨੂੰ ਜਾਣਨਾ ਚਾਹੀਦਾ ਹੈ: ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੇ ਕੀ ਕੁਝ ਬਦਲ ਦਿੱਤਾ, ਜਵੱਦੀ ਟਕਸਾਲ ਵਿੱਚ ਹੋਇਆ ਖੁਲਾਸਾ

ਜਵੱਦੀ ਟਕਸਾਲ ਵਿੱਚ ਹਫਤਾਵਾਰੀ ਨਾਮ ਸਿਮਰਨ ਸਮਾਗਮ ਇਸ ਵਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਿਹਾ, ਜਿੱਥੇ ਸੰਗਤ ਨਾਲ ਮਹਾਂਪੁਰਸ਼ਾਂ ਨੇ ਬਾਬਾ ਜੀ ਦੇ ਜੀਵਨ ਨਾਲ ਜੁੜੇ ਵੱਖ ਵੱਖ ਪਹਿਲੂਆਂ ਤੋਂ ਗੁਰਮਤਿ ਵਿਚਾਰ ਸਾਂਝੇ

NRI Post Desk · 8 ਦਿਨ ਪਹਿਲਾਂ · ਅੱਪਡੇਟ 6 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਉਹ ਰਾਜ਼ ਜੋ ਹਰ ਸਿੱਖ ਨੂੰ ਜਾਣਨਾ ਚਾਹੀਦਾ ਹੈ: ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੇ ਕੀ ਕੁਝ ਬਦਲ ਦਿੱਤਾ, ਜਵੱਦੀ ਟਕਸਾਲ ਵਿੱਚ ਹੋਇਆ ਖੁਲਾਸਾ
📷 NRI Post Desk

ਜਵੱਦੀ ਟਕਸਾਲ ਵਿੱਚ ਹਫਤਾਵਾਰੀ ਨਾਮ ਸਿਮਰਨ ਸਮਾਗਮ ਇਸ ਵਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਿਹਾ, ਜਿੱਥੇ ਸੰਗਤ ਨਾਲ ਮਹਾਂਪੁਰਸ਼ਾਂ ਨੇ ਬਾਬਾ ਜੀ ਦੇ ਜੀਵਨ ਨਾਲ ਜੁੜੇ ਵੱਖ ਵੱਖ ਪਹਿਲੂਆਂ ਤੋਂ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਇਹ ਖੁਲਾਸਾ ਕੀਤਾ ਕਿ ਬਾਬਾ ਦੀਪ ਸਿੰਘ ਜੀ ਦੇ ਜੀਵਨ ਦਾ ਇਕ-ਇਕ ਪੱਖ ਸਿੱਖਾਂ ਦੀ ਅਣਖ, ਸਵੈਮਾਣ ਤੇ ਦਲੇਰੀ ਦੀ ਸ਼ਾਹਦੀ ਭਰਦਾ ਹੈ। ਇਤਿਹਾਸ ਦੇ ਪੰਨੇ ਫੋਲਦਿਆਂ ਦੱਸਿਆ ਗਿਆ ਕਿ ਸਿੱਖ ਕੌਮ ਸ਼ਹੀਦਾਂ ਦੀ ਕੌਮ ਤੇ ਸਿੱਖ ਇਤਿਹਾਸ ਸਿੱਖੀ ਲਈ ਦਿੱਤੀਆਂ ਸ਼ਹਾਦਤਾਂ ਦਾ ਇਤਿਹਾਸ ਹੈ, ਅਤੇ ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦੀ ਗਿਣਤੀ ਸ਼ੁਮਾਰ ਕੀਤੇ ਜਾਣ ਤੋਂ ਬਾਹਰੀ ਹੈ। ਸਿੱਖੀ ਦੇ ਧਰਮ ਖੇਤਰ ਵਿੱਚ ਜੂਝਦਿਆਂ ਜਾਂਬਾਜ਼ ਸੰਗਰਾਮੀਆਂ ਦੀ ਪਾਲ ਵਿੱਚ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਲਾਸਾਨੀ ਹੈ, ਜਿਸ ਦੇ ਪਿੱਛੇ ਇੱਕ ਅਜਿਹਾ ਘ੍ਰਿਣਤ ਪਾਪ ਕਰਮ ਸੀ ਜਿਸ ਨੇ ਪੂਰੀ ਸਿੱਖ ਕੌਮ ਨੂੰ ਝੰਜੋੜ ਦਿੱਤਾ। ਉਨ੍ਹਾਂ ਦੱਸਿਆ ਕਿ ਸਿੱਖੀ ਦੇ ਪਵਿੱਤਰ ਕੇਂਦਰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ’ਤੇ ਕਾਬਜ਼ ਮੁਗਲ ਫੌਜ਼ਦਾਰ ਵਲੋਂ ਪਾਵਨ ਗੁਰਧਾਮ ਦੀ ਬੇਹੁਰਮਤੀ ਕਰਨ ਵਾਲੇ ਘ੍ਰਿਣਤ ਪਾਪ ਕਰਮਾਂ ਕਾਰਨ ਉਸ ਨਾਲ ਦੋ ਹੱਥ ਕਰਕੇ ਪਵਿੱਤਰਤਾ ਬਹਾਲ ਕਰਨ ਦੇ ਦਿੱਤੇ ਬਚਨ ਬਦਲੇ ਬਜ਼ੁਰਗ ਉਮਰ ਦੇ ਬਾਵਜ਼ੂਦ ਵੱਡੀ ਗਿਣਤੀ ਵਿੱਚ ਸਾਹਮਣੇ ਖੜ੍ਹੇ ਦੁਸ਼ਮਣ ਨਾਲ ਦੋ ਹੱਥ ਕਰਦਿਆਂ, ਜੂਝਦਿਆਂ, ਗੁਰੂ ਦਰ ਤੱਕ ਸੀਸ ਤਲੀ ’ਤੇ ਧਰ ਲੜਦਿਆਂ ਪਰਿਕਰਮਾ ਵਿੱਚ ਸੀਸ ਭੇਟ ਕੀਤਾ। ਇਹ ਪੱਖ ਇਸ ਗੱਲ ਦੀ ਸੂਚਕ ਹੈ ਕਿ ਸਿੱਖ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕਦੇ ਬਰਦਾਸ਼ਤ ਨਹੀਂ ਕਰਦੇ, ਜਿਸ ਕਿਸੇ ਨੇ ਇਸ ਪਾਵਨ ਗੁਰਧਾਮ ਦੀ ਬੇਹੁਰਮਤੀ ਕੀਤੀ, ਉਸ ਤੋਂ ਪੂਰਾ ਬਦਲਾ ਲਿਆ। ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਦੇ ਕਾਰਨਾਮੇ ਨੇ ਸਿੰਘਾਂ ਦੀ ਜ਼ੁਰਅੱਤ ਤੇ ਕੁਰਬਾਨੀ ਦੀ ਰੂਹ ਤੇ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਦੀ ਅਤਿ ਘਿਨੌਣੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕੀਤੇ ਦੀ ਸਜ਼ਾ ਦੇਣ ਦੇ ਖਾਲਸਾਈ ਬਿੰਦੂਆਂ ਨੂੰ ਸਾਕਾਰ ਕਰ ਵਿਖਾਇਆ। ਸਮਾਗਮ ਦੌਰਾਨ 26, 27, 28 ਤੇ 29 ਨਵੰਬਰ ਨੂੰ ਹੋਣ ਜਾ ਰਹੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਦੀਆਂ ਤਿਆਰੀਆਂ ਨਾਲ ਜੁੜੇ ਪਹਿਲੂਆਂ ਤੇ ਪ੍ਰਬੰਧਕਾਂ ਨਾਲ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਆਉਣ ਵਾਲਾ ਸਮਾਗਮ ਵੀ ਸਿੱਖ ਇਤਿਹਾਸ ਦੀ ਇਸ ਅਮਿੱਟ ਯਾਦ ਨੂੰ ਜੀਵਤ ਰੱਖਣ ਦਾ ਵਾਹਕ ਬਣੇਗਾ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!