ਜ਼ਿਲ੍ਹਾ ਰੂਪਨਗਰ ਦੀ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਮਾਹਲਾਂ ਦਾ ਨਾਮ ਬਾਲੀਵੁੱਡ ਤੱਕ ਪਹੁੰਚਾਉਣ ਵਿੱਚ ਪਿੰਡ ਦੇ ਜੰਮਪਲ ਗਾਇਕ 'ਮਾਹਲਾਂ ਵਾਲਾ 59' ਨੇ ਅਹਿਮ ਭੂਮਿਕਾ ਨਿਭਾਈ ਹੈ। ਆਪਣੀ ਗਾਇਕੀ ਰਾਹੀਂ ਪੰਜਾਬੀ ਸੰਗੀਤ ਦੀ ਪਛਾਣ ਨੂੰ ਕੌਮਾਂਤਰੀ ਪੱਧਰ 'ਤੇ ਪਹੁੰਚਾਉਣ ਵਾਲਾ ਇਹ ਗਾਇਕ ਅੱਜਕੱਲ੍ਹ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਹੈ। ਉਸ ਦਾ ਗੀਤ 'ਬੰਦੂਕ' ਬਾਲੀਵੁੱਡ ਦੀ ਵੈੱਬ ਸੀਰੀਜ਼ 'ਸਟੂਡੈਂਟ ਆਫ਼ ਦਾ ਯੀਅਰ : ਆਫਟਰ ਡਾਰਕ' ਵਿੱਚ ਸ਼ਾਮਲ ਹੋਣ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰਸਿੱਧ ਬਾਲੀਵੁੱਡ ਨਿਰਮਾਤਾ ਕਰਨ ਜੌਹਰ ਦੇ ਪ੍ਰੋਡਕਸ਼ਨ ਤੇ ਨਿਰਦੇਸ਼ਕ ਰੀਮਾ ਮਾਇਆ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਇਸ ਵੈੱਬ ਸੀਰੀਜ਼ ਵਿੱਚ 'ਮਾਹਲਾਂ ਵਾਲਾ 59' ਦੇ ਗੀਤ 'ਬੰਦੂਕ' ਨੂੰ ਥਾਂ ਮਿਲੀ ਹੈ। ਇਸ ਗੀਤ ਦੇ ਬੋਲ 'ਗਲੀਆਂ 'ਚ ਇਸ਼ਕ ਦਾ ਨਾਚ ਚੱਲਣਾ' ਸਰੋਤਿਆਂ ਦਾ ਧਿਆਨ ਖਿੱਚ ਰਹੇ ਹਨ। ਮਾਹਲਾਂ ਪਿੰਡ ਦੇ ਸਾਧਾਰਨ ਪਿਛੋਕੜ ਤੋਂ ਉੱਠ ਕੇ ਕੌਮਾਂਤਰੀ ਪੱਧਰ 'ਤੇ ਆਪਣੀ ਪਛਾਣ ਬਣਾਉਣ ਵਾਲੇ ਗਾਇਕ ਦਾ ਗੀਤ ਬਾਲੀਵੁੱਡ ਦੀ ਵੱਡੀ ਪੇਸ਼ਕਾਰੀ ਦਾ ਹਿੱਸਾ ਬਣਨਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਛੇ ਕਿਸ਼ਤਾਂ ਵਾਲੀ ਇਸ ਵੈੱਬ ਸੀਰੀਜ਼ ਵਿੱਚ ਅਦਾਕਾਰਾ ਸ਼ਨਾਇਆ ਕਪੂਰ ਮੁੱਖ ਭੂਮਿਕਾ ਨਿਭਾ ਰਹੀ ਹੈ, ਜਦਕਿ ਦਿਵਿਕ ਸ਼ਰਮਾ, ਮਾਨਿਆ ਗਰੋਵਰ, ਅਭਿਨਵ ਸਿੰਘ ਤੇ ਦੀਆ ਦਾਮਿਨੀ ਸਮੇਤ ਹੋਰ ਕਲਾਕਾਰਾਂ ਨੇ ਵੀ ਵੱਖ-ਵੱਖ ਕਿਰਦਾਰ ਨਿਭਾਏ ਹਨ। 'ਸਟੂਡੈਂਟ ਆਫ਼ ਦਿ ਈਅਰ' ਫ਼ਿਲਮ ਲੜੀ ਦੀਆਂ ਪਹਿਲੀਆਂ ਦੋ ਫ਼ਿਲਮਾਂ ਤੋਂ ਬਾਅਦ ਇਸ ਨੂੰ ਤੀਜੀ ਕੜੀ ਵਜੋਂ ਵੈੱਬ ਸੀਰੀਜ਼ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਵੈੱਬ ਸੀਰੀਜ਼ ਓਟੀਟੀ ਪਲੇਟਫਾਰਮ ਹੌਟਸਟਾਰ 'ਤੇ ਰਿਲੀਜ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 'ਮਾਹਲਾਂ ਵਾਲਾ 59' ਦੀ ਇਸ ਪ੍ਰਾਪਤੀ ਨਾਲ ਪਿੰਡ ਮਾਹਲਾਂ ਦਾ ਨਾਮ ਵੀ ਵੱਡੇ ਪੱਧਰ 'ਤੇ ਚਰਚਾ ਵਿੱਚ ਆਇਆ ਹੈ। ਪੰਜਾਬੀ ਸੰਗੀਤ ਜਗਤ ਲਈ ਵੀ ਇਹ ਉਤਸ਼ਾਹਜਨਕ ਗੱਲ ਹੈ ਕਿ ਪੰਜਾਬੀ ਗਾਇਕਾਂ ਦੀ ਆਵਾਜ਼ ਤੇ ਉਨ੍ਹਾਂ ਦੇ ਗੀਤ ਬਾਲੀਵੁੱਡ ਵਰਗੇ ਵੱਡੇ ਮੰਚਾਂ ਤੱਕ ਪਹੁੰਚ ਰਹੇ ਹਨ।
ਬਾਲੀਵੁੱਡ ਦੀ ਵੱਡੀ ਪ੍ਰੋਡਕਸ਼ਨ 'ਚ ਛਾਇਆ ਪੰਜਾਬ ਦੇ ਛੋਟੇ ਜਿਹੇ ਪਿੰਡ ਦਾ ਜਾਦੂ, ਜਾਣੋ ਕੀ ਹੈ ਉਹ ਰਾਜ ਜੋ ਹਰ ਕਿਸੇ ਨੂੰ ਹੈਰਾਨ ਕਰ ਰਿਹਾ
ਜ਼ਿਲ੍ਹਾ ਰੂਪਨਗਰ ਦੀ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਮਾਹਲਾਂ ਦਾ ਨਾਮ ਬਾਲੀਵੁੱਡ ਤੱਕ ਪਹੁੰਚਾਉਣ ਵਿੱਚ ਪਿੰਡ ਦੇ ਜੰਮਪਲ ਗਾਇਕ 'ਮਾਹਲਾਂ ਵਾਲਾ 59' ਨੇ ਅਹਿਮ ਭੂਮਿਕਾ ਨਿਭਾਈ ਹੈ। ਆਪਣੀ ਗਾਇਕੀ ਰਾਹੀਂ ਪੰਜਾਬੀ ਸੰਗੀਤ ਦੀ ਪਛਾਣ ਨੂੰ ਕੌਮਾਂਤ
NRI Post Desk · 7 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





