|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਖੇਡਾਂ ਵਤਨ ਪੰਜਾਬ ਦੀਆਂ ਦਾ ਉਹ ਪਲ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ: ਗਲੈਡੀਏਟਰ ਨਾਲ ਬਾਜ਼ੀ ਮਾਰਨ ਵਾਲੇ ਸੁਖਪ੍ਰੀਤ ਸਿੰਘ ਦੀ ਕਹਾਣੀ

ਜਲੰਧਰ ਦੇ ਪੀਏਪੀ ਕੈਂਪਸ ਵਿੱਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ- 2026’ ਤਹਿਤ ਘੋੜਸਵਾਰੀ ਦੇ ਮੁਕਾਬਲਿਆਂ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਟੈਂਟ ਪੈਗਿੰਗ ਲੈਂਸ ਉਮਰ ਵਰਗ 17 ਤੋਂ 21 ਸਾਲ ਦੇ ਮੁਕਾਬਲੇ ਵਿੱਚ ਸੁਖਪ੍ਰੀਤ ਸਿੰਘ ਐੱਸਏਐੱਸ ਨਗ

NRI Post Desk · 12 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖੇਡਾਂ ਵਤਨ ਪੰਜਾਬ ਦੀਆਂ ਦਾ ਉਹ ਪਲ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ: ਗਲੈਡੀਏਟਰ ਨਾਲ ਬਾਜ਼ੀ ਮਾਰਨ ਵਾਲੇ ਸੁਖਪ੍ਰੀਤ ਸਿੰਘ ਦੀ ਕਹਾਣੀ
📷 NRI Post Desk

ਜਲੰਧਰ ਦੇ ਪੀਏਪੀ ਕੈਂਪਸ ਵਿੱਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ- 2026’ ਤਹਿਤ ਘੋੜਸਵਾਰੀ ਦੇ ਮੁਕਾਬਲਿਆਂ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਟੈਂਟ ਪੈਗਿੰਗ ਲੈਂਸ ਉਮਰ ਵਰਗ 17 ਤੋਂ 21 ਸਾਲ ਦੇ ਮੁਕਾਬਲੇ ਵਿੱਚ ਸੁਖਪ੍ਰੀਤ ਸਿੰਘ ਐੱਸਏਐੱਸ ਨਗਰ ਨੇ ਆਪਣੇ ਘੋੜੇ ਗਲੈਡੀਏਟਰ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਹ ਮੁਕਾਬਲੇ ਪੰਜਾਬ ਸਰਕਾਰ ਦੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਅਤੇ 13 ਨਵੰਬਰ 2026 ਤੱਕ ਜਾਰੀ ਰਹਿਣਗੇ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਵੀਰਵਾਰ ਨੂੰ ਹੋਏ ਮੁਕਾਬਲਿਆਂ ਦੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਵਰਗ ਵਿੱਚ ਅਰਸ਼ਦੀਪ ਸਿੰਘ ਜਲੰਧਰ ਨੇ ਆਪਣੇ ਘੋੜੇ ਮੋਨਾਲੀ ਨਾਲ ਦੂਜਾ ਅਤੇ ਸਿਮਰਨਜੀਤ ਸਿੰਘ ਜਲੰਧਰ ਨੇ ਆਪਣੇ ਘੋੜੇ ਪੰਨਾ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਟੈਂਟ ਪੈਗਿੰਗ ਪਲੇਟ ਉਮਰ ਵਰਗ 31 ਤੋਂ 40 ਸਾਲ ਦੇ ਮੁਕਾਬਲੇ ਵਿੱਚ ਰਮਨ ਕੁਮਾਰ ਤੇ ਬਲਕਾਰ ਸਿੰਘ ਜਲੰਧਰ ਨੇ ਆਪਣੇ ਘੋੜਿਆਂ ਸ਼ਮਸ਼ੇਰ ਤੇ ਨਵਾਬ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਜਤਿੰਦਰ ਸਿੰਘ ਤੇ ਪਟੇਲ ਜਲੰਧਰ ਨੇ ਆਪਣੇ ਘੋੜਿਆਂ ਆਫਤਾਬ ਤੇ ਮੈਜੇਸਟਿਕ ਬਿਊਟੀ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਜਗਜੀਤ ਸਿੰਘ ਤੇ ਸਲੀਮ ਮੁਹੰਮਦ ਜਲੰਧਰ ਨੇ ਆਪਣੇ ਘੋੜਿਆਂ ਸੁਲਤਾਨ ਤੇ ਕਮਾਂਡੋ ਨਾਲ ਤੀਜਾ ਸਥਾਨ ਹਾਸਲ ਕੀਤਾ। ਡਰੈੱਸੇਜ ਉਮਰ ਵਰਗ 14 ਤੋਂ 17 ਸਾਲ ਦੇ ਮੁਕਾਬਲੇ ਵਿੱਚ ਇੰਦਰਦੀਪ ਸਿੰਘ ਜਲੰਧਰ ਆਪਣੇ ਘੋੜੇ ਬਾਦਲ ਨਾਲ ਪਹਿਲੇ ਸਥਾਨ ’ਤੇ ਰਿਹਾ, ਜਦਕਿ ਹਰਲੀਨ ਕੌਰ ਜਲੰਧਰ ਆਪਣੇ ਘੋੜੇ ਚਾਂਦਨੀ ਨਾਲ ਦੂਜੇ ਤੇ ਦਿਵਿਆਂਸ਼ ਸ਼ਰਮਾ ਜਲੰਧਰ ਆਪਣੇ ਘੋੜੇ ਸ਼ੇਰਸ਼ਾਹ ਨਾਲ ਤੀਜੇ ਸਥਾਨ ’ਤੇ ਰਿਹਾ। ਸ਼ੋਅ ਜੰਪਿੰਗ ਸਿਕਸ ਬਾਰ ਉਮਰ ਵਰਗ 21 ਤੋਂ 30 ਸਾਲ ਦੇ ਮੁਕਾਬਲੇ ਵਿੱਚ ਸੁਖਪ੍ਰੀਤ ਸਿੰਘ ਐੱਸਏਐੱਸ ਨਗਰ ਨੇ ਆਪਣੇ ਘੋੜੇ ਮਾਸਟਰ ਪਲਾਨ ਨਾਲ ਪਹਿਲਾ ਸਥਾਨ ਹਾਸਲ ਕੀਤਾ ਅਤੇ ਰਾਜ ਕੁਮਾਰ ਜਲੰਧਰ ਨੇ ਆਪਣੇ ਘੋੜੇ ਚੈਂਪੀਅਨ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸ਼ੋਅ ਜੰਪਿੰਗ ਸਿਕਸ ਬਾਰ ਉਮਰ ਵਰਗ 31 ਤੋਂ 40 ਸਾਲ ਦੇ ਮੁਕਾਬਲੇ ਵਿੱਚ ਗੁਰਤੇਰਾ ਸਿੰਘ ਐੱਸਏਐੱਸ ਨਗਰ ਨੇ ਆਪਣੇ ਘੋੜੇ ਮਸਤਾਨਾ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਸੁਖਪਾਲ ਸਿੰਘ ਜਲੰਧਰ ਆਪਣੇ ਘੋੜੇ ਸ਼ੇਰਸ਼ਾਹ ਨਾਲ ਦੂਜੇ ਤੇ ਪ੍ਰਭਜੋਤ ਸਿੰਘ ਜਲੰਧਰ ਆਪਣੇ ਘੋੜੇ ਬਿਗ ਸਟਾਰ ਨਾਲ ਤੀਜੇ ਸਥਾਨ ’ਤੇ ਰਹੇ। ਜ਼ਿਲ੍ਹਾ ਖੇਡ ਅਫ਼ਸਰ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ, ਅਤੇ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਿਊਰੀ ਮੈਂਬਰ ਆਈਪੀਐਸ ਇੰਦਰਬੀਰ ਸਿੰਘ ਨੇ ਕਿਹਾ ਕਿ ਪੀਏਪੀ ਵਿੱਚ ਨਵੀਂ ਪੀੜ੍ਹੀ ਨੂੰ ਘੋੜਸਵਾਰੀ ਸਿਖਾਉਣ ਲਈ ਕਲੱਬ ਚਲਾਇਆ ਜਾਂਦਾ ਹੈ, ਜਿਸ ਵਿੱਚ ਜਿੱਥੇ ਆਰਮਡ

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!