|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਰਨਾਲਾ ਦੇ ਸਕੂਲ 'ਚ ਬੰਬ ਦੀ ਧਮਕੀ ਪਿੱਛੇ ਛੁਪਿਆ ਹੈ ਕੋਈ ਵੱਡਾ ਰਾਜ਼, ਪੁਲਿਸ ਦੀ ਜਾਂਚ ਨੇ ਖੋਲ੍ਹੇ ਹਨਰਾਣ ਕਰ ਦੇਣ ਵਾਲੇ ਤੱਥ

ਬਰਨਾਲਾ ਸ਼ਹਿਰ ਦੇ ਮਸ਼ਹੂਰ ਸੈਕਰਡ ਹਾਰਟ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਪਲ ਭਰ ਵਿੱਚ ਹੀ ਸਕੂਲ ਕੈਂਪਸ ਵਿੱਚ ਤਣਾਅ ਭਰੀ ਖਾਮੋਸ਼ੀ ਛਾ ਗਈ। ਧਮਕੀ ਭਰੀ ਈਮੇਲ ਆਉਂਦਿਆਂ ਹ

NRI Post Desk · 20 ਦਿਨ ਪਹਿਲਾਂ · ਅੱਪਡੇਟ 5 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਰਨਾਲਾ ਦੇ ਸਕੂਲ 'ਚ ਬੰਬ ਦੀ ਧਮਕੀ ਪਿੱਛੇ ਛੁਪਿਆ ਹੈ ਕੋਈ ਵੱਡਾ ਰਾਜ਼, ਪੁਲਿਸ ਦੀ ਜਾਂਚ ਨੇ ਖੋਲ੍ਹੇ ਹਨਰਾਣ ਕਰ ਦੇਣ ਵਾਲੇ ਤੱਥ
📷 NRI Post Desk

ਬਰਨਾਲਾ ਸ਼ਹਿਰ ਦੇ ਮਸ਼ਹੂਰ ਸੈਕਰਡ ਹਾਰਟ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਪਲ ਭਰ ਵਿੱਚ ਹੀ ਸਕੂਲ ਕੈਂਪਸ ਵਿੱਚ ਤਣਾਅ ਭਰੀ ਖਾਮੋਸ਼ੀ ਛਾ ਗਈ। ਧਮਕੀ ਭਰੀ ਈਮੇਲ ਆਉਂਦਿਆਂ ਹੀ ਸਕੂਲ ਦੇ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ, ਜਿਸ ਤੋਂ ਬਾਅਦ ਥਾਣਾ ਸਿਟੀ ਬਰਨਾਲਾ ਦੀ ਪੁਲਿਸ, ਸਾਈਬਰ ਸੈੱਲ ਅਤੇ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚ ਗਏ ਅਤੇ ਪੂਰੇ ਸਕੂਲ ਦੀ ਕੋਨੇ-ਕੋਨੇ ਤੋਂ ਛਾਣਬੀਣ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਜਿਵੇਂ ਹੀ ਧਮਕੀ ਦੀ ਖ਼ਬਰ ਫੈਲੀ, ਜਾਨ-ਮਾਲ ਦੇ ਬਚਾਅ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਸਾਵਧਾਨੀ ਵਜੋਂ ਵੇਲੇ ਤੋਂ ਪਹਿਲਾਂ ਹੀ ਛੁੱਟੀ ਕਰਕੇ ਬੱਚਿਆਂ ਨੂੰ ਘਰਾਂ ਨੂੰ ਤੋਰ ਦਿੱਤਾ। ਪੁਲਿਸ ਵਲੋਂ ਕੀਤੀ ਲੰਮੀ ਜਾਂਚ-ਪੜਤਾਲ ਤੋਂ ਬਾਅਦ ਸਕੂਲ ਦੇ ਅੰਦਰੋਂ ਕੋਈ ਵੀ ਮਾੜੀ ਜਾਂ ਸ਼ੱਕੀ ਚੀਜ਼ ਨਹੀਂ ਮਿਲੀ, ਜਿਸ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਇਸ ਬਾਰੇ ਗੱਲਬਾਤ ਕਰਦਿਆਂ ਥਾਣਾ ਸਿਟੀ ਬਰਨਾਲਾ ਦੇ ਐੱਸ.ਐੱਚ.ਓ. ਲਖਵੀਰ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਵੱਲੋਂ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਪੌਣੇ ਕੁ ਬਾਰ੍ਹਾਂ ਵਜੇ ਸਕੂਲ ਦੀ ਈਮੇਲ ਤੇ ਇੱਕ ਸੁਨੇਹਾ ਆਇਆ ਸੀ, ਜਿਸ ਵਿੱਚ ਸਕੂਲ ਅੰਦਰ ਆਈਈਡੀ ਬੰਬ ਫਿੱਟ ਕਰਨ ਅਤੇ ਉਸ ਨੂੰ ਧਮਾਕੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਖ਼ਬਰ ਮਿਲਦੇ ਸਾਰ ਹੀ ਪੁਲਿਸ ਦੀਆਂ ਗੱਡੀਆਂ ਸਕੂਲ ਵੱਲ ਦੌੜ ਪਈਆਂ, ਐਂਟੀ-ਸਾਬੋਟਾਜ ਟੀਮ ਨੇ ਪੂਰੇ ਸਕੂਲ ਵਿਹੜੇ ਦੀ ਚੈਕਿੰਗ ਕੀਤੀ ਅਤੇ ਸਾਈਬਰ ਟੀਮ ਨੂੰ ਈਮੇਲ ਭੇਜਣ ਵਾਲੇ ਦਾ ਸੁਰਾਗ ਲਾਉਣ ਲਈ ਕੰਮ ਤੇ ਲਾ ਦਿੱਤਾ ਗਿਆ ਹੈ, ਫਿਲਹਾਲ ਪੜਤਾਲ ਦਰਮਿਆਨ ਕੋਈ ਖ਼ਤਰੇ ਵਾਲੀ ਗੱਲ ਸਾਹਮਣੇ ਨਹੀਂ ਆਈ। ਐੱਸ.ਐੱਚ.ਓ. ਨੇ ਆਖਿਆ ਕਿ ਪੁਲਿਸ ਤਕਨੀਕੀ ਪੱਖਾਂ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਈਮੇਲ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਾਡੀ ਪਹਿਲ ਸੀ, ਜਿਸ ਕਰਕੇ ਸਕੂਲ ਵੱਲੋਂ ਸਮੇਂ ਤੋਂ ਪਹਿਲਾਂ ਹੀ ਛੁੱਟੀ ਕਰ ਦਿੱਤੀ ਗਈ ਸੀ ਅਤੇ ਹੁਣ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਸਕੂਲ ਦਾ ਕੰਮਕਾਜ ਪਹਿਲਾਂ ਵਾਂਗ ਹੀ ਨਿਯਮਤ ਚੱਲੇਗਾ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਜਦ ਹੀ ਉਨ੍ਹਾਂ ਨੂੰ ਸਕੂਲ ਚ ਈਮੇਲ ਆਉਣ ਤੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਇਤਲਾਅ ਮਿਲੀ ਤਾਂ ਉਨਾਂ ਨੇ ਤੁਰੰਤ ਹੀ ਥਾਣਾ ਸਿਟੀ ਵਨ ਦੀ ਫੁਹਾਰੀ ਗਿਣਤੀ ਵਿੱਚ ਫੋਰਸ ਨੂੰ ਭੇਜ ਕੇ ਬੱਚਿਆਂ ਨੂੰ ਸੁਰੱਖਿਅਤ ਘਰੋਂ ਘਰੀ ਪਹੁੰਚਾਉਣ ਅਤੇ ਪੂਰੀ ਸਕੂਲ ਦੀ ਇਮਾਰਤ ਦਾ ਘਰ ਪਹਿਲੂ ਨਾਲ ਜਾਂਚ ਪੜਤਾਲ ਕਰਕੇ ਇਸ ਅਫਵਾਹ ਫੈਲਾਉਣ ਵਾਲੇ ਅਤੇ ਈਮੇਲ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਐਸਐਸਪੀ ਬਰਨਾਲਾ ਨੇ ਦੱਸਿਆ ਕਿ ਇਹ ਬਰਨਾਲਾ ਜ਼ਿਲ੍ਹੇ ਵਿੱਚ ਦੂਜੀ ਵਾਰ ਘਟਨਾ ਵਾਪਰੀ ਹੈ, ਪਹਿਲਾਂ ਵੀ ਇੱਕ ਈਮੇਲ ਰਾਹੀਂ ਚਾਰ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਆਈ ਸੀ, ਅਤੇ ਇਸ ਦੂ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!