|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਛਪਾਰ ਦਾ ਸਮੁੰਦਰ, ਇਆਲੀ ਦਾ ਐਲਾਨ: ਹਿੰਦੂ ਭਾਈਚਾਰੇ ਦੇ ਵੱਡੇ ਚਿਹਰੇ ਹੋਣਗੇ ਨਾਲ, ਵਿਰੋਧੀਆਂ ਦੇ ਬੁੱਲ੍ਹ ਸੀਤ

ਹਲਕਾ ਦਾਖਾ ਦੇ ਛਪਾਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰੈਲੀ ਵਿਚ ਲੋਕਾਂ ਦਾ ਇੰਨਾ ਹੜ੍ਹ ਆਇਆ ਕਿ ਵਿਰੋਧੀ ਧਿਰਾਂ ਦੇ ਹੋਸ਼ ਉੱਡ ਗਏ। ਇਸ ਰੈਲੀ ਦੀ ਸਫਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਇਲਾਕੇ ਵਿਚ 23 ਸਾਲਾਂ

NRI Post Desk · 59 ਦਿਨ ਪਹਿਲਾਂ · ਅੱਪਡੇਟ 21 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਛਪਾਰ ਦਾ ਸਮੁੰਦਰ, ਇਆਲੀ ਦਾ ਐਲਾਨ: ਹਿੰਦੂ ਭਾਈਚਾਰੇ ਦੇ ਵੱਡੇ ਚਿਹਰੇ ਹੋਣਗੇ ਨਾਲ, ਵਿਰੋਧੀਆਂ ਦੇ ਬੁੱਲ੍ਹ ਸੀਤ
📷 NRI Post Desk

ਹਲਕਾ ਦਾਖਾ ਦੇ ਛਪਾਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰੈਲੀ ਵਿਚ ਲੋਕਾਂ ਦਾ ਇੰਨਾ ਹੜ੍ਹ ਆਇਆ ਕਿ ਵਿਰੋਧੀ ਧਿਰਾਂ ਦੇ ਹੋਸ਼ ਉੱਡ ਗਏ। ਇਸ ਰੈਲੀ ਦੀ ਸਫਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਇਲਾਕੇ ਵਿਚ 23 ਸਾਲਾਂ ਤੋਂ ਚੱਲੀ ਆ ਰਹੀ ਮਜ਼ਬੂਤ ਪਕੜ ਅੱਜ ਵੀ ਪਹਿਲਾਂ ਵਾਂਗ ਬਰਕਰਾਰ ਹੈ। ਇਹ ਰੈਲੀ ਸਿਰਫ ਇਕ ਸਿਆਸੀ ਸਮਾਗਮ ਨਹੀਂ ਸੀ, ਸਗੋਂ ਇਸ ਨੇ ਉਸ ਸਮੁੱਚੇ ਰਾਜਨੀਤਕ ਸੰਤੁਲਨ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਨੂੰ ਲੋਕ ਪਿਛਲੇ ਕਈ ਸਾਲਾਂ ਤੋਂ ਅਟੱਲ ਮੰਨ ਰਹੇ ਸਨ। ਇਸ ਰੈਲੀ ਨੂੰ ਸਫਲ ਬਣਾਉਣ ਲਈ ਵਿਧਾਇਕ ਇਆਲੀ ਸਮੇਤ ਪਾਰਟੀ ਲੀਡਰਸ਼ਿਪ ਨੇ ਪਿਛਲੇ ਇੱਕ ਮਹੀਨੇ ਤੋਂ ਦਿਨ ਰਾਤ ਇਕ ਕਰਕੇ ਮਿਹਨਤ ਕੀਤੀ, ਜਿਸ ਦਾ ਨਤੀਜਾ ਅੱਜ ਹਰ ਕਿਸੇ ਦੇ ਸਾਹਮਣੇ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਹਲਕਾ ਦਾਖਾ ਦੀ ਪੰਥਕ ਸੰਗਤ ਸਦਕਾ ਉਨ੍ਹਾਂ ਦੀ ਪਛਾਣ ਹੈ ਅਤੇ ਇਥੋਂ ਦੇ ਲੋਕਾਂ ਨੇ ਤਿੰਨ ਵਾਰ ਵਿਧਾਨ ਸਭਾ ਵਿਚ ਸ਼ਾਨਦਾਰ ਜਿੱਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਸਾਲ 2012 ਦੀ ਵਿਧਾਨ ਸਭਾ ਜਿੱਤ ਤੋਂ ਬਾਅਦ ਜ਼ਿਮਨੀ ਚੋਣ ਵਿਚ ਜਿੱਤ ਮਿਲੀ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਅਕਾਲੀ ਦਲ ਬਾਦਲ ਆਪਣੀਆਂ ਗਲਤੀਆਂ ਕਰਕੇ ਪਛੜ ਗਏ ਸੀ, ਉਦੋਂ ਵੀ ਮਾਲਵੇ ਵਿਚ ਇਕਲੌਤੀ ਹਲਕਾ ਦਾਖਾ ਦੀ ਸੀਟ ਲੋਕਾਂ ਨੇ ਉਨ੍ਹਾਂ ਦੀ ਝੋਲੀ ਵਿਚ ਪਾਈ। ਉਨ੍ਹਾਂ ਕਿਹਾ ਕਿ 2003 ਤੋਂ ਲਗਾਤਾਰ ਚੱਲਦੇ ਆ ਰਹੇ ਇਸ ਸਾਥ ਵਿਚ 5 ਵਿਧਾਨ ਸਭਾ ਚੋਣਾਂ ਹੋਈਆਂ, ਜਿਨ੍ਹਾਂ ਵਿਚ ਕਾਂਗਰਸ ਇੱਕ ਵਾਰ ਵੀ ਨਾ ਜਿੱਤ ਸਕੀ, ਜਿਸ ਤੋਂ ਸਾਫ਼ ਹੈ ਕਿ ਇਸ ਹਲਕੇ ਵਿਚ ਕਾਂਗਰਸ ਦਾ ਕੋਈ ਆਧਾਰ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਕੁਝ ਸਮੇਂ ਵਿਚ ਹੀ ਹਿੰਦੂ ਭਾਈਚਾਰੇ ਦੇ ਅਹਿਮ ਚਿਹਰੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਹੋਣਗੇ, ਜੋ ਇਸ ਪਾਰਟੀ ਦੇ ਵਧਦੇ ਪ੍ਰਭਾਵ ਦਾ ਸਬੂਤ ਹੈ। ਉਨ੍ਹਾਂ ਅਕਾਲੀ ਦਲ ਵਾਰਿਸ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਇਸ ਪਾਰਟੀ ਦਾ ਮੁੱਢ ਦੀਪ ਸਿੱਧੂ ਨੇ ਰੱਖਿਆ ਸੀ ਅਤੇ ਉਨ੍ਹਾਂ ਦੇ ਵਿਛੋੜੇ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਇਸ ਦੀ ਕਮਾਂਡ ਸੰਭਾਲੀ, ਜਿਨ੍ਹਾਂ ਸਿੱਖਾਂ ਨੂੰ ਇੱਕਮੰਚ ’ਤੇ ਇਕੱਠਾ ਕਰਦਿਆਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਪਾਨ ਕਰਵਾਇਆ, ਜਿਸ ਕਰਕੇ ਦਿਨੋਂ-ਦਿਨ ਪਾਰਟੀ ਮਜ਼ਬੂਤ ਹੁੰਦੀ ਗਈ ਅਤੇ ਚੰਗੀ ਸੋਚ, ਚੰਗੇ ਕਿਰਦਾਰ ਵਾਲੀਆਂ ਸ਼ਖਸੀਅਤਾਂ ਇਸ ਦਾ ਹਿੱਸਾ ਬਨਣ ਲੱਗੀਆਂ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਜਲਦੀ ਹੀ ਆਪਣਾ ਏਜੰਡਾ ਅਤੇ ਆਪਣਾ ਵੀਜਨ ਲੈ ਕੇ ਲੋਕਾਂ ਵਿਚ ਆ ਰਹੀ ਹੈ, ਜਿਸ ਵਿਚ ਹਰ ਖੇਤਰ ਦੀਆਂ ਕਾਬਲ ਸ਼ਖਸੀਅਤਾਂ ਨੂੰ ਨਾਲ ਜੋੜ ਕੇ ਹਰ ਵਰਗ ਦੀਆਂ ਮੁਸ਼ਕਲਾਂ, ਹੱਲ ਤੇ ਸੁਝਾਅ ਸ਼ਾਮਲ ਕੀਤੇ ਜਾਣਗੇ। ਇਸ ਰੈਲੀ ਵਿਚ ਵੱਡੇ ਇਕੱਠ ਨੇ ਜਿੱਥੇ ਇਆਲੀ ਧੜੇ ਨੂੰ ਬਾਗੋਬਾਗ ਕੀਤਾ, ਉਥੇ ਵਿਰੋਧੀ ਧਿਰਾਂ ਲਈ ਚਿੰਤਾ ਦਾ ਵਿਸ਼ਾ ਵੀ ਬਣ ਗਿਆ। ਹਾਲ ਹੀ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੁੱਲਾਂਪੁਰ ਦਾਖਾ ਦੀਆਂ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਨੂੰ ਵੀ ਇਸ ਰੈਲੀ ਦੌਰਾਨ ਲੋਕਾਂ ਦੇ ਸਾਥ ਦਾ ਸਬੂਤ ਦੱਸਿਆ ਗਿਆ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਸ ਰੈਲੀ ਨੂੰ ਵਿਰੋਧੀ ਧਿਰਾਂ ਨੇ ਮਾਮੂਲੀ ਸਮਝਿਆ ਸੀ, ਉਹ ਹਲਕਾ ਦਾਖਾ ਦੀ ਸ

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਛਪਾਰ ਦਾ ਸਮੁੰਦਰ, ਇਆਲੀ ਦਾ ਐਲਾਨ: ਹਿੰਦੂ ਭਾਈਚਾਰੇ ਦੇ ਵੱਡੇ ਚਿਹਰੇ ਹੋਣਗੇ ਨਾਲ, ਵਿਰੋਧੀਆਂ ਦੇ ਬੁੱਲ੍ਹ ਸੀਤ — NRI Post