|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਬਿਜਲੀ ਬੋਰਡ ਦੇ ਬਿੱਲਾਂ ਨੇ ਕਿਸਾਨਾਂ ਨੂੰ ਕੀਤਾ ਹੈਰਾਨ, ਹੁਣ ਖੁਲਾਸਾ ਹੋਇਆ ਇਹ ਵੱਡਾ ਰਾਜ਼

ਕੋਟ ਈਸੇ ਖਾਂ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੇ ਇੱਕ ਅਜਿਹਾ ਫੈਸਲਾ ਲਿਆ ਹੈ ਜੋ ਹੁਣ ਹਰ ਖਪਤਕਾਰ ਦੀ ਨੀਂਦ ਉਡਾ ਦੇਵੇਗਾ। ਗੁਰਦੁਆਰਾ ਅਕਾਲਗੜ੍ਹ ਸਾਹਿਬ ਨਿਹੰਗ ਸਿੰਘ ਛਾਉਣੀ ਕੋਟ ਈਸੇ ਖਾਂ ਵਿਖੇ ਹੋਈ ਮਹੀਨਾਵਾਰ ਮੀਟਿੰਗ ਵਿੱਚ ਸਰਬਸੰਮਤੀ

NRI Post Desk · 65 ਦਿਨ ਪਹਿਲਾਂ · ਅੱਪਡੇਟ 4 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਿਜਲੀ ਬੋਰਡ ਦੇ ਬਿੱਲਾਂ ਨੇ ਕਿਸਾਨਾਂ ਨੂੰ ਕੀਤਾ ਹੈਰਾਨ, ਹੁਣ ਖੁਲਾਸਾ ਹੋਇਆ ਇਹ ਵੱਡਾ ਰਾਜ਼
📷 NRI Post Desk

ਕੋਟ ਈਸੇ ਖਾਂ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੇ ਇੱਕ ਅਜਿਹਾ ਫੈਸਲਾ ਲਿਆ ਹੈ ਜੋ ਹੁਣ ਹਰ ਖਪਤਕਾਰ ਦੀ ਨੀਂਦ ਉਡਾ ਦੇਵੇਗਾ। ਗੁਰਦੁਆਰਾ ਅਕਾਲਗੜ੍ਹ ਸਾਹਿਬ ਨਿਹੰਗ ਸਿੰਘ ਛਾਉਣੀ ਕੋਟ ਈਸੇ ਖਾਂ ਵਿਖੇ ਹੋਈ ਮਹੀਨਾਵਾਰ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਕੇ ਐੱਮਐੱਮ ਦੇ ਫ਼ੈਂਸਲੇ ਅਨੁਸਾਰ ਸਮਾਰਟ ਮੀਟਰ ਉਤਾਰੇ ਗਏ ਸਨ, ਪਰ ਹੁਣ ਬਿਜਲੀ ਬੋਰਡ ਵੱਲੋਂ ਉਨ੍ਹਾਂ ਖਪਤਕਾਰਾਂ ਨੂੰ ਵਾਧੂ ਤੇ ਫਾਲਤੂ ਪੈਸੇ ਪਾ ਕੇ ਵੱਡੀਆਂ ਵੱਡੀਆਂ ਕਰਮਾਂ ਦੇ ਬਿੱਲ ਭੇਜੇ ਜਾ ਰਹੇ ਹਨ। ਇਸ ਮੀਟਿੰਗ ਦੀ ਅਗਵਾਈ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਗੁਰਨਾਮ ਸਿੰਘ ਸਾਹਵਾਲਾ, ਤੋਤਾ ਸਿੰਘ ਬਹਿਰਾਮਕੇ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, ਰਣਜੀਤ ਸਿੰਘ ਭਿੰਡਰ ਕਲਾਂ, ਜਗੀਰ ਸਿੰਘ ਸਾਦੀਵਾਲਾ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ, ਦਿਲਬਾਗ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਜਸਵੰਤ ਸਿੰਘ ਖੋਸਾ ਕੈਸ਼ੀਅਰ ਰੰਡਿਆਲਾ, ਜਗਮੀਤ ਸਿੰਘ ਵਿਰਕ ਜ਼ਿਲ੍ਹਾ ਸਕੱਤਰ, ਬਲਾਕ ਪ੍ਰਧਾਨ ਸਵਰਨ ਸਿੰਘ ਅਤੇ ਮਾਸਟਰ ਮੇਵਾ ਸਿੰਘ ਸ਼ਾਦੀਵਾਲਾ ਨੇ ਕੀਤੀ। ਬਹਿਰਾਮਕੇ ਨੇ ਸਪੱਸ਼ਟ ਕੀਤਾ ਕਿ ਬੀਕੇਯੂ ਬਹਿਰਾਮਕੇ ਵੱਲੋਂ ਫੈਂਸਲਾ ਕੀਤਾ ਗਿਆ ਹੈ ਕਿ ਇਹ ਜਿੰਨੇ ਵੀ ਵਾਧੂ ਬਿੱਲ ਪਾਏ ਹਨ, ਇਹ ਬਿੱਲ ਬਿਲਕੁਲ ਨਹੀਂ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਝੋਨੇ ਦੀ ਫ਼ਸਲ ਪੱਕਣ ਵਾਲੀ ਹੈ, ਇਸ ਲਈ ਦਾਣਾ ਮੰਡੀਆਂ ਵਿੱਚ ਠੋਸ ਪ੍ਰਬੰਧ ਕੀਤੇ ਜਾਣ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫ਼ਸਲ ਢੁਕਵੇਂ ਸਮੇਂ ਤੇ ਪੂਰੀ ਪੱਕਣ ਤੇ ਵਢਾਈ ਜਾਵੇ ਤਾਂ ਜੋ ਮੰਡੀ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਝੋਨੇ ਦੀ ਨਮੀ ਵਿੱਚ ਵੀ ਵਾਧਾ ਕੀਤਾ ਜਾਵੇ। ਬੁਲਾਰਿਆਂ ਨੇ ਇੱਕ ਹੋਰ ਵੱਡਾ ਮੁੱਦਾ ਉਠਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਹੇ ਦੇ ਕਵਾੜ ਦਾ ਭਾਅ ਨਹੀਂ ਵਧਿਆ ਪਰ ਦੂਜੇ ਪਾਸੇ ਸਰੀਏ ਦਾ ਭਾਅ ਵਧਣ ਨਾਲ ਲੋਕਾਂ ਵਿੱਚ ਵੱਡੀ ਨਿਰਾਸ਼ਾ ਪਾਈ ਗਈ। ਉਨ੍ਹਾਂ ਮੰਗ ਕੀਤੀ ਕਿ ਦੂਸਰੇ ਬੈਂਕਾਂ ਦੀ ਤਰਾਂ ਕੋਆਪਰੇਟਿਵ ਬੈਂਕ ਤੇ ਲੈਂਡ ਮਾਰਗਜ਼ ਬੈਂਕਾਂ ਵਿੱਚ ਵੀ ਵੰਨ ਟਾਇਮ ਸੇਟਲਮੇਂਟ ਲਾਗੂ ਕੀਤੀ ਜਾਵੇ ਤਾਂ ਜੋ ਲੰਮੇ ਸਮੇਂ ਤੋਂ ਡੀਫਾਲਟਰ ਕਿਸਾਨ ਅਸਾਨੀ ਨਾਲ ਆਪਣਾ ਕਰਜ ਉਤਾਰ ਸਕਣ। ਇਸ ਮੌਕੇ ਗੁਰਦੇਵ ਸਿੰਘ, ਨਿਸ਼ਾਨ ਸਿੰਘ ਲੌਂਗੀਵਿੰਡ, ਗੁਰਮੁਖ ਸਿੰਘ ਮੌਜੇਵਾਲਾ, ਲਖਵਿੰਦਰ ਸਿੰਘ ਜ਼ੋਨ ਪ੍ਰਧਾਨ, ਬਲਵੰਤ ਸਿੰਘ ਇੰਦਰਗੜ, ਚਮਕੋਰ ਸਿੰਘ, ਹਰਜਿੰਦਰ ਸਿੰਘ ਬੱਡੂਵਾਲ, ਚਮਕੋਰ ਸਿੰਘ ਦਾਤਾ, ਭੁਪਿੰਦਰ ਸਿੰਘ ਤੂਰ, ਸੁਖਵਿੰਦਰ ਸਿੰਘ ਭਿੰਡਰ ਕਲਾਂ, ਪਰਮਿੰਦਰ ਸਿੰਘ ਨਾਗਪਾਲ ਪ੍ਰਧਾਨ ਫਤਹਿਗੜ੍ਹ ਪੰਜ਼ਤੂਰ, ਗੁਰਪ੍ਰੀਤ ਸਿੰਘ ਪ੍ਰਧਾਨ ਬੋਘੇਵਾਲਾ, ਸਤਵੰਤ ਸਿੰਘ ਸਿੱਧੂ ਪ੍ਰਧਾਨ ਕਾਦਰਵਾਲਾ, ਬਲਵਿੰਦਰ ਸਿੰਘ ਮੁੱਠਿਆਂ ਵਾਲਾ, ਲਖਵਿੰਦਰ ਸਿੰਘ ਮੰਦਰ, ਜਸਵਿੰਦਰ ਸਿੰਘ ਭੁੱਲਰ ਮੰਦਰ, ਬਲਦੇਵ ਸਿੰਘ, ਕਸ਼ਮੀਰ ਸਿੰਘ, ਜਸਵੰਤ ਸਿੰਘ ਅਮੀਵਾਲਾ, ਸੁਖਚੇਣ ਸਿੰਘ ਭੋਡੀਵਾਲਾ, ਤਰਸੇਮ ਸਿੰਘ ਸੰਗਲਾ, ਰਾਜੂ ਕਲੇਰ, ਪ੍ਰਦੀਪ ਸਿੰਘ, ਜਸਵੰਤ ਸਿੰਘ ਭੁੱਲਰ, ਚੰਨ ਸਿੰਘ, ਬਲਜਿੰਦਰ ਸਿ

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!