|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਦੀਵਾਲੀ ਦੀ ਰੌਣਕਾਂ ਵਿਚਕਾਰ ਪੁਲਿਸ ਦਾ ਵੱਡਾ ਫੈਸਲਾ: 400 ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਪਿੱਛੇ ਕੀ ਹੈ ਖ਼ਾਸ ਕਾਰਨ?

ਦੀਵਾਲੀ ਦੀਆਂ ਰੌਣਕਾਂ ਵਿਚਾਲੇ ਜਲੰਧਰ ਸ਼ਹਿਰ ਦੇ ਬਾਜ਼ਾਰਾਂ ਵਿਚ ਖਰੀਦਦਾਰੀ ਲਈ ਆਵਾਜਾਈ ਵਧਣ ਲੱਗੀ ਹੈ। ਕੱਪੜੇ, ਮਠਿਆਈਆਂ, ਇਲੈਕਟ੍ਰਾਨਿਕ ਸਾਮਾਨ, ਸਜਾਵਟੀ ਲਾਈਟਾਂ ਤੇ ਤੋਹਫ਼ੇ ਖਰੀਦਣ ਲਈ ਉਮੜ ਰਹੀ ਭੀੜ ਨੂੰ ਦੇਖਦਿਆਂ ਪੁਲਿਸ ਨੇ ਟ੍ਰੈਫਿਕ ਪ੍ਰਬੰ

NRI Post Desk · 18 ਦਿਨ ਪਹਿਲਾਂ · ਅੱਪਡੇਟ 25 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੀਵਾਲੀ ਦੀ ਰੌਣਕਾਂ ਵਿਚਕਾਰ ਪੁਲਿਸ ਦਾ ਵੱਡਾ ਫੈਸਲਾ: 400 ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਪਿੱਛੇ ਕੀ ਹੈ ਖ਼ਾਸ ਕਾਰਨ?
📷 NRI Post Desk

ਦੀਵਾਲੀ ਦੀਆਂ ਰੌਣਕਾਂ ਵਿਚਾਲੇ ਜਲੰਧਰ ਸ਼ਹਿਰ ਦੇ ਬਾਜ਼ਾਰਾਂ ਵਿਚ ਖਰੀਦਦਾਰੀ ਲਈ ਆਵਾਜਾਈ ਵਧਣ ਲੱਗੀ ਹੈ। ਕੱਪੜੇ, ਮਠਿਆਈਆਂ, ਇਲੈਕਟ੍ਰਾਨਿਕ ਸਾਮਾਨ, ਸਜਾਵਟੀ ਲਾਈਟਾਂ ਤੇ ਤੋਹਫ਼ੇ ਖਰੀਦਣ ਲਈ ਉਮੜ ਰਹੀ ਭੀੜ ਨੂੰ ਦੇਖਦਿਆਂ ਪੁਲਿਸ ਨੇ ਟ੍ਰੈਫਿਕ ਪ੍ਰਬੰਧਾਂ ਲਈ ਖ਼ਾਸ ਇੰਤਜ਼ਾਮ ਕੀਤੇ ਹਨ। ਇਸ ਵਾਰ ਟ੍ਰੈਫਿਕ ਪੁਲਿਸ ਤੇ ਥਾਣਿਆਂ ਦੇ ਕਰੀਬ 400 ਤੋਂ 500 ਮੁਲਾਜ਼ਮ ਸਿਰਫ਼ ਟ੍ਰੈਫਿਕ ਤੇ ਸੁਰੱਖਿਆ ਪ੍ਰਬੰਧ ਸੰਭਾਲਣਗੇ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ, ਚੌਕਾਂ ਤੇ ਹਾਈਵੇਅ ’ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਹਰ ਪ੍ਰਮੁੱਖ ਚੌਕ ’ਤੇ ਪੰਜ ਤੋਂ ਵੱਧ ਮੁਲਾਜ਼ਮ ਡਿਊਟੀ ’ਤੇ ਰਹਿਣਗੇ। ਪੁਲਿਸ ਮੁਲਾਜ਼ਮ ਸੜਕਾਂ ’ਤੇ ਉਤਰ ਕੇ ਟ੍ਰੈਫਿਕ ਨੂੰ ਸੁਚਾਰੂ ਬਣਾਉਣਗੇ ਤਾਂ ਜੋ ਲੋਕ ਬਿਨਾਂ ਜਾਮ ’ਚ ਫਸੇ ਬਾਜ਼ਾਰਾਂ ਤੱਕ ਪੁੱਜ ਸਕਣ। ਦੀਵਾਲੀ ਮੌਕੇ ਬਾਜ਼ਾਰ ਸ਼ੇਖਾਂ, ਰੈਣਕ ਬਾਜ਼ਾਰ, ਮਿਲਾਪ ਚੌਕ, ਫਗਵਾੜਾ ਗੇਟ, ਭਗਵਾਨ ਵਾਲਮੀਕਿ ਚੌਕ ਤੇ ਮਾਡਲ ਟਾਊਨ ਸਮੇਤ ਕੁਝ ਹੋਰ ਇਲਾਕਿਆਂ ਦੀ ਖਾਸ ਤੌਰ ’ਤੇ ਪਛਾਣ ਕੀਤੀ ਗਈ ਹੈ। ਇਨ੍ਹਾਂ ਬਾਜ਼ਾਰਾਂ ’ਚ ਭੀੜ ਦੇ ਮੱਦੇਨਜ਼ਰ ਈ-ਰਿਕਸ਼ਿਆਂ ਤੇ ਹੋਰ ਵੱਡੇ ਵਾਹਨਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਬੈਰੀਕੇਡ ਲਾਏ ਗਏ ਹਨ। ਬਾਜ਼ਾਰ ਸ਼ੇਖਾਂ ’ਚ ਘਰੇਲੂ ਲੋੜਾਂ ਦਾ ਸਾਮਾਨ ਤੇ ਵੱਖ-ਵੱਖ ਵਪਾਰਕ ਵਸਤਾਂ ਖਰੀਦਣ ਲਈ ਲੋਕ ਪੁੱਜਦੇ ਹਨ, ਜਦਕਿ ਰੈਣਕ ਬਾਜ਼ਾਰ ਕੱਪੜਿਆਂ, ਜੁੱਤੀਆਂ, ਕਾਸਮੈਟਿਕਸ ਤੇ ਤੋਹਫ਼ਿਆਂ ਲਈ ਮਸ਼ਹੂਰ ਹੈ। ਫਗਵਾੜਾ ਗੇਟ ’ਚ ਬਿਜਲੀ ਅਤੇ ਇਲੈਕਟ੍ਰਾਨਿਕ ਸਾਮਾਨ ਦੀਆਂ ਦੁਕਾਨਾਂ ਹੋਣ ਕਰਕੇ ਦੀਵਾਲੀ ’ਤੇ ਗਾਹਕਾਂ ਦੀ ਗਿਣਤੀ ਵਧ ਜਾਂਦੀ ਹੈ। ਉੱਥੇ ਹੀ ਮਿਲਾਪ ਚੌਕ ਤੇ ਭਗਵਾਨ ਵਾਲਮੀਕਿ ਚੌਕ ਕਈ ਭੀੜ-ਭੜੱਕੇ ਵਾਲੇ ਬਾਜ਼ਾਰਾਂ ਤੇ ਪ੍ਰਮੁੱਖ ਰਸਤਿਆਂ ਨੂੰ ਜੋੜਦੇ ਹਨ। ਇਨ੍ਹਾਂ ਇਲਾਕਿਆਂ ਦੀਆਂ ਤੰਗ ਸੜਕਾਂ ਤੇ ਵੱਧ ਆਵਾਜਾਈ ਨੂੰ ਦੇਖਦਿਆਂ ਵਾਧੂ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਇਸ ਤੋਂ ਇਲਾਵਾ ਮਾਡਲ ਟਾਊਨ, ਅਵਤਾਰ ਨਗਰ ਮਾਰਕੀਟ ਤੇ ਨਕੋਦਰ ਰੋਡ ’ਤੇ ਵੀ ਖ਼ਾਸ ਨਿਗਰਾਨੀ ਰਹੇਗੀ। ਮਾਡਲ ਟਾਊਨ ’ਚ ਸ਼ੋਅਰੂਮਾਂ, ਰੈਸਟੋਰੈਂਟਾਂ ਅਤੇ ਬ੍ਰਾਂਡਿਡ ਦੁਕਾਨਾਂ ਕਾਰਨ ਸ਼ਾਮ ਵੇਲੇ ਪਰਿਵਾਰਾਂ ਦੀ ਆਵਾਜਾਈ ਵਧ ਜਾਂਦੀ ਹੈ। ਅਵਤਾਰ ਨਗਰ ਨੇੜਲੇ ਇਲਾਕਿਆਂ ਦੇ ਲੋਕਾਂ ਲਈ ਖਰੀਦਦਾਰੀ ਦਾ ਪ੍ਰਮੁੱਖ ਕੇਂਦਰ ਹੈ, ਜਦਕਿ ਨਕੋਦਰ ਰੋਡ ’ਤੇ ਵਪਾਰਕ ਅਦਾਰਿਆਂ ਕਾਰਨ ਟ੍ਰੈਫਿਕ ਦਾ ਦਬਾਅ ਬਣਿਆ ਰਹਿੰਦਾ ਹੈ। ਬਾਜ਼ਾਰਾਂ ਦੇ ਨਾਲ-ਨਾਲ ਸ਼ਹਿਰ ਦੇ ਦਾਖ਼ਲਾ ਮਾਰਗਾਂ ਤੇ ਹਾਈਵੇ ’ਤੇ ਵੀ ਪੁਲਿਸ ਨੇ ਖ਼ਾਸ ਪ੍ਰਬੰਧ ਕੀਤੇ ਹਨ। ਚੁਗਿੱਟੀ ਫਲਾਈਓਵਰ, ਪੀਏਪੀ ਚੌਕ, ਬੀਐੱਸਐੱਫ ਚੌਕ, ਮਕਸੂਦਾਂ ਚੌਕ, ਵੇਰਕਾ ਮਿਲਕ ਪਲਾਂਟ ਤੇ ਕਪੂਰਥਲਾ ਚੌਕ ਨੂੰ ਟ੍ਰੈਫਿਕ ਪੱਖੋਂ ਸੰਵੇਦਨਸ਼ੀਲ ਥਾਵਾਂ ’ਚ ਸ਼ਾਮਲ ਕੀਤਾ ਗਿਆ ਹੈ। ਇੱਥੇ ਟ੍ਰੈਫਿਕ ਪੁਲਿਸ ਦੇ ਨਾਲ ਸਬੰਧਤ ਥਾਣਿਆਂ ਦੀ ਪੁਲਿਸ ਵੀ ਤਾਇਨਾਤ ਰਹੇਗੀ। ਇਨ੍ਹਾਂ ਥਾਵਾਂ ’ਤੇ ਟ੍ਰੈਫਿਕ ਦਾ ਦਬਾਅ ਵੱਧ ਰਹਿੰਦਾ ਹੈ, ਇਸ ਲਈ ਆਮ ਦਿਨਾਂ ਨਾਲੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹਾਈਵੇ ਤੇ ਪ੍ਰਮੁੱਖ ਮਾਰਗਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਆਵਾਜਾਈ ’

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!