|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜੇਲ੍ਹ ਦਾ ਤਾਲਾ ਖੁੱਲ੍ਹਿਆ ਤੇ ਫਿਰ ਸ਼ੁਰੂ ਹੋਇਆ ਖੌਫ਼ਨਾਕ ਖੇਲ, ਪੁਲਿਸ ਹੈਰਾਨ ਕਿ ਇਨ੍ਹਾਂ ਦੇ ਇਰਾਦੇ ਕੀ ਸਨ

ਜਗਰਾਓਂ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਭਰਾ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਏ ਸਨ ਅਤੇ ਉਨ੍ਹਾਂ ਨੇ ਆਪਣੀ ਮਹਿਲਾ ਦੋਸਤ ਤੇ ਸਾਥੀ ਨਾਲ ਮਿਲ ਕੇ ਫਿਰ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਜਗਰਾਓ

NRI Post Desk · 3 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜੇਲ੍ਹ ਦਾ ਤਾਲਾ ਖੁੱਲ੍ਹਿਆ ਤੇ ਫਿਰ ਸ਼ੁਰੂ ਹੋਇਆ ਖੌਫ਼ਨਾਕ ਖੇਲ, ਪੁਲਿਸ ਹੈਰਾਨ ਕਿ ਇਨ੍ਹਾਂ ਦੇ ਇਰਾਦੇ ਕੀ ਸਨ
📷 NRI Post Desk

ਜਗਰਾਓਂ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਭਰਾ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਏ ਸਨ ਅਤੇ ਉਨ੍ਹਾਂ ਨੇ ਆਪਣੀ ਮਹਿਲਾ ਦੋਸਤ ਤੇ ਸਾਥੀ ਨਾਲ ਮਿਲ ਕੇ ਫਿਰ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਲੁੱਟਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗੁਰਜੋਤ ਸਿੰਘ ਤੇ ਫ਼ਰਾਰ ਉਸ ਦਾ ਭਰਾ ਕਰਨਵੀਰ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਏ ਸਨ। ਗੁਰਜੋਤ ਨਾਲ ਬਚਪਨ ਤੋਂ ਹੀ ਪੜ੍ਹਦੀ ਗ੍ਰਿਫ਼ਤਾਰ ਨੇਹਾ ਦੇ ਨਾਲ-ਨਾਲ ਉਨ੍ਹਾਂ ਗੁਰਵਿੰਦਰ ਸਿੰਘ ਨੂੰ ਵੀ ਮਿਲਾ ਲਿਆ, ਜਿਸ ਤੋਂ ਬਾਅਦ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਐੱਸਐੱਸਪੀ ਡਾ. ਅੰਕੁਰ ਗੁਪਤਾ ਅਨੁਸਾਰ ਲੁੱਟਾਂ ਖੋਹਾਂ ਵਿੱਚ ਗ੍ਰਿਫ਼ਤਾਰ ਕੀਤੇ ਤਿੰਨੋਂ ਅਤੇ ਫਰਾਰ ਚੌਥਾ ਸਾਥੀ ਇਹ ਸਾਰੇ 22 ਤੋਂ 25 ਸਾਲ ਦੀ ਉਮਰ ਦੇ ਹਨ ਅਤੇ ਚਾਰਾਂ ਨੂੰ ਹੀ ਮਹਿੰਗੇ ਕੱਪੜਿਆਂ ਅਤੇ ਹੋਰ ਸਮਾਨ ਦਾ ਸ਼ੌਂਕ ਹੈ, ਇਸ ਸ਼ੌਂਕ ਨੂੰ ਪੂਰਾ ਕਰਨ ਲਈ ਇਹ ਵਾਰਦਾਤਾਂ ਕਰਨ ਲੱਗ ਪਏ। ਜਗਰਾਓਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗੁਰਜੋਤ ਸਿੰਘ ਉਰਫ ਜੋਤ ਖ਼ਿਲਾਫ਼ ਸਾਲ 2023 ਤੋਂ ਲੈ ਕੇ ਅੱਜ ਤੱਕ ਵੱਖ ਵੱਖ ਥਾਣਿਆਂ ਵਿੱਚ 6 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ 23 ਜੂਨ 2023 ਨੂੰ ਥਾਣਾ ਦੋਰਾਹਾ, ਫਿਰ ਇਸੇ ਥਾਣੇ ਵਿੱਚ 23 ਅਪ੍ਰੈਲ 2024 ਨੂੰ ਨਸ਼ਾ ਤਸੱਕਰੀ, 19 ਅਗਸਤ 2024 ਨੂੰ ਥਾਣਾ ਮਲੌਦ, 17 ਨਵੰਬਰ 2024 ਨੂੰ ਥਾਣਾ ਪਾਇਲ, 14 ਮਈ 2025 ਨੂੰ ਥਾਣਾ ਪਾਇਲ ਅਤੇ 23 ਮਾਰਚ 2026 ਨੂੰ ਵੀ ਥਾਣਾ ਪਾਇਲ ਵਿਖੇ ਨਸ਼ਾ ਤਸੱਕਰੀ ਦੇ ਮਾਮਲੇ ਦਰਜ ਹਨ। ਜਗਰਾਓਂ ਸੀਆਈਏ ਸਟਾਫ਼ ਦੀ ਪੁਲਿਸ ਅਨੁਸਾਰ ਅੱਜ ਗ੍ਰਿਫ਼ਤਾਰ ਕੀਤੇ ਤਿੰਨਾਂ ਵਿੱਚ ਇੱਕ ਕੁੜੀ ਵੀ ਸ਼ਾਮਲ ਹੈ ਅਤੇ ਫਰਾਰ ਚੌਥਾ ਸਾਥੀ ਵੀ ਨਸ਼ਾ ਕਰਨ ਦੇ ਆਦੀ ਹਨ, ਨਸ਼ੇ ਦੀ ਪੂਰਤੀ ਲਈ ਪੈਸਾ ਖ਼ਤਮ ਹੋਣ ’ਤੇ ਇਹ ਵਾਰਦਾਤਾਂ ਕਰਦੇ ਹਨ। ਇਨ੍ਹਾਂ ਵਿੱਚੋਂ ਸ਼ੁਭਮ ਖ਼ਿਲਾਫ਼ ਵੀ ਨਸ਼ਾ ਤਸੱਕਰੀ ਦਾ ਥਾਣਾ ਦੋਰਾਹਾ ਵਿਖੇ 23 ਅਪ੍ਰੈਲ 2024 ਨੂੰ ਮੁਕੱਦਮਾ ਦਰਜ ਹੈ। ਜਗਰਾਓਂ ਸਿਵਲ ਹਸਪਤਾਲ ਵਿਖੇ ਲੁੱਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗ ਦਾ ਮੈਡੀਕਲ ਕਰਵਾਉਣ ਲਈ ਲਿਜਾਂਦੀ ਹੋਈ ਪੁਲਿਸ ਦੀ ਤਸਵੀਰ ਨੇ ਇਹ ਖੁਲਾਸਾ ਕੀਤਾ ਹੈ ਕਿ ਨਸ਼ੇ ਤੇ ਮਹਿੰਗੇ ਸ਼ੌਂਕਾਂ ਨੇ ਇਨ੍ਹਾਂ ਨੂੰ ਕਿਵੇਂ ਅਪਰਾਧ ਦੀ ਰਾਹ ’ਤੇ ਧਕੇਲ ਦਿੱਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!