|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਮਿੱਟੀ ਦੀਆਂ 300 ਟਰਾਲੀਆਂ ਬਣੀਆਂ ਰਹੱਸ, ਸੜਕ ਬਣਨ ਤੋਂ ਪਹਿਲਾਂ ਹੀ ਖੁੱਲ੍ਹ ਗਿਆ ਭ੍ਰਿਸ਼ਟਾਚਾਰ ਦਾ ਪਿੱਟਾਰਾ

ਇੱਕ ਅਜਿਹਾ ਰਾਜ਼ ਜੋ ਸੜਕ ਨਿਰਮਾਣ ਦੀ ਜ਼ਮੀਨ ਹੇਠਾਂ ਦੱਬਿਆ ਪਿਆ ਸੀ, ਅੱਜ ਸਾਰੇ ਜਲੰਧਰ ਸੈਂਟਰਲ ਦੇ ਸਾਹਮਣੇ ਖੁੱਲ੍ਹ ਕੇ ਆ ਗਿਆ, ਜਦੋਂ ਢਿੱਲਵਾਂ-ਤੱਲ੍ਹਣ ਰੋਡ ’ਤੇ ਸੜਕ ਬਣਾਉਣ ਦੇ ਕੰਮ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸੱਤਾਧਾਰੀ ਆ

NRI Post Desk · 51 ਦਿਨ ਪਹਿਲਾਂ · ਅੱਪਡੇਟ 5 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਿੱਟੀ ਦੀਆਂ 300 ਟਰਾਲੀਆਂ ਬਣੀਆਂ ਰਹੱਸ, ਸੜਕ ਬਣਨ ਤੋਂ ਪਹਿਲਾਂ ਹੀ ਖੁੱਲ੍ਹ ਗਿਆ ਭ੍ਰਿਸ਼ਟਾਚਾਰ ਦਾ ਪਿੱਟਾਰਾ
📷 NRI Post Desk

ਇੱਕ ਅਜਿਹਾ ਰਾਜ਼ ਜੋ ਸੜਕ ਨਿਰਮਾਣ ਦੀ ਜ਼ਮੀਨ ਹੇਠਾਂ ਦੱਬਿਆ ਪਿਆ ਸੀ, ਅੱਜ ਸਾਰੇ ਜਲੰਧਰ ਸੈਂਟਰਲ ਦੇ ਸਾਹਮਣੇ ਖੁੱਲ੍ਹ ਕੇ ਆ ਗਿਆ, ਜਦੋਂ ਢਿੱਲਵਾਂ-ਤੱਲ੍ਹਣ ਰੋਡ ’ਤੇ ਸੜਕ ਬਣਾਉਣ ਦੇ ਕੰਮ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਕਾਂਗਰਸ ਪਾਰਟੀ ਦੇ ਸਥਾਨਕ ਆਗੂ ਤੇ ਸਾਬਕਾ ਕੌਂਸਲਰ ਮਨਦੀਪ ਜੱਸਲ ਆਹਮੋ-ਸਾਹਮਣੇ ਹੋ ਗਏ। ਇਹ ਸੜਕ ਇਲਾਕੇ ਦੇ ਇਤਿਹਾਸਕ ਗੁਰੂ ਘਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਨੂੰ ਜਾਂਦੀ ਹੈ, ਅਤੇ ਲੱਧੇਵਾਲੀ ਚੌਕ ਤੋਂ ਢਿੱਲਵਾਂ ਰੇਲਵੇ ਫਾਟਕ ਤੱਕ 2 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦੀ ਖੁਦਾਈ ਦੌਰਾਨ ਮਿੱਟੀ ਗਾਇਬ ਕਰਨ ਦੇ ਗੰਭੀਰ ਦੋਸ਼ ਲਾਏ ਗਏ, ਜਿਸ ਕਾਰਨ ਇਲਾਕੇ ਵਿੱਚ ਭਾਰੀ ਹੰਗਾਮਾ ਹੋਇਆ ਤੇ ਤੱਲ੍ਹਣ ਸਾਹਿਬ ਰੋਡ ’ਤੇ ਲੰਮਾ ਜਾਮ ਦੇਖਣ ਨੂੰ ਮਿਲਿਆ। ਸੜਕ ਬਣਾਉਣ ਲਈ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ 2 ਕਰੋੜ 36 ਲੱਖ ਦੀ ਗ੍ਰਾਂਟ ਕਰਵਾਈ ਗਈ ਹੈ ਪਾਸ। ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਮਨਦੀਪ ਕੁਮਾਰ ਜੱਸਲ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਸੱਤਾਧਾਰੀ ਧਿਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਮਨਦੀਪ ਕੁਮਾਰ ਜੱਸਲ ਨੇ ਕਿਹਾ ਕਿ ਇਹ ਸੜਕ ਇਲਾਕੇ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਤੱਲ੍ਹਣ ਸਾਹਿਬ ਨੂੰ ਜਾਂਦੀ ਹੈ ਤੇ ਇਹ ਸੜਕ ਸਾਬਕਾ ਵਿਧਾਇਕ ਰਜਿੰਦਰ ਬੇਰੀ ਵੱਲੋਂ ਪਾਸ ਕਰਵਾਈ ਗਈ ਸੀ, ਅਤੇ ਕਾਂਗਰਸ ਪਾਰਟੀ ਦਾ ਕੋਈ ਵੀ ਆਗੂ ਸੜਕ ਨਿਰਮਾਣ ਜਾਂ ਕਰਵਾਏ ਜਾ ਰਹੇ ਕਿਸੇ ਵੀ ਵਿਕਾਸ ਕਾਰਜ ਦੇ ਖਿਲਾਫ਼ ਨਹੀਂ ਹੈ, ਪਰ ਦੋਸ਼ ਲਾਇਆ ਕਿ ਸੜਕ ਦੀ ਖੁਦਾਈ ਦੌਰਾਨ ਪੁੱਟੀ ਗਈ ਮਿੱਟੀ ਦੀਆਂ ਲਗਭਗ 300 ਟਰਾਲੀਆਂ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਵੱਲੋਂ ਨਿੱਜੀ ਡਿੱਚ ਮਸ਼ੀਨਾਂ ਤੇ ਟਰਾਲੀਆਂ ਦੀ ਵਰਤੋਂ ਕਰ ਕੇ ਬਲਬੀਰ ਸਿੰਘ ਬਿੱਟੂ ਦੀ ਆਪਣੀ ਨਿੱਜੀ ਕਾਲੋਨੀ ਵਿੱਚ ਪਹੁੰਚਾਈਆਂ ਜਾ ਰਹੀਆਂ ਹਨ, ਜਿਸ ਦਾ ਉਹ ਤੇ ਉਨ੍ਹਾਂ ਦੇ ਸਾਥੀ ਕਾਂਗਰਸੀ ਆਗੂ ਇਲਾਕਾ ਵਾਸੀਆਂ ਨਾਲ ਮਿਲ ਕੇ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਥਿਤ ਘਪਲੇ ਦੇ ਵਿਰੋਧ ਵਿੱਚ ਹੀ ਆਗੂਆਂ ਤੇ ਸਮਰਥਕਾਂ ਵੱਲੋਂ ਸੜਕ ਦੇ ਵਿਚਕਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ, ਅਤੇ ਮਿੱਟੀ ਦੀਆਂ ਚੋਰੀਆਂ ਹੋਈਆਂ ਲਗਭਗ 300 ਟਰਾਲੀਆਂ ਦੀ ਜਾਂਚ ਕਰਵਾਈ ਜਾਵੇ ਤੇ ਸੜਕ ਨਿਰਮਾਣ ਲਈ ਪੁੱਟੀ ਜਾ ਰਹੀ ਮਿੱਟੀ ਨਿਰਮਾਣ ਕਾਰਜ ਦੇ ਨਜ਼ਦੀਕ ਰੱਖੀ ਜਾਵੇ, ਅਤੇ ਜੇਕਰ ਇਸ ਤੋਂ ਬਾਅਦ ਵੀ ਸੜਕ ਨਿਰਮਾਣ ਦੌਰਾਨ ਮਿੱਟੀ ਚੋਰੀ ਦੀ ਕੋਈ ਹਰਕਤ ਸਾਹਮਣੇ ਆਉਂਦੀ ਹੈ ਤਾਂ ਮੁੜ ਇਸ ਚੋਰੀ ਦੇ ਖਿਲਾਫ ਡਟ ਕੇ ਸੰਘਰਸ਼ ਕਰਨਗੇ। ਦੂਜੇ ਪਾਸੇ, ਜਲੰਧਰ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ, ਕੌਂਸਲਰ ਅਮਰਦੀਪ ਸੰਦਲ ਕਿੰਨੂ, ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰੋਹਿਤ ਕੁਮਾਰ ਵਿੱਕੀ ਤੁਲਸੀ ਤੇ ਸਥਾਨਕ ਨਿਵਾਸੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ, ਅਤੇ ਕਿਹਾ ਕਿ ਇਸ ਇਤਿਹਾਸਕ ਰੋਡ ਨੂੰ 60 ਫੁੱਟ ਚੌੜਾ ਬਣਾਉਣ ਦੀ ਮੰਗ ਇਲਾਕਾ ਨਿਵਾਸੀ ਬਹੁਤ ਲੰਮੇ ਸਮੇ

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਮਿੱਟੀ ਦੀਆਂ 300 ਟਰਾਲੀਆਂ ਬਣੀਆਂ ਰਹੱਸ, ਸੜਕ ਬਣਨ ਤੋਂ ਪਹਿਲਾਂ ਹੀ ਖੁੱਲ੍ਹ ਗਿਆ ਭ੍ਰਿਸ਼ਟਾਚਾਰ ਦਾ ਪਿੱਟਾਰਾ — NRI Post