ਮਨਾਲੀ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਤੇਜ਼ ਰਫ਼ਤਾਰ ਬੱਸ ਦੇ ਬੰਗਾ ਨੇੜੇ ਪਿੰਡ ਮਜਾਰੀ ਵਿਖੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਮਹਿਜ਼ ਇੱਕ ਸੜਕ ਹਾਦਸਾ ਨਹੀਂ ਸੀ, ਸਗੋਂ ਇਸ ਦੇ ਪਿੱਛੇ ਚਾਲਕ ਦੀ ਘਾਤਕ ਲਾਪਰਵਾਹੀ ਕੰਮ ਕਰ ਰਹੀ ਸੀ। ਪੁਲਿਸ ਥਾਣਾ ਸਦਰ ਬੰਗਾ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਇਕਬਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮਜਾਰੀ ਨੇ ਬਿਆਨ ਦਿੱਤਾ ਕਿ ਉਹ ਅੱਜ ਰੋਜ਼ਾਨਾ ਦੀ ਤਰ੍ਹਾਂ ਸਵੇਰ 4:30 ਵਜੇ ਆਪਣੇ ਘਰ ਤੋਂ ਇਕੱਲਾ ਸੈਰ ਲਈ ਬੰਗਾ ਨੂੰ ਜਾ ਰਿਹਾ ਸੀ, ਤਾਂ ਉਸ ਦੇ ਸਾਹਮਣੇ ਮੇਨ ਹਾਈਵੇ ’ਤੇ ਬਣੇ ਫਲਾਈਓਵਰ ਉੱਪਰੋਂ ਹੇਠ ਨੂੰ ਤਰਾਈ ਵੱਲ ਇੱਕ ਬੱਸ ਬੜੀ ਤੇਜ਼ ਰਫ਼ਤਾਰੀ ਨਾਲ ਬੰਗਾ ਤੋਂ ਫਗਵਾੜਾ ਸਾਈਡ ਨੂੰ ਜਾ ਰਹੀ ਸੀ, ਜੋ ਉਸ ਦੇ ਦੇਖਦੇ-ਦੇਖਦੇ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਆਉਂਦੇ ਸਮੇਂ ਸੜਕ ਦੇ ਕਿਨਾਰੇ ਖੜ੍ਹੇ ਪੋਲ ਵਿੱਚ ਵੱਜੀ ਅਤੇ ਹੇਠਾਂ ਸਲਿੱਪ ਰੋਡ ’ਤੇ ਕੰਡਕਟਰ ਸਾਈਡ ਨੂੰ ਪਲਟ ਗਈ ਅਤੇ ਘੜੀਸ ਹੁੰਦੀ ਜਾ ਕੇ ਸਲਿੱਪ ਰੋਡ ਦੀ ਸਾਈਡ ’ਤੇ ਡਰੇਨ ਦੀ ਸਲੈਬ ਨਾਲ ਟਕਰਾ ਗਈ। ਇਹ ਬੱਸ ਮਾਰਕਾ ਵੋਲਵੋ ਅਤੇ ਕੰਪਨੀ ਕੇਟੀਸੀ ਦੀ ਸੀ ਅਤੇ ਬੱਸ ਦਾ ਨੰਬਰ ਏਐੱਸ01ਕਿਊਸੀ 2348 ਹੈ। ਇਸ ਭਿਆਨਕ ਹਾਦਸੇ ਵਿੱਚ ਬੱਸ ਵਿੱਚ ਸਵਾਰ ਤਿੰਨ ਸਵਾਰੀਆਂ ਦੀਆਂ ਮੌਤਾਂ ਹੋ ਗਈਆਂ, ਜਦਕਿ ਬਾਕੀ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ ਵਿੱਚ ਖੇਮ ਸਿੰਘ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ੀਂਨਾ ਜੋਸਫ ਅਤੇ ਬੱਸ ਵਿੱਚ ਸਵਾਰ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਗੰਭੀਰ ਜ਼ਖ਼ਮੀ ਵਿਸ਼ਾਲ ਤੁੱਲੀ ਦੀ ਵੀ ਮੌਤ ਹੋ ਗਈ ਸੀ। ਬੱਸ ਵਿੱਚ ਸਵਾਰ ਹੋਰ ਸਵਾਰੀਆਂ ਵਿੱਚੋਂ 21 ਮਾਮੂਲੀ ਅਤੇ ਤਿੰਨ ਗੰਭੀਰ ਜ਼ਖ਼ਮੀ ਹੋਈਆਂ। ਪੁਲਿਸ ਨੇ ਬੱਸ ਦੇ ਡਰਾਈਵਰ ਵਿਵੇਕ ਕੁਮਾਰ ਪੁੱਤਰ ਸੂਰਜ ਮਨੀ ਵਾਸੀ ਚਤਰੋੜ ਡਾਕਖਾਨਾ ਸਕਰੋਹਾ ਤਹਿਸੀਲ ਬੱਲ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਕਥਿਤ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਦਸੇ ਵਿੱਚ ਜ਼ਖ਼ਮੀ ਹੋਏ ਮਰੀਜ਼ਾਂ ਨੂੰ ਸਿਵਲ ਹਸਪਤਾਲ ਬੰਗਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਅਮਰੀਸ਼ ਪੀਟੀ, ਅਨਿਲ, ਨਿਖਿਲ, ਮਨਜੀਤ ਕੌਰ, ਜਤਿਨ ਗੋਇਲ, ਮਾਧਵ ਪੁੱਤਰ ਵਿਕਾਸ ਗੁਪਤਾ ਵਾਸੀ ਅੰਮ੍ਰਿਤਸਰ, ਸ਼ਰੂਤੀ, ਜਤਿਨ ਗੋਇਲ ਵਾਸੀ ਲੁਧਿਆਣਾ, ਸੰਜੇ ਗੋਇਲ ਵਾਸੀ ਲੁਧਿਆਣਾ, ਰੀਆ ਗੋਇਲ ਅਤੇ ਸੁਸ਼ਮਾ ਗੋਇਲ ਵਾਸੀ ਲੁਧਿਆਣਾ, ਵਿਸ਼ਾਲ ਠਾਕੁਰ ਪੁੱਤਰ ਦੇਵਰਾਜ ਵਾਸੀ ਮੰਡੀ ਹਿਮਾਚਲ ਪ੍ਰਦੇਸ਼, ਕਸਤੂਰੀ ਭੰਡਾਰੀ ਪੁੱਤਰੀ ਸ਼ੇਵਿਨ ਭੰਡਾਰੀ ਵਾਸੀ ਮਨਾਲੀ ਹਿਮਾਚਲ ਪ੍ਰਦੇਸ਼, ਤਨਿਸ਼ਕਾ ਪੁੱਤਰੀ ਸੰਦੀਪ ਵਾਸੀ ਫਰੀਦਾਬਾਦ, ਪਲਕ ਸ਼ੇਖੜੀ ਮਹਿਰਾ ਪੁੱਤਰੀ ਸਾਰਥੀ ਮਹਿਰਾ ਵਾਸੀ ਅੰਮ੍ਰਿਤਸਰ, ਹਰਜਿੰਦਰ ਕੌਰ ਪਤਨੀ ਗੌਰਵਦੀਪ ਅਤੇ ਬੱਚੀ ਗੁਰਨਾਜ਼ ਕੌਰ ਵਾਸੀ ਭਿੱਖੀਵਿੰਡ, ਮਾਧਵ ਪੁੱਤਰ ਵਿਕਾਸ ਗੁਪਤਾ ਵਾਸੀ ਫਿਰੋਜ਼ਪੁਰ, ਅਦਿਤੀ ਪੁੱਤਰੀ ਵਲਸਰਾਜ ਵ
ਬੱਸ ਹਾਦਸੇ ਦੀ ਜਾਂਚ ਵਿੱਚ ਵੱਡਾ ਖੁਲਾਸਾ: ਚਾਲਕ ਦੀ ਲਾਪਰਵਾਹੀ ਨੇ ਕੀ ਗੁਪਤ ਸੱਚ ਲੁਕੋਇਆ, ਪੁਲਿਸ ਨੇ ਕੀਤਾ ਬੰਬ ਧਮਾਕੇ ਵਰਗਾ ਐਲਾਨ
ਮਨਾਲੀ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਤੇਜ਼ ਰਫ਼ਤਾਰ ਬੱਸ ਦੇ ਬੰਗਾ ਨੇੜੇ ਪਿੰਡ ਮਜਾਰੀ ਵਿਖੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਮਹਿਜ਼ ਇੱਕ ਸੜਕ ਹਾਦਸਾ ਨਹੀਂ ਸੀ, ਸਗੋਂ ਇਸ ਦ
NRI Post Desk · 49 ਦਿਨ ਪਹਿਲਾਂ · ਅੱਪਡੇਟ 5 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





