|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਿਕਾਹ ਦੇ ਸੱਦੇ 'ਤੇ ਛਪੇ ਨਾਂ ਦੇਖ ਕੇ ਸਹਾਰਨਪੁਰ 'ਚ ਮਚੀ ਹਲਚਲ, ਅਸਲ ਸੱਚ ਸਾਹਮਣੇ ਆਉਣ 'ਤੇ ਸੱਭ ਹੈਰਾਨ

ਜਾਸ, ਸਹਾਰਨਪੁਰ: ਦੋ ਮੁਸਲਿਮ ਭੈਣਾਂ ਦੇ ਨਿਕਾਹ ਦੇ ਸੱਦਾ-ਪੱਤਰ 'ਤੇ ਲਾੜਿਆਂ ਦੇ ਭਾਰਤੀ ਨਾਂ ਛਪੇ ਹੋਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ, ਪਰ ਜਦੋਂ ਇਸ ਦਾ ਅਸਲ ਸੱਚ ਸਾਹਮਣੇ ਆਇਆ ਤਾਂ ਸੱਭ ਹੈਰਾਨ ਰਹਿ ਗਏ। ਸੱਦਾ-ਪੱਤਰ ਸੋਸ਼ਲ ਮੀਡੀਆ 'ਤੇ ਫੈਲਣ ਮ

NRI Post Desk · 13 ਦਿਨ ਪਹਿਲਾਂ · ਅੱਪਡੇਟ 4 ਘੰਟੇ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਿਕਾਹ ਦੇ ਸੱਦੇ 'ਤੇ ਛਪੇ ਨਾਂ ਦੇਖ ਕੇ ਸਹਾਰਨਪੁਰ 'ਚ ਮਚੀ ਹਲਚਲ, ਅਸਲ ਸੱਚ ਸਾਹਮਣੇ ਆਉਣ 'ਤੇ ਸੱਭ ਹੈਰਾਨ
📷 NRI Post Desk

ਜਾਸ, ਸਹਾਰਨਪੁਰ: ਦੋ ਮੁਸਲਿਮ ਭੈਣਾਂ ਦੇ ਨਿਕਾਹ ਦੇ ਸੱਦਾ-ਪੱਤਰ 'ਤੇ ਲਾੜਿਆਂ ਦੇ ਭਾਰਤੀ ਨਾਂ ਛਪੇ ਹੋਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ, ਪਰ ਜਦੋਂ ਇਸ ਦਾ ਅਸਲ ਸੱਚ ਸਾਹਮਣੇ ਆਇਆ ਤਾਂ ਸੱਭ ਹੈਰਾਨ ਰਹਿ ਗਏ। ਸੱਦਾ-ਪੱਤਰ ਸੋਸ਼ਲ ਮੀਡੀਆ 'ਤੇ ਫੈਲਣ ਮਗਰੋਂ ਕੁਝ ਕਾਹਲੇ ਕਿਸਮ ਦੇ ਲੋਕਾਂ ਨੇ ਨਿਕਾਹ ਰੁਕਵਾਉਣ ਦੀ ਧਮਕੀ ਵੀ ਦਿੱਤੀ ਅਤੇ ਕਿਸੇ ਅਣਪਛਾਤੇ ਅਨਸਰ ਨੇ ਮੈਰਿਜ ਹਾਲ ਦੇ ਮਾਲਕ ਨੂੰ ਫ਼ੋਨ ਕਰ ਕੇ ਨਿਕਾਹ ਨਾ ਕਰਵਾਉਣ ਦੀ ਧਮਕੀ ਦਿੱਤੀ। ਜਾਣਕਾਰੀ ਮੁਤਾਬਕ ਮੁਹੰਮਦ ਜਮੀਲ ਦੀਆਂ ਦੋਵੇਂ ਧੀਆਂ ਦਾ ਨਿਕਾਹ ਵੀਰਵਾਰ ਨੂੰ ਹੋਣਾ ਤੈਅ ਹੈ ਅਤੇ ਨਿਕਾਹ ਲਈ ਛਪਵਾਇਆ ਗਿਆ ਸੱਦਾ-ਪੱਤਰ ਸੋਸ਼ਲ ਮੀਡੀਆ 'ਤੇ ਫੈਲ ਰਿਹਾ ਹੈ। ਇਸ 'ਤੇ ਲਾੜਿਆਂ ਦੇ ਨਾਂ ਸੰਜੇ ਪੁੱਤਰ ਚੰਦਰਭਾਨ, ਪਿੰਡ ਢਾਂਡਾਖੇੜੀ, ਜੀਂਦ, ਹਰਿਆਣਾ ਅਤੇ ਅਨਿਲ ਪੁੱਤਰ ਦੀਨਾਨਾਥ, ਵਾਸੀ ਸਾਤਰੋਹ ਖ਼ਾਸ, ਹਿਸਾਰ, ਹਰਿਆਣਾ ਛਪੇ ਹਨ ਅਤੇ ਨਾਂ ਸਥਾਨਕ ਹੋਣ ਕਾਰਨ ਕੁਝ ਲੋਕਾਂ ਨੇ ਇਤਰਾਜ਼ ਕੀਤਾ ਸੀ। ਹੁਣ ਪਰਿਵਾਰ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਦੋਵੇਂ ਲਾੜੇ ਖ਼ੁਦ ਅਤੇ ਉਨ੍ਹਾਂ ਦੇ ਪਰਿਵਾਰ ਮੁਸਲਮਾਨ ਹਨ ਅਤੇ ਉਹ ਮੁਸਲਿਮ ਭਾਈਚਾਰੇ ਦੇ ਅਰਾਈਂ ਉਸ ਇਲਾਕੇ ਵਿਚ ਇਸ ਦਾ ਉਚਾਰਣ ਰਾਇਨ ਹੈ, ਵਰਗ ਨਾਲ ਸਬੰਧਤ ਹਨ। ਇਸ ਭਾਈਚਾਰੇ ਵਿਚ ਕਈ ਪੀੜ੍ਹੀਆਂ ਤੋਂ ਹਿੰਦੂ ਨਾਂ ਰੱਖਣ ਦੀ ਰਵਾਇਤ ਚੱਲਦੀ ਆ ਰਹੀ ਹੈ, ਬੇਸ਼ੱਕ ਉਹ ਸਦੀਆਂ ਤੋਂ ਮੁਸਲਮਾਨ ਹਨ। ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਮੁਸਲਿਮ ਰਾਇਨ ਜਾਂ ਪੰਜਾਬੀ ਉਚਾਰਣ ਮੁਤਾਬਕ ਅਰਾਈਂ ਭਾਈਚਾਰੇ ਦੇ ਪਰਿਵਾਰ ਰਹਿੰਦੇ ਹਨ ਅਤੇ ਇਨ੍ਹਾਂ ਪਰਿਵਾਰਾਂ ਵਿਚ ਰਵਾਇਤੀ ਤੌਰ 'ਤੇ ਹਿੰਦੂਆਂ ਵਰਗੇ ਨਾਂ ਰੱਖੇ ਜਾਂਦੇ ਹਨ, ਜਦਕਿ ਅੰਤਮ ਸਸਕਾਰ ਦੀ ਬਜਾਏ ਇਸਲਾਮੀ ਰਸਮਾਂ ਮੁਸਲਿਮ ਤਰੀਕੇ ਮੁਤਾਬਕ ਦਫ਼ਨਾਇਆ ਜਾਂਦਾ ਹੈ। ਪੁਲਿਸ ਮੁਤਾਬਕ 12 ਨਵੰਬਰ ਨੂੰ ਦੋਵੇਂ ਭੈਣਾਂ ਦੇ ਵਿਆਹ ਮੌਕੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਇਹ ਮਾਮਲਾ ਇਸ ਗੱਲ ਦਾ ਸਬਕ ਹੈ ਕਿ ਨਾਂ ਸਿਰਫ਼ ਪਛਾਣ ਦਾ ਜ਼ਰੀਆ ਨਹੀਂ, ਸਗੋਂ ਕਈ ਵਾਰ ਗਲਤਫ਼ਹਿਮੀ ਦਾ ਕਾਰਨ ਵੀ ਬਣ ਸਕਦੇ ਹਨ, ਅਤੇ ਸੱਚ ਜਾਣਨ ਤੋਂ ਬਿਨਾਂ ਕਿਸੇ 'ਤੇ ਇਲਜ਼ਾਮ ਲਾਉਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!