ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦੀ ਸਿਆਸਤ ਵਿਚ ਇਕ ਅਜਿਹਾ ਭੇਤ ਖੁੱਲ੍ਹਣ ਦੀ ਤਿਆਰੀ ਹੈ ਜਿਸ ਨੇ ਸਮੂਹ ਸਿਆਸੀ ਪਾਰਟੀਆਂ ਦੇ ਗਣਿਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਲਕੇ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਰਹੀ ਹੈ ਕਿ ਇਥੋਂ ਜਿੱਤ ਕੇ ਵਿਧਾਇਕ ਬਣਨ ਵਾਲਾ ਉਮੀਦਵਾਰ ਵਾਰ-ਵਾਰ ਦਲ ਬਦਲੀ ਦਾ ਸ਼ਿਕਾਰ ਹੁੰਦਾ ਰਿਹਾ ਹੈ, ਜਿਸ ਕਰਕੇ ਰਾਜਨੀਤਕ ਪਾਰਟੀਆਂ ਲਈ ਹਰ ਵਾਰ ਨਵਾਂ ਚਿਹਰਾ ਲਿਆਉਣਾ ਮਜਬੂਰੀ ਬਣ ਗਿਆ ਹੈ। ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਇਸ ਹਲਕੇ ਵਿਚ ਸਿਆਸੀ ਸਰਗਰਮੀਆਂ ਦੀ ਹਲਚਲ ਤੇਜ਼ ਹੋ ਗਈ ਹੈ ਅਤੇ ‘ਮਿਸ਼ਨ-27’ ਲਈ ਸੰਭਾਵੀ ਉਮੀਦਵਾਰਾਂ ਨੇ ਆਪੋ-ਆਪਣੀ ਸਰਗਰਮੀ ਵਧਾ ਦਿੱਤੀ ਹੈ। ਇਕ ਸਮਾਂ ਸੀ ਜਦੋਂ ਇਹ ਹਲਕਾ ਸ੍ਰੋਮਣੀ ਅਕਾਲੀ ਦਲ ਦੀ ਨਿੱਜੀ ਜਾਗੀਰ ਮੰਨਿਆ ਜਾਂਦਾ ਸੀ, ਪਰ ਹੁਣ ਇਸ ਦੇ ਸਮੀਕਰਣ ਪੂਰੀ ਤਰ੍ਹਾਂ ਬਦਲ ਚੁੱਕੇ ਹਨ ਅਤੇ ਇਹ ਕਿਸੇ ਇਕ ਪਾਰਟੀ ਦੇ ਪੱਲੇ ਨਾਲ ਬੱਝਦਾ ਨਜ਼ਰ ਨਹੀਂ ਆ ਰਿਹਾ। ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਅਮਿਤ ਰਤਨ ਵਿਧਾਇਕ ਹਨ, ਪਰ ਪਾਰਟੀ ਨੇ ਗੋਪਾਲ ਸਿੰਘ ਕੋਟਫੱਤਾ ਨੂੰ ਵੀ ਥਾਪੜਾ ਦੇ ਦਿੱਤਾ ਹੈ, ਜੋ ਰਿਟਾਇਰਡ ਐਸਡੀਐਮ ਹੋਣ ਕਰਕੇ ਸਾਫ ਸੁਥਰੇ ਅਕਸ ਵਾਲਾ ਕੱਦਾਵਰ ਉਮੀਦਵਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਦੇ ਨਾਲ ਹਰਚਰਨ ਸਿੰਘ ਥੇੜ੍ਹੀ, ਜਸਵਿੰਦਰ ਸਿੰਘ ਛਿੰਦਾ ਅਤੇ ਹਰਜਿੰਦਰ ਕੌਰ ਰਾਏ ਵੀ ਟਿਕਟ ਦੇ ਦਾਅਵੇਦਾਰ ਹਨ। ਸ੍ਰੋਮਣੀ ਅਕਾਲੀ ਦਲ ਵੱਲੋਂ ਰਾਜਵੰਤ ਸਿੰਘ ਕੋਟ ਭਾਰਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਵਰਨ ਸਿੰਘ ਪੂਹਲੀ, ਬੀਬੀ ਚਰਨਜੀਤ ਕੌਰ ਬਰਾੜ ਅਤੇ ਜਗਦੀਪ ਸਿੰਘ ਗਹਿਰੀ ਦਾਅਵੇਦਾਰ ਹਨ, ਪਰ ਪਾਰਟੀ ਅਜੇ ਭਾਜਪਾ ਵੱਲ ਦੇਖ ਰਹੀ ਹੈ। ਭਾਜਪਾ ਦੇ ਸੰਭਾਵੀ ਉਮੀਦਵਾਰ ਵਜੋਂ ਦਰਸ਼ਨ ਸਿੰਘ ਕੋਟਫੱਤਾ ਦਾ ਨਾਂ ਚਰਚਾ ਵਿਚ ਹੈ ਅਤੇ ਗੱਠਜੋੜ ਹੋਣ ਦੀ ਸੂਰਤ ਵਿਚ ਇਹ ਸੀਟ ਭਾਜਪਾ ਦੇ ਹਿੱਸੇ ਆਉਣ ਤੇ ਉਹ ਸਾਂਝੇ ਉਮੀਦਵਾਰ ਹੋ ਸਕਦੇ ਹਨ। ਕਾਂਗਰਸ ਵੱਲੋਂ ਪ੍ਰੋ. ਰੁਪਿੰਦਰ ਕੌਰ ਰੂਬੀ ਸਰਗਰਮੀ ਦਿਖਾ ਰਹੀ ਹੈ, ਜੋ ਪਹਿਲਾਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਵਿਧਾਇਕ ਰਹਿ ਚੁੱਕੀ ਹੈ ਅਤੇ ਬਾਅਦ ਵਿਚ ਕਾਂਗਰਸ ਜੁਆਇੰਨ ਕਰ ਲਈ ਸੀ। ਇਸ ਤੋਂ ਇਲਾਵਾ ਗੁਰਜੰਟ ਸਿੰਘ ਕੁੱਤੀਵਾਲ, ਬਲਵੰਤ ਨਾਥ ਰਾਏ, ਕਿਰਨਜੀਤ ਸਿੰਘ ਗਹਿਰੀ, ਡਾ. ਜੀਵਨਜੋਤ ਕੌਰ ਭੱਟੀ, ਗੁਰਮੀਤ ਸਿੰਘ ਸੰਧੂ ਅਤੇ ਅਵਤਾਰ ਸਿੰਘ ਮਾਨ ਵੀ ਟਿਕਟ ਲਈ ਜਦੋਜਹਿਦ ਕਰ ਰਹੇ ਹਨ। ‘ਵਾਰਿਸ ਪੰਜਾਬ ਦੇ’ ਪਾਰਟੀ ਨੇ ਵੀ ਇਸ ਹਲਕੇ ਵਿਚ ਮੀਟਿੰਗਾਂ ਕੀਤੀਆਂ ਹਨ ਅਤੇ ਸਿੱਖਾਂ ਦੀ ਕੱਟੜ ਵੋਟ ਇਸ ਦੀ ਹਿਮਾਇਤੀ ਮੰਨੀ ਜਾ ਰਹੀ ਹੈ, ਜਦਕਿ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਵਿਚ ਸੁੱਟਣ ਦੀ ਘਟਨਾ ਪਾਰਟੀ ਨੂੰ ਹਮਦਰਦੀ ਦੇ ਝੂਟੇ ਦੇ ਰਹੀ ਹੈ। ਸਿੱਖਾਂ ਦੀ ਵੋਟ ਸ੍ਰੋਮਣੀ ਅਕਾਲੀ ਦਲ ਨਾਲੋਂ ਟੁੱਟ ਕੇ ਪੁਨਰ ਸੁਰਜੀਤ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਹੱਕ ਵਿਚ ਜਾ ਖੜੀ ਹੈ, ਜਿਥੇ ਸ. ਹਰਮੰਦਰ ਸਿੰਘ ਗੁਲਾਬਗੜ੍ਹ ਦਾ ਨਾਂ ਸਾਹਮਣੇ ਆ ਰਿਹਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਅਮਿਤ ਰਤਨ ਵੀ ਕਿਸੇ ਹੋਰ ਪਾਰਟੀ ਵੱਲ ਪਲਟੀ ਮਾਰ ਕੇ ਟਿਕਟ ਪ੍ਰਾਪਤ ਕਰਨ ਵਿਚ ਸਫਲ ਹੋ ਜਾਂਦੇ ਹਨ, ਤਾਂ ਕੋਟਫੱਤਾ ਨਗਰ ਨੂੰ ਵਿਧਾਇਕਾਂ ਦੀ ਨਰਸਰੀ ਕਹ
ਬਠਿੰਡਾ ਦਿਹਾਤੀ ਦੀ ਸਿਆਸਤ ਵਿਚ ਵੱਡਾ ਭੇਤ ਖੁੱਲ੍ਹਣ ਦੀ ਤਿਆਰੀ, ਇਕ ਹੀ ਨਗਰ ਤੋਂ ਤਿੰਨ ਉਮੀਦਵਾਰਾਂ ਦੀ ਜੰਗ ਨੇ ਸਭ ਨੂੰ ਕੀਤਾ ਹੈਰਾਨ
ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦੀ ਸਿਆਸਤ ਵਿਚ ਇਕ ਅਜਿਹਾ ਭੇਤ ਖੁੱਲ੍ਹਣ ਦੀ ਤਿਆਰੀ ਹੈ ਜਿਸ ਨੇ ਸਮੂਹ ਸਿਆਸੀ ਪਾਰਟੀਆਂ ਦੇ ਗਣਿਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਲਕੇ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਰਹੀ ਹੈ ਕਿ ਇਥੋਂ ਜਿੱਤ ਕੇ ਵਿਧਾਇਕ ਬ
NRI Post Desk · 62 ਦਿਨ ਪਹਿਲਾਂ · ਅੱਪਡੇਟ 4 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





