ਜਲੰਧਰ ਦੇ ਡਰਾਈਵਿੰਗ ਟੈਸਟ ਟਰੈਕ 'ਤੇ ਆਰਟੀਏ ਦੀ ਤਬਦੀਲੀ ਤੋਂ ਬਾਅਦ ਹੀ ਕੰਮਕਾਜ ਦੀ ਵਿਵਸਥਾ ਲੜਖੜਾਉਂਦੀ ਦਿਖਾਈ ਦੇਣ ਲੱਗੀ ਹੈ ਅਤੇ ਬੁੱਧਵਾਰ ਨੂੰ ਟਰੈਕ 'ਤੇ ਪੱਕੇ ਡਰਾਈਵਿੰਗ ਲਾਇਸੈਂਸ ਲਈ ਇਕ ਵੀ ਟੈਸਟ ਨਹੀਂ ਹੋ ਸਕਿਆ। ਦੂਰ-ਰਾਡੇ ਇਲਾਕਿਆਂ ਤੋਂ ਆਏ ਲੋਕ ਸਾਰਾ ਦਿਨ ਉਡੀਕ ਕਰਦੇ ਰਹੇ ਪਰ ਅੰਤ ਵਿੱਚ ਉਨ੍ਹਾਂ ਨੂੰ ਬਿਨਾਂ ਟੈਸਟ ਦਿੱਤੇ ਹੀ ਘਰ ਵਾਪਸ ਜਾਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਪੱਕੇ ਡਰਾਈਵਿੰਗ ਲਾਇਸੈਂਸ ਲਈ ਰੋਜ਼ਾਨਾ ਟੈਸਟ ਲੈਣ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਮੁਲਾਜ਼ਮ ਬੁੱਧਵਾਰ ਨੂੰ ਛੁੱਟੀ 'ਤੇ ਸੀ ਪਰ ਵਿਭਾਗੀ ਪ੍ਰਬੰਧਾਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਪਤਾ ਲੱਗਾ ਕਿ ਪੁਰਾਣੇ ਮੁਲਾਜ਼ਮ ਨੇ ਛੁੱਟੀ 'ਤੇ ਹੋਣ ਦੇ ਬਾਵਜੂਦ ਆਈਡੀ ਮੁਹੱਈਆ ਨਹੀਂ ਕਰਵਾਈ। ਇਸ ਕਾਰਨ ਦੂਜੇ ਮੁਲਾਜ਼ਮ ਰਾਹੀਂ ਟੈਸਟ ਦੀ ਪ੍ਰਕਿਰਿਆ ਅੱਗੇ ਨਹੀਂ ਚਲਾਈ ਜਾ ਸਕੀ। ਦੱਸਣਯੋਗ ਹੈ ਕਿ ਮੁਲਾਜ਼ਮ ਦੀ ਛੁੱਟੀ ਤੇ ਹੋਣ ਤੋਂ ਬਾਅਦ ਟਰੈਕ ਦੀ ਮੁਲਾਜ਼ਮ ਪ੍ਰਭਜੋਤ ਕੌਰ ਨੇ ਆਪਣੀ ਆਈਡੀ ਰਾਹੀਂ ਕੰਮ ਕਰਨਾ ਚਾਹਿਆ ਪਰ ਉਹ ਆਈਡੀ ਤਕਨੀਕੀ ਕਾਰਨਾਂ ਕਰਕੇ ਨਹੀਂ ਚੱਲ ਸਕੀ, ਜੋ ਪਰੇਸ਼ਾਨੀ ਦਾ ਸਬੱਬ ਬਣੀ ਰਹੀ। ਇਸ ਘਟਨਾ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਸਰਕਾਰੀ ਟਰੈਕ ਦਾ ਕੰਮ ਕਿਸੇ ਇੱਕ ਮੁਲਾਜ਼ਮ ਦੀ ਨਿੱਜੀ ਆਈਡੀ 'ਤੇ ਨਿਰਭਰ ਹੋਣਾ ਚਾਹੀਦਾ ਹੈ। ਡਰਾਈਵਿੰਗ ਟੈਸਟ ਟਰੈਕ 'ਤੇ ਰੋਜ਼ਾਨਾ ਕਰੀਬ 120 ਲੋਕ ਪੱਕੇ ਡਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਪੁੱਜਦੇ ਹਨ ਅਤੇ ਬੁੱਧਵਾਰ ਨੂੰ ਟੈਸਟ ਲਈ ਪੁੱਜੇ ਲੋਕਾਂ 'ਚੋਂ ਕਿਸੇ ਨੇ ਕੰਮ ਤੋਂ ਛੁੱਟੀ ਲਈ ਸੀ ਤੇ ਕਿਸੇ ਨੇ ਆਪਣਾ ਹੋਰ ਜ਼ਰੂਰੀ ਕੰਮ ਛੱਡਿਆ ਸੀ ਪਰ ਟਰੈਕ 'ਤੇ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਪੱਕੇ ਲਾਇਸੈਂਸ ਦਾ ਟੈਸਟ ਹੀ ਨਹੀਂ ਹੋਵੇਗਾ, ਇਸ ਤਰ੍ਹਾਂ ਕਰੀਬ 120 ਲੋਕਾਂ ਨੂੰ ਬਿਨਾਂ ਕੋਈ ਕੰਮ ਕਰਵਾਏ ਵਾਪਸ ਮੁੜਨਾ ਪਿਆ। ਆਰਟੀਏ ਦੀ ਤਬਦੀਲੀ ਤੋਂ ਬਾਅਦ ਟਰੈਕ 'ਤੇ ਪੈਦਾ ਹੋਈ ਇਸ ਸਥਿਤੀ ਨੇ ਵਿਭਾਗੀ ਤਾਲਮੇਲ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਜੇ ਕਿਸੇ ਮੁਲਾਜ਼ਮ ਦੀ ਛੁੱਟੀ ਤੋਂ ਬਾਅਦ ਦੂਜੇ ਮੁਲਾਜ਼ਮ ਦੀ ਆਈਡੀ ਨਹੀਂ ਚੱਲੀ ਤਾਂ ਛੁੱਟੀ ਤੇ ਗਏ ਮੁਲਾਜ਼ਮ ਕੋਲੋਂ ਉਸ ਦੀ ਆਈਡੀ ਲੈ ਕੇ ਕੰਮ ਚਲਵਾਉਣਾ ਚਾਹੀਦਾ ਸੀ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਨਵੇਂ ਆਰਟੀਏ ਵੱਲੋਂ ਚਾਰਜ ਸੰਭਾਲਣ ਤੋਂ ਬਾਅਦ ਟਰੈਕ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ ਸੀ ਜਾਂ ਨਹੀਂ ਅਤੇ ਰੋਜ਼ਾਨਾ ਦੇ ਕੰਮ ਲਈ ਕੋਈ ਬਦਲਵਾਂ ਮੁਲਾਜ਼ਮ ਜਾਂ ਅਧਿਕਾਰਤ ਆਈਡੀ ਦੀ ਵਿਵਸਥਾ ਕੀਤੀ ਗਈ ਹੈ ਜਾਂ ਨਹੀਂ। ਟੈਸਟ ਦੇਣ ਪੁੱਜੇ ਸੰਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਨਲਾਈਨ ਅਪਾਇੰਟਮੈਂਟ ਤੇ ਤੈਅ ਸਮੇਂ ਅਨੁਸਾਰ ਟੈਸਟ ਦੀ ਸਹੂਲਤ ਦਿੱਤੀ ਜਾਂਦੀ ਹੈ ਪਰ ਜੇ ਅਪਾਇੰਟਮੈਂਟ ਲੈਣ ਦੇ ਬਾਵਜੂਦ ਲੋਕਾਂ ਨੂੰ ਟਰੈਕ 'ਤੇ ਪਹੁੰਚ ਕੇ ਟੈਸਟ ਦੇਣ ਦਾ ਮੌਕਾ ਹੀ ਨਾ ਮਿਲੇ ਤਾਂ ਇਸ ਪ੍ਰਬੰਧ ਦਾ ਕੀ ਫਾਇਦਾ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਆਪਣੇ ਅੰਦਰੂਨੀ ਪ੍ਰਬੰਧਾਂ ਦੀ ਜ਼ਿੰਮੇਵਾਰੀ ਖੁਦ ਨਿਭਾਉਣੀ ਚਾਹੀਦੀ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਨਵੇਂ ਆਰਟੀਏ ਇਸ ਮਾਮਲ
ਡਰਾਈਵਿੰਗ ਟੈਸਟ ਟਰੈਕ 'ਤੇ ਛੁਪਿਆ ਹੈ ਵੱਡਾ ਰਾਜ਼, ਆਰਟੀਏ ਬਦਲਦਿਆਂ ਹੀ ਇਕ ਵੀ ਲਾਇਸੈਂਸ ਦਾ ਟੈਸਟ ਕਿਉਂ ਨਹੀਂ ਹੋਇਆ?
ਜਲੰਧਰ ਦੇ ਡਰਾਈਵਿੰਗ ਟੈਸਟ ਟਰੈਕ 'ਤੇ ਆਰਟੀਏ ਦੀ ਤਬਦੀਲੀ ਤੋਂ ਬਾਅਦ ਹੀ ਕੰਮਕਾਜ ਦੀ ਵਿਵਸਥਾ ਲੜਖੜਾਉਂਦੀ ਦਿਖਾਈ ਦੇਣ ਲੱਗੀ ਹੈ ਅਤੇ ਬੁੱਧਵਾਰ ਨੂੰ ਟਰੈਕ 'ਤੇ ਪੱਕੇ ਡਰਾਈਵਿੰਗ ਲਾਇਸੈਂਸ ਲਈ ਇਕ ਵੀ ਟੈਸਟ ਨਹੀਂ ਹੋ ਸਕਿਆ। ਦੂਰ-ਰਾਡੇ ਇਲਾਕਿਆਂ ਤੋਂ
NRI Post Desk · 13 ਦਿਨ ਪਹਿਲਾਂ · ਅੱਪਡੇਟ 4 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




