ਭਗਤਾ ਭਾਈਕਾ ਦੇ ਨਾਮਵਰ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਜੈਸਲਮੇਰ ਤੇ ਬੀਕਾਨੇਰ ਦਾ ਇਕ ਵਿਸ਼ੇਸ਼ ਵਿੱਦਿਅਕ ਅਤੇ ਮਨੋਰੰਜਕ ਟੂਰ ਲਗਾਇਆ, ਜਿਸ ਨੇ ਨਾ ਕੇਵਲ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਬਲਕਿ ਸਕੂਲ ਪ੍ਰਬੰਧਕਾਂ ਦੀ ਸਿੱਖਿਆ ਪ੍ਰਤੀ ਸੋਚ ਨੂੰ ਵੀ ਨਵਾਂ ਰਾਹ ਦਿਖਾਇਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਜੈਸਲਮੇਰ, ਜਿਸ ਨੂੰ ਰਾਜਸਥਾਨ ਦਾ ਸੁਨਹਿਰੀ ਸ਼ਹਿਰ ਕਿਹਾ ਜਾਂਦਾ ਹੈ, ਦੀ ਸੁਨਹਿਰੀ ਰੇਤਲੇ ਪੱਥਰਾਂ ਨਾਲ ਬਣੀ ਸ਼ਾਨਦਾਰ ਇਮਾਰਤਸਾਜ਼ੀ, ਸ਼ਾਹੀ ਹਵੇਲੀਆਂ ਅਤੇ ਲੋਕ ਸੱਭਿਆਚਾਰ ਨੂੰ ਨੇੜਿਓਂ ਵੇਖਿਆ, ਜੋ ਕਿ ਵਿਸ਼ਵ ਪੱਧਰ ਤੇ ਜਾਣਿਆ ਜਾਂਦਾ ਹੈ। ਵਿਦਿਆਰਥੀਆਂ ਨੇ ਜੈਸਲਮੇਰ ਦੇ ਪ੍ਰਸਿੱਧ ਸੋਨਾਰ ਕਿਲ੍ਹੇ, ਜੂਨਾਗੜ੍ਹ ਕਿਲ੍ਹੇ, ਪਟਵੋਂ ਕੀ ਹਵੇਲੀ, ਰੇਤ ਦੇ ਵਿਸ਼ਾਲ ਟਿੱਬੇ, ਗੜ੍ਹੀ ਸਰ ਝੀਲ ਅਤੇ ਕੁਲਧਰਾ ਪਿੰਡ ਵਰਗੇ ਇਤਿਹਾਸਕ ਤੇ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ, ਅਤੇ ਇਸ ਤੋਂ ਇਲਾਵਾ ਬੀਕਾਨੇਰ ਦੀਆਂ ਇਤਿਹਾਸਕ ਥਾਵਾਂ ਨੂੰ ਵੀ ਵੇਖਿਆ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਊਠਾਂ ਦੀ ਸਵਾਰੀ, ਜੀਪ ਸਫ਼ਾਰੀ ਤੇ ਬਾਈਕਿੰਗ ਵਰਗੀਆਂ ਰੋਮਾਂਚਕ ਗਤੀਵਿਧੀਆਂ ਦਾ ਆਨੰਦ ਮਾਣਿਆ, ਅਤੇ ਰੇਗਿਸਤਾਨੀ ਕੈਂਪ ਵਿਚ ਰਹਿਣ, ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਮਨਮੋਹਕ ਨਜ਼ਾਰਿਆਂ ਦੇ ਨਾਲ-ਨਾਲ ਰਾਜਸਥਾਨੀ ਲੋਕ ਨਾਚ, ਸੰਗੀਤ ਤੇ ਰਵਾਇਤੀ ਖਾਣਿਆਂ ਦਾ ਵੀ ਆਨੰਦ ਲਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਕਿਉਂਕਿ ਕਿਤਾਬੀ ਗਿਆਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਸਥਾਨਾਂ ਦੀ ਇਤਿਹਾਸਕ, ਭੂਗੋਲਿਕ ਤੇ ਸੱਭਿਆਚਾਰਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਯਾਤਰਾਵਾਂ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਆਪਸੀ ਸਹਿਯੋਗ, ਅਨੁਸ਼ਾਸਨ ਅਤੇ ਸਮੂਹਿਕ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜੀਵਨ ਦੇ ਵਿਹਾਰਕ ਤਜਰਬਿਆਂ ਨਾਲ ਜੋੜਨਾ ਹੈ, ਤਾਂ ਜੋ ਉਹ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਅਤੇ ਸੱਭਿਆਚਾਰਕ ਪੱਖੋਂ ਵੀ ਅੱਗੇ ਵਧ ਸਕਣ। ਇਸ ਯਾਦਗਾਰੀ ਟੂਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਖ਼ੁਸ਼ੀ ਅਤੇ ਉਤਸ਼ਾਹ ਭਰਪੂਰ ਅਮਿੱਟ ਯਾਦਾਂ ਵੀ ਸਿਰਜੀਆਂ ਜੋ ਉਨ੍ਹਾਂ ਨੂੰ ਹਮੇਸ਼ਾ ਰਾਜਸਥਾਨ ਦੀ ਯਾਦ ਦਿਵਾਉਣਗੀਆਂ।
ਰੇਤ ਦੇ ਟਿੱਬਿਆਂ ਵਿਚ ਲੁਕਿਆ ਸੀ ਇਕ ਵੱਡਾ ਰਾਜ਼, ਵਿਦਿਆਰਥੀਆਂ ਦੇ ਟੂਰ ਨੇ ਬਦਲ ਦਿੱਤੀ ਸਕੂਲ ਦੀ ਸੋਚ
ਭਗਤਾ ਭਾਈਕਾ ਦੇ ਨਾਮਵਰ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਜੈਸਲਮੇਰ ਤੇ ਬੀਕਾਨੇਰ ਦਾ ਇਕ ਵਿਸ਼ੇਸ਼ ਵਿੱਦਿਅਕ ਅਤੇ ਮਨੋਰੰਜਕ ਟੂਰ ਲਗਾਇਆ, ਜਿਸ ਨੇ ਨਾ ਕੇਵਲ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਬਲਕਿ ਸਕੂਲ ਪ੍ਰ
NRI Post Desk · 6 ਦਿਨ ਪਹਿਲਾਂ · ਅੱਪਡੇਟ 1 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





