|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੀਵਾਲੀ ਦੀ ਰਾਤ ਮੋਰਿੰਡਾ ਪੁਲਿਸ ਦਾ ਉਹ ਕਦਮ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ — ਜਾਣੋ ਅੰਦਰ ਦੀ ਪੂਰੀ ਕਹਾਣੀ

ਮੋਰਿੰਡਾ ਸ਼ਹਿਰ ਵਿੱਚ ਦੀਵਾਲੀ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਨੇ ਅਜਿਹੇ ਸਖ਼ਤ ਸੁਰੱਖਿਆ ਤੇ ਟਰੈਫਿਕ ਪ੍ਰਬੰਧ ਕੀਤੇ ਜਿਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਹੈਰਾਨ ਕਰ ਦਿੱਤਾ, ਕਿਉਂਕਿ ਆਮ ਦਿਨਾਂ ਵਿੱਚ ਵੀ ਬਾਜ਼ਾਰਾਂ ਦੇ ਭੀੜ-ਭੜੱਕੇ ਵਾਲ

NRI Post Desk · 15 ਦਿਨ ਪਹਿਲਾਂ · ਅੱਪਡੇਟ 4 ਘੰਟੇ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੀਵਾਲੀ ਦੀ ਰਾਤ ਮੋਰਿੰਡਾ ਪੁਲਿਸ ਦਾ ਉਹ ਕਦਮ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ — ਜਾਣੋ ਅੰਦਰ ਦੀ ਪੂਰੀ ਕਹਾਣੀ
📷 NRI Post Desk

ਮੋਰਿੰਡਾ ਸ਼ਹਿਰ ਵਿੱਚ ਦੀਵਾਲੀ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਨੇ ਅਜਿਹੇ ਸਖ਼ਤ ਸੁਰੱਖਿਆ ਤੇ ਟਰੈਫਿਕ ਪ੍ਰਬੰਧ ਕੀਤੇ ਜਿਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਹੈਰਾਨ ਕਰ ਦਿੱਤਾ, ਕਿਉਂਕਿ ਆਮ ਦਿਨਾਂ ਵਿੱਚ ਵੀ ਬਾਜ਼ਾਰਾਂ ਦੇ ਭੀੜ-ਭੜੱਕੇ ਵਾਲੇ ਟਰੈਫਿਕ ਨੂੰ ਸੰਭਾਲਣਾ ਚੁਣੌਤੀ ਹੁੰਦਾ ਹੈ। ਇਹ ਪੂਰਾ ਪ੍ਰਬੰਧ ਡੀਐੱਸਪੀ ਗੁਰਦੀਪ ਸਿੰਘ ਦੀ ਨਿਗਰਾਨੀ ਹੇਠ ਅਮਲ ਵਿੱਚ ਲਿਆਇਆ ਗਿਆ, ਜਿਸ ਵਿੱਚ ਪੁਲਿਸ ਥਾਣਾ ਸਿਟੀ ਮੋਰਿੰਡਾ ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੀਵਾਲੀ ਮੌਕੇ ਸ਼ਹਿਰ ਵਿੱਚ ਕੋਈ ਵੀ ਗੰਭੀਰ ਤੇ ਅਣਸੁਖਾਵੀ ਘਟਨਾ ਵਾਪਰਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਡੀਐੱਸਪੀ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ, ਜੋ ਆਪਣੇ-ਆਪਣੇ ਬੀਟਸ ਤੇ ਇਲਾਕਿਆਂ ਵਿੱਚ ਸਤਰਕ ਰਹੀਆਂ ਤੇ ਹਰ ਕੋਣ ਤੋਂ ਚੱਪੇ-ਚੱਪੇ ’ਤੇ ਸਖ਼ਤ ਨਿਗਾਹ ਰੱਖੀ ਗਈ। ਇਸੇ ਤਰ੍ਹਾਂ ਟਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਕਿਸੇ ਤਰ੍ਹਾਂ ਦਾ ਜਾਮ ਨਾ ਲੱਗੇ, ਇਸ ਲਈ ਬੈਰੀਕੇਡਿੰਗ ਕੀਤੀ, ਤਾਂ ਜੋ ਹੈਵੀ ਵਾਹਨ ਸ਼ਹਿਰ ਵਿੱਚ ਨਾ ਜਾਣ ਤੇ ਆਮ ਲੋਕਾਂ ਨੂੰ ਆਉਣ-ਜਾਣ ਅਤੇ ਖਰੀਦਦਾਰੀ ਵਿੱਚ ਕੋਈ ਵਿਘਨ ਨਾ ਪਵੇ। ਦੀਵਾਲੀ ਦੇ ਦਿਨ ਤੇ ਪਹਿਲੇ ਦਿਨ ਚੌਪਈਆਂ ਵਾਹਨਾਂ ਨੂੰ ਵੀ ਸ਼ਹਿਰ ਵਿੱਚ ਦਾਖਲ ਹੋਣ ਤੋਂ ਮਨਾਹੀ ਕਰ ਦਿੱਤੀ ਗਈ ਸੀ। ਟ੍ਰੈਫਿਕ ਇੰਚਾਰਜ ਏਐਸਆਈ ਮਲਕੀਅਤ ਸਿੰਘ, ਟਰੈਫਿਕ ਏਐਸਆਈ ਧੰਨ ਸਿੰਘ ਸੈਣੀ ਤੇ ਪੁਲਿਸ ਦੀ ਹੋਰ ਟੁਕੜੀ ਨੇ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਈ, ਜਿਸ ਦੇ ਚਲਦਿਆਂ ਖਰੀਦਾਰੀ ਕਰਨ ਆਏ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਈ। ਕਿਸੇ ਵੀ ਸੰਭਾਵਿਤ ਅਣਸੁਖਾਵੀ ਘਟਨਾ ਤੋਂ ਚੌਕਸੀ ਵਜੋਂ ਇਹ ਵੀ ਇੰਤਜ਼ਾਮ ਕੀਤਾ ਗਿਆ ਕਿ ਜੇਕਰ ਕਿਤੇ ਅੱਗ ਦੀ ਘਟਨਾ ਵਾਪਰਦੀ ਹੈ ਤਾਂ ਅੱਗ ਬੁਝਾਊ ਗੱਡੀਆਂ ਬਿਨਾਂ ਕਿਸੇ ਵਿਘਨ ਦੇ ਸ਼ਹਿਰ ਵਿੱਚ ਕਿਸੇ ਪਾਸੇ ਵੀ ਜਾ ਸਕਣ, ਪਰੰਤੂ ਸੁਖਦ ਗੱਲ ਹੈ ਕਿ ਕਿਸੇ ਪਾਸੇ ਅੱਗ ਦੀ ਕੋਈ ਘਟਨਾ ਨਹੀਂ ਵਾਪਰੀ। ਪੁਲਿਸ ਦੇ ਇਹਨਾਂ ਟਰੈਫਿਕ ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸ਼ਹਿਰ ਦੇ ਪਤਵੰਤਿਆਂ ਨੇ ਪੁਲਿਸ ਦਾ ਧੰਨਵਾਦ ਕੀਤਾ, ਉੱਥੇ ਹੀ ਡੀਐੱਸਪੀ ਗੁਰਦੀਪ ਸਿੰਘ ਨੇ ਵੀ ਵਧੀਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!