ਜਗਰਾਓਂ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਭਰਾ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਏ ਸਨ, ਪਰ ਬਾਹਰ ਆਉਣਾ ਉਨ੍ਹਾਂ ਲਈ ਸੁਧਰਨ ਦਾ ਰਾਹ ਨਹੀਂ ਸੀ, ਸਗੋਂ ਉਹ ਆਪਣੀ ਮਹਿਲਾ ਦੋਸਤ ਤੇ ਇੱਕ ਹੋਰ ਸਾਥੀ ਨਾਲ ਮਿਲ ਕੇ ਫਿਰ ਵਾਰਦਾਤਾਂ ਕਰਨ ਲੱਗ ਪਏ। ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਲੁੱਟਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗੁਰਜੋਤ ਸਿੰਘ ਤੇ ਫ਼ਰਾਰ ਉਸ ਦਾ ਭਰਾ ਕਰਨਵੀਰ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਏ ਸਨ, ਅਤੇ ਗੁਰਜੋਤ ਨਾਲ ਬਚਪਨ ਤੋਂ ਹੀ ਪੜ੍ਹਦੀ ਗ੍ਰਿਫ਼ਤਾਰ ਨੇਹਾ ਦੇ ਨਾਲ-ਨਾਲ ਉਨ੍ਹਾਂ ਗੁਰਵਿੰਦਰ ਸਿੰਘ ਨੂੰ ਵੀ ਮਿਲਾ ਲਿਆ, ਜਿਸ ਤੋਂ ਬਾਅਦ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਐੱਸਐੱਸਪੀ ਅਨੁਸਾਰ ਲੁੱਟਾਂ ਖੋਹਾਂ ਵਿੱਚ ਗ੍ਰਿਫ਼ਤਾਰ ਕੀਤੇ ਤਿੰਨੋਂ ਅਤੇ ਫਰਾਰ ਚੌਥਾ ਸਾਥੀ ਇਹ ਸਾਰੇ 22 ਤੋਂ 25 ਸਾਲ ਦੀ ਉਮਰ ਦੇ ਹਨ ਅਤੇ ਚਾਰਾਂ ਨੂੰ ਹੀ ਮਹਿੰਗੇ ਕੱਪੜਿਆਂ ਅਤੇ ਹੋਰ ਸਮਾਨ ਦਾ ਸ਼ੌਂਕ ਹੈ, ਜਿਸ ਨੂੰ ਪੂਰਾ ਕਰਨ ਲਈ ਇਹ ਵਾਰਦਾਤਾਂ ਕਰਨ ਲੱਗ ਪਏ। ਇਹ ਵੀ ਸਾਹਮਣੇ ਆਇਆ ਹੈ ਕਿ ਗੁਰਜੋਤ ਸਿੰਘ ਉਰਫ ਜੋਤ ਖ਼ਿਲਾਫ਼ ਸਾਲ 2023 ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਥਾਣਿਆਂ ਵਿੱਚ 6 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ 23 ਜੂਨ 2023 ਨੂੰ ਥਾਣਾ ਦੋਰਾਹਾ, ਇਸੇ ਥਾਣੇ ਵਿੱਚ 23 ਅਪ੍ਰੈਲ 2024 ਨੂੰ ਨਸ਼ਾ ਤਸੱਕਰੀ, 19 ਅਗਸਤ 2024 ਨੂੰ ਥਾਣਾ ਮਲੌਦ, 17 ਨਵੰਬਰ 2024 ਨੂੰ ਥਾਣਾ ਪਾਇਲ, 14 ਮਈ 2025 ਨੂੰ ਥਾਣਾ ਪਾਇਲ ਅਤੇ 23 ਮਾਰਚ 2026 ਨੂੰ ਵੀ ਥਾਣਾ ਪਾਇਲ ਵਿਖੇ ਨਸ਼ਾ ਤਸੱਕਰੀ ਦੇ ਮਾਮਲੇ ਸ਼ਾਮਲ ਹਨ। ਜਗਰਾਓਂ ਸੀਆਈਏ ਸਟਾਫ਼ ਦੀ ਪੁਲਿਸ ਅਨੁਸਾਰ ਅੱਜ ਗ੍ਰਿਫ਼ਤਾਰ ਕੀਤੇ ਤਿੰਨਾਂ ਵਿੱਚ ਇੱਕ ਕੁੜੀ ਵੀ ਸ਼ਾਮਲ ਹੈ ਅਤੇ ਫਰਾਰ ਚੌਥਾ ਸਾਥੀ ਨਸ਼ਾ ਕਰਨ ਦੇ ਵੀ ਆਦੀ ਹਨ, ਅਤੇ ਨਸ਼ੇ ਦੀ ਪੂਰਤੀ ਲਈ ਪੈਸਾ ਖ਼ਤਮ ਹੋਣ ’ਤੇ ਹੀ ਇਹ ਵਾਰਦਾਤਾਂ ਕਰਦੇ ਹਨ। ਇਨ੍ਹਾਂ ਵਿੱਚੋਂ ਸ਼ੁਭਮ ਖ਼ਿਲਾਫ਼ ਵੀ ਨਸ਼ਾ ਤਸੱਕਰੀ ਦਾ ਥਾਣਾ ਦੋਰਾਹਾ ਵਿਖੇ 23 ਅਪ੍ਰੈਲ 2024 ਨੂੰ ਮੁਕੱਦਮਾ ਦਰਜ ਹੈ। ਪੁਲਿਸ ਦੱਸ ਰਹੀ ਹੈ ਕਿ ਇਹ ਗਿਰੋਹ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਕੁਝ ਹੀ ਦਿਨਾਂ ਵਿੱਚ ਫਿਰ ਸਰਗਰਮ ਹੋ ਗਿਆ ਸੀ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ, ਅਤੇ ਹੁਣ ਤਿੰਨ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਫਰਾਰ ਕਰਨਵੀਰ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਇਹ ਮਾਮਲਾ ਇਸ ਗੱਲ ਦਾ ਸਬੂਤ ਹੈ ਕਿ ਨਸ਼ੇ ਦੀ ਲਤ ਅਤੇ ਮਹਿੰਗੇ ਸ਼ੌਂਕ ਕਿਵੇਂ ਨੌਜਵਾਨਾਂ ਨੂੰ ਜੇਲ੍ਹ ਦੇ ਬੂਹੇ ਤੱਕ ਪਹੁੰਚਾ ਕੇ ਵੀ ਸੁਧਾਰਨ ਦੀ ਬਜਾਏ ਅਪਰਾਧ ਦੀ ਰਾਹ ’ਤੇ ਹੋਰ ਧੱਕ ਦਿੰਦੇ ਹਨ।
ਜੇਲ੍ਹ ਦੇ ਤਾਲੇ ਖੁੱਲ੍ਹੇ ਤੇ ਨਸ਼ੇ ਦਾ ਸੌਦਾ ਪੂਰਾ... ਫਿਰ ਉਹੀ ਗਲੀ, ਉਹੀ ਸ਼ਿਕਾਰ! ਤਿੰਨ ਦਬੋਚੇ, ਚੌਥਾ ਫਰਾਰ
ਜਗਰਾਓਂ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਭਰਾ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਏ ਸਨ, ਪਰ ਬਾਹਰ ਆਉਣਾ ਉਨ੍ਹਾਂ ਲਈ ਸੁਧਰਨ ਦਾ ਰਾਹ ਨਹੀਂ ਸੀ, ਸਗੋਂ ਉਹ ਆਪਣੀ ਮਹਿਲਾ ਦੋਸਤ ਤੇ ਇੱਕ ਹੋਰ ਸਾਥੀ ਨਾਲ ਮਿਲ ਕੇ ਫ
NRI Post Desk · 2 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





