ਰੂਪਨਗਰ ਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਮਾਈਨਿੰਗ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡਿਓਆਂ ਤੇ ਆਡਿਓਆਂ ਨੇ ਇੱਕ ਵੱਡਾ ਭੇਤ ਖੋਲ੍ਹ ਦਿੱਤਾ ਹੈ, ਜਿਸ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਮੰਗਲਵਾਰ ਨੂੰ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪਿਛਲੇ ਕਰੀਬ 10 ਤੋਂ 12 ਸਾਲਾਂ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ, ਦਰਿਆ, ਸਵਾਂ ਨਦੀ ਤੇ ਹੋਰ ਖੇਤਰਾਂ ਵਿੱਚ ਚੱਲ ਰਹੀ ਮਾਈਨਿੰਗ ਵਿੱਚ ਸਭ ਰਲੇ ਹੋਏ ਹਨ ਪਰ ਹੁਣ ਸਭ ਫੜੇ ਜਾਣਗੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡਿਓ ਤੇ ਆਡੀਓ ਨੂੰ ਸੁਣ ਕੇ ਦੇਖ ਕੇ ਸੱਚ ਸਾਹਮਣੇ ਆ ਗਿਆ ਹੈ ਕਿ ਮਾਈਨਿੰਗ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਮਿਲੀਭੁਗਤ ਨਾਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਕਾਲੂ ਸੈਦਪੁਰ ਵਿਧਾਇਕ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪਰਚਾ ਦਰਜ ਕਰਵਾਉਣ ਬਾਰੇ ਗੱਲ ਕਰ ਰਿਹਾ ਹੈ। ਲਾਲਪੁਰਾ ਨੇ ਦਾਅਵਾ ਕੀਤਾ ਕਿ ਮਾਈਨਿੰਗ ਖੇਤਰ ਨੂੰ ਚਾਰ ਜੋਨਾਂ ਵਿੱਚ ਵੰਡਿਆ ਗਿਆ ਸੀ ਜਿਸ ਵਿੱਚ ਸੈਦਪੁਰ, ਐਲਗਰਾਂ, ਪਲਾਟਾਂ ਤੇ ਅਗੰਮਪੁਰ ਸ਼ਾਮਲ ਹਨ, ਅਤੇ ਝੱਜ ਚੌਕ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਂਦੇ ਰਸਤੇ ਦੇ ਸੱਜੇ ਪਾਸੇ ਦੇ ਕਰੈਸ਼ਰਾਂ ਤੋਂ 5 ਰੁਪਏ ਪ੍ਰਤੀ ਸਕੁਐਅਰ ਫੁੱਟ ਰਿਸ਼ਵਤ ਲਈ ਜਾ ਰਹੀ ਹੈ ਜਦਕਿ ਖੱਬੇ ਪਾਸੇ ਵਾਲਿਆਂ ਤੋਂ 7 ਲੱਖ ਰੁਪਏ ਪ੍ਰਤੀ ਕਰੈਸ਼ਰ ਤੇ ਸਾਢੇ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਸਕ੍ਰੀਨਿੰਗ ਪਲਾਟਾਂ ਤੋਂ ਲਏ ਜਾ ਰਹੇ ਹਨ, ਇਸੇ ਤਰ੍ਹਾਂ ਐਲਗਰਾਂ ਤੇ ਪਲਾਟਾਂ ਦੇ ਕਰੈਸ਼ਰਾਂ ਤੇ ਸਕ੍ਰੀਨਿੰਗ ਪਲਾਟਾਂ ਤੋਂ ਵੀ ਉਕਤ ਰੇਟ ਨਾਲ ਪੈਸੇ ਲਏ ਜਾ ਰਹੇ ਹਨ ਜਿਸ ਦੇ ਪੁਖਤਾ ਸਬੂਤ ਸਮੇਂ ਆਉਣ ’ਤੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਕਿ ‘ਚੋਰ ਚੋਰ ਮੂਸੇਰੇ ਭਾਈ’ ਵਾਂਗ ਖੈੜਾ ਕਲਮੋਟ ਤੋਂ ਆਉਣ ਵਾਲੇ ਟਿੱਪਰਾਂ ਨੂੰ ਲੈ ਕੇ ਦੋਵੇਂ ਵਿਧਾਇਕਾਂ ਵਿੱਚ ਇਸ ਗੱਲ ਦੀ ਸਹਿਮਤੀ ਬਣੀ ਹੋਈ ਹੈ ਕਿ ਜਿਹੜੇ ਇਸ ਸਾਈਡ ਤੋਂ ਟਿੱਪਰ ਆਉਣਗੇ ਉਨ੍ਹਾਂ ਤੋਂ ਰੂਪਨਗਰ ਹਲਕੇ ਵਿੱਚ ਆਉਣ ’ਤੇ ਡੇਢ ਲੱਖ ਰੁਪਇਆ ਲਿਆ ਜਾ ਰਿਹਾ ਹੈ। ਲਾਲਪੁਰਾ ਨੇ ਦੱਸਿਆ ਕਿ ਫਰਵਰੀ 2025 ਵਿੱਚ ਉਨ੍ਹਾਂ ਕੇਂਦਰ ਸਰਕਾਰ ਨੂੰ ਜ਼ਿਲ੍ਹੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਜਾਂਚ ਲਈ ਚਿੱਠੀ ਲਿਖੀ ਸੀ ਜਿਸ ’ਤੇ ਕਾਰਵਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫਤਰ ਤੋਂ ਪੰਜਾਬ ਸਰਕਾਰ ਨੂੰ ਚਿੱਠੀ ਆਈ ਕਿ ਨਜਾਇਜ਼ ਮਾਈਨਿੰਗ ਦੀ ਜਾਂਚ ਕੀਤੀ ਜਾਵੇ, ਪਰ ਜਦੋਂ ਉਹ ਅਫਸਰਾਂ ਕੋਲ ਜਾਂਚ ਲਈ ਗਏ ਤਾਂ ਉਨ੍ਹਾਂ ਕਿਹਾ ਕਿ ਇਹ ਵਾਲਾ ਜੋਨ ਉਨ੍ਹਾਂ ਕੋਲ ਨਹੀਂ ਸਗੋਂ ਹੋਰ ਜੋਨ ਵਿੱਚ ਹੈ, ਅਤੇ ਹੱਦ ਉਦੋਂ ਹੋ ਗਈ ਜਦੋਂ ਇਸ ਮਾਮਲੇ ਦੀ ਕੋਈ ਜਾਂਚ ਹੀ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਰੂਪਨਗਰ ਜ਼ਿਲ੍ਹੇ ਵਿੱਚ ਹੋ ਰਹੀ ਮਾਈਨਿੰਗ ਦੀ ਈ.ਡੀ. ਤੋਂ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਲੋਕਲ ਪ੍ਰਸ਼ਾਸਨ ਤੋਂ ਭਰੋਸਾ ਨਹੀਂ ਰਿਹਾ, ਅਤੇ ਉਨ੍ਹਾਂ ਕਿਹਾ ਕਿ ਮਾਈਨਿੰਗ ਦਾ ਪੈਸਾ ਚੋਣਾਂ ਲਈ ਆਪ ਦੀ ਦਿੱਲੀ ਟੀਮ ਦੇ ਘਰ ਜਾ ਰਿਹਾ ਸੀ। ਲਾਲਪੁਰਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਸੂਤਰਾਂ ਰਾਹੀਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇੱਥੇ ਸਭ ਰਲੇ ਹੋਏ ਹਨ, ਕਾਂਗਰਸੀ ਤੇ ਆਪ ਵਾਲ
ਰੂਪਨਗਰ ਦੀ ਮਾਈਨਿੰਗ ਦਾ ਸੱਚ ਸਾਹਮਣੇ ਆਇਆ, ਲਾਲਪੁਰਾ ਨੇ ਕੀਤਾ ਇਹ ਵੱਡਾ ਖੁਲਾਸਾ
ਰੂਪਨਗਰ ਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਮਾਈਨਿੰਗ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡਿਓਆਂ ਤੇ ਆਡਿਓਆਂ ਨੇ ਇੱਕ ਵੱਡਾ ਭੇਤ ਖੋਲ੍ਹ ਦਿੱਤਾ ਹੈ, ਜਿਸ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਮੰਗਲਵਾਰ ਨੂੰ
NRI Post Desk · 28 ਦਿਨ ਪਹਿਲਾਂ · ਅੱਪਡੇਟ 4 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





