ਪੰਜਾਬ ਵਿੱਚ ਝੋਨੇ ਦੀ ਖਰੀਦ ਦਾ ਸੰਕਟ ਅਜੇ ਵੀ ਬਰਕਾਰ ਹੈ, ਅਤੇ ਇਸ ਸੰਕਟ ਨੇ ਇੱਕ ਅਜਿਹਾ ਗੰਭੀਰ ਸਵਾਲ ਖੜ੍ਹਾ ਕਰ ਦਿੱਤਾ ਹੈ ਜਿਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਨਿਰਧਾਰਤ 180 ਲੱਖ ਮੀਟ੍ਰਿਕ ਟਨ ਦੇ ਖਰੀਦ ਟੀਚੇ ਨੂੰ ਪਾਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਵਾਧੂ ਝੋਨੇ ਦੀ ਖਰੀਦ ਦੇ ਯਤਨ ਕਰ ਰਹੀ ਹੈ, ਪਰ ਕੇਂਦਰ ਸਰਕਾਰ ਵੱਲੋਂ ਹੋਰ ਖਰੀਦ ਦੀ ਮਨਜ਼ੂਰੀ ਮਿਲਣ ਤੋਂ ਬਿਨਾਂ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਸੰਭਵ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ 17 ਨਵੰਬਰ ਤੱਕ ਮੰਡੀਆਂ ਵਿੱਚ ਝੋਨੇ ਦੀ ਆਮਦ ਲਗਭਗ 188 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਚੁੱਕੀ ਸੀ, ਜਦਕਿ ਸਰਕਾਰੀ ਏਜੰਸੀਆਂ ਵੱਲੋਂ ਕਰੀਬ 186.59 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਸੀ। ਪੰਜਾਬ ਸਰਕਾਰ ਨੇ ਖਰੀਦ ਟੀਚਾ 180 ਲੱਖ ਮੀਟ੍ਰਿਕ ਟਨ ਤੋਂ ਵਧਾ ਕੇ 200 ਲੱਖ ਮੀਟ੍ਰਿਕ ਟਨ ਕਰਨ ਅਤੇ ਨਕਦ ਕਰਜ਼ਾ ਹੱਦ 42,786 ਕਰੋੜ ਤੋਂ ਵਧਾ ਕੇ 50 ਹਜ਼ਾਰ ਕਰੋੜ ਰੁਪਏ ਕਰਨ ਦੀ ਮੰਗ ਕੇਂਦਰ ਅੱਗੇ ਰੱਖੀ ਹੈ, ਪਰ ਕੇਂਦਰ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਹੁੰਗਾਰਾ ਨਹੀਂ ਮਿਲਿਆ, ਜਦੋਂ ਕਿ ਮੰਡੀਆਂ ਵਿੱਚ ਕਿਸਾਨਾਂ ਦਾ ਝੋਨਾ ਵੱਡੀ ਪੱਧਰ 'ਤੇ ਵਿਕਣ ਦੀ ਉਡੀਕ ਵਿੱਚ ਪਿਆ ਹੈ। ਖਰੀਦ ਸੰਕਟ ਦੀ ਸਭ ਤੋਂ ਵੱਡੀ ਸਮੱਸਿਆ ਵਾਧੂ ਝੋਨੇ ਦੀ ਚੁਕਾਈ ਤੇ ਉਸ ਤੋਂ ਤਿਆਰ ਹੋਣ ਵਾਲੇ ਚੌਲਾਂ ਦੇ ਭੰਡਾਰਨ ਦੀ ਹੈ, ਕਿਉਂਕਿ ਚੌਲ ਮਿੱਲ ਮਾਲਕਾਂ ਤੋਂ ਵਾਧੂ ਝੋਨੇ ਦੀ ਮਿਲਿੰਗ ਕਰਵਾਉਣ ਉਪਰੰਤ ਤਿਆਰ ਹੋਣ ਵਾਲੇ ਚੌਲ ਕੇਂਦਰ ਸਰਕਾਰ ਦੀ ਏਜੰਸੀ ਐੱਫ.ਸੀ.ਆਈ. ਵੱਲੋਂ ਹੀ ਲਏ ਜਾਣੇ ਹਨ, ਅਤੇ ਸੂਬਾ ਸਰਕਾਰ ਕੋਲ ਇਨ੍ਹਾਂ ਚੌਲਾਂ ਦੇ ਭੰਡਾਰਨ ਲਈ ਆਪਣੇ ਪੱਧਰ 'ਤੇ ਲੋੜੀਂਦੇ ਪ੍ਰਬੰਧ ਅਤੇ ਸਮਰੱਥਾ ਨਹੀਂ ਹੈ। ਪੰਜਾਬ ਦੇ ਕੁੱਲ 2,591 ਖ਼ਰੀਦ ਕੇਂਦਰਾਂ ਵਿੱਚੋਂ 1,636 ਕੇਂਦਰਾਂ 'ਤੇ ਖ਼ਰੀਦ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਵੇਲੇ ਸਿਰਫ਼ 955 ਖ਼ਰੀਦ ਕੇਂਦਰ ਹੀ ਚਾਲੂ ਹਨ, ਜਦੋਂ ਕਿ ਮਾਝੇ ਅਤੇ ਦੋਆਬੇ ਦੇ ਵੱਡੀ ਗਿਣਤੀ ਵਿੱਚ ਖ਼ਰੀਦ ਕੇਂਦਰ ਬੰਦ ਹੋ ਚੁੱਕੇ ਹਨ। ਰਾਮਾਂ ਨੇ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਬੈਠੇ ਹਨ ਅਤੇ ਅਧਿਕਾਰੀ ਬੋਲੀ ਲਗਵਾ ਰਹੇ ਹਨ, ਪਰ ਹੁਣ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਮਹਿਜ਼ ਖਾਨਾਪੂਰਤੀ ਹੈ, ਅਤੇ ਕਿਸਾਨਾਂ ਸਾਹਮਣੇ ਸਭ ਤੋਂ ਵੱਡਾ ਸਵਾਲ ਖਰੀਦੇ ਗਏ ਝੋਨੇ ਦੀ ਅਦਾਇਗੀ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਪੱਸ਼ਟ ਕਰੇ ਕਿ ਵਾਧੂ ਖਰੀਦੇ ਜਾਣ ਵਾਲੇ ਝੋਨੇ ਦੀ ਅਦਾਇਗੀ ਕੌਣ ਕਰੇਗਾ ਅਤੇ ਇਸ ਦੀ ਚੁਕਾਈ ਤੇ ਭੰਡਾਰਨ ਕਿਵੇਂ ਹੋਵੇਗਾ, ਕਿਉਂਕਿ ਸਿਰਫ਼ ਬੋਲੀ ਲਗਵਾ ਦੇਣਾ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੈ। ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਵਾਧੂ ਝੋਨੇ ਦੀ ਖਰੀਦ ਲਈ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਅਤੇ ਐੱਫ.ਸੀ.ਆਈ. ਵੱਲੋਂ ਤਿਆਰ ਚੌਲਾਂ ਦੀ ਚੁਕਾਈ ਯਕੀਨੀ ਨਹੀਂ ਬਣਾਈ ਜਾਂਦੀ, ਉਦੋਂ ਤੱਕ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲਣੀ ਮੁਸ਼ਕਲ ਹੈ, ਜਿਸ ਨਾਲ ਕਿਸਾਨਾਂ ਦੀ ਫ਼ਸਲ ਦਾ ਮੁੱਲ ਅਤੇ ਅਦਾਇਗੀ ਦੋਵੇਂ ਅਨਿਸ਼ਚਿਤ ਬਣੇ ਹੋਏ ਹਨ।
ਝੋਨੇ ਦੀ ਅਦਾਇਗੀ 'ਤੇ ਮੰਡਰਾ ਰਿਹਾ ਸਵਾਲਾਂ ਦਾ ਸਾਇਆ, ਕਿਸਾਨਾਂ ਦੀ ਫ਼ਸਲ ਦਾ ਕੌਣ ਦੇਵੇਗਾ ਮੁੱਲ?
ਪੰਜਾਬ ਵਿੱਚ ਝੋਨੇ ਦੀ ਖਰੀਦ ਦਾ ਸੰਕਟ ਅਜੇ ਵੀ ਬਰਕਾਰ ਹੈ, ਅਤੇ ਇਸ ਸੰਕਟ ਨੇ ਇੱਕ ਅਜਿਹਾ ਗੰਭੀਰ ਸਵਾਲ ਖੜ੍ਹਾ ਕਰ ਦਿੱਤਾ ਹੈ ਜਿਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਨਿਰਧਾਰਤ 180 ਲੱਖ ਮੀਟ੍ਰਿਕ ਟਨ ਦੇ ਖਰੀਦ ਟੀਚੇ ਨੂੰ ਪਾਰ ਕ
NRI Post Desk · 5 ਦਿਨ ਪਹਿਲਾਂ · ਅੱਪਡੇਟ 1 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





