|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਸਾਫਾਈ ਦੀ ਮੁਹਿੰਮ ਦਾ ਪਰਦਾਫਾਸ਼: ਵਿਧਾਇਕ ਦੇ ਨਜ਼ਦੀਕੀ ਇਲਾਕੇ ਵਿੱਚ ਕੀ ਹੋ ਰਿਹਾ ਹੈ, ਜੋ ਬਦ ਤੋਂ ਬਦਤਰ ਹਾਲਾਤ ਨੇ ਸਭ ਨੂੰ ਹਿਲਾ ਦਿੱਤਾ

ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਹਲਕੇ ਵਿੱਚ ਚਲਾਈ ਗਈ ਸਾਫਾਈ ਦੀ ਮੁਹਿੰਮ ਦੀ ਪੋਲ ਉਸ ਵੇਲੇ ਖੱਲੀ ਹੋ ਗਈ ਜਦੋਂ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੇ ਨਜ਼ਦੀਕੀ ਅਤੇ ਵਾਰਡ ਨੰਬਰ 36 ਦੇ ਕੌਸਲਰ ਅਸੋਕ ਕ

NRI Post Desk · 74 ਦਿਨ ਪਹਿਲਾਂ · ਅੱਪਡੇਟ 4 ਘੰਟੇ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਾਫਾਈ ਦੀ ਮੁਹਿੰਮ ਦਾ ਪਰਦਾਫਾਸ਼: ਵਿਧਾਇਕ ਦੇ ਨਜ਼ਦੀਕੀ ਇਲਾਕੇ ਵਿੱਚ ਕੀ ਹੋ ਰਿਹਾ ਹੈ, ਜੋ ਬਦ ਤੋਂ ਬਦਤਰ ਹਾਲਾਤ ਨੇ ਸਭ ਨੂੰ ਹਿਲਾ ਦਿੱਤਾ
📷 NRI Post Desk

ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਹਲਕੇ ਵਿੱਚ ਚਲਾਈ ਗਈ ਸਾਫਾਈ ਦੀ ਮੁਹਿੰਮ ਦੀ ਪੋਲ ਉਸ ਵੇਲੇ ਖੱਲੀ ਹੋ ਗਈ ਜਦੋਂ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੇ ਨਜ਼ਦੀਕੀ ਅਤੇ ਵਾਰਡ ਨੰਬਰ 36 ਦੇ ਕੌਸਲਰ ਅਸੋਕ ਕੁਮਾਰ ਦੀ ਆਪਣੀ ਰਿਹਾਇਸ਼ੀ ਕਾਲੋਨੀ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਇਸ ਇਲਾਕੇ ਵਿੱਚ ਕੰਵਰ ਐਵੀਨਿਊ ਦੇ ਮੇਨ ਗੇਟ 'ਤੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਦਾ ਦਫਤਰ ਵੀ ਬਣਿਆ ਹੋਇਆ ਹੈ, ਜਿਸ ਕਾਰਨ ਇਹ ਖੇਤਰ ਖਾਸ ਤੌਰ 'ਤੇ ਨਜ਼ਰ ਵਿੱਚ ਆਉਂਦਾ ਹੈ। ਇਸ ਇਲਾਕੇ ਵਿੱਚ ਸੜਕ ਦੇ ਦੋਨਾਂ ਪਾਸੇ ਜੰਗਲੀ ਬੂਟੀ ਉੱਘੀ ਹੋਈ ਪਈ ਹੈ, ਜਿਸ ਕਾਰਨ ਲੋਕ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸਦੇ ਹਨ ਅਤੇ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ। ਸਾਫ ਸਫਾਈ ਨਾ ਹੋਣ ਕਾਰਨ ਜੰਗਲੀ ਬੂਟੀ ਵਿੱਚੋਂ ਜਨਵਰ ਵੀ ਨਿੱਕਲਦੇ ਹਨ, ਜੋ ਇਸ ਇਲਾਕੇ ਵਿੱਚ ਸਵੇਰ ਵੇਲੇ ਸੈਰ ਕਰਨ ਜਾਂਦੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਸਾਫ ਸਫਾਈ ਤਾਂ ਦੂਰ ਦੀ ਗੱਲ ਹੈ, ਇੱਥੇ ਲੰਬੇ ਸਮੇਂ ਤੋਂ ਸਟਰੀਟ ਲਾਈਟਾਂ ਵੀ ਬੰਦ ਪਈਆਂ ਹਨ, ਜਿਸ ਕਾਰਨ ਲੋਕਾਂ ਨੂੰ ਰਾਤ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਨਗਰੀ ਨੂੰ ਸੁੰਦਰ ਬਣਾਉਣ ਲਈ ਸੜਕ ਦੇ ਦੋਨਾਂ ਪਾਸੇ ਟਾਇਲਾ ਲਗਾਈਆਂ ਜਾ ਰਹੀਆਂ ਹਨ, ਪਰ ਵਾਰਡ ਨੰਬਰ 36 ਵਿੱਚ ਕੌਸਲਰ ਅਸੋਕ ਕੁਮਾਰ ਵੱਲੋਂ ਧਿਆਨ ਨਾ ਦੇਣਾ ਸਾਫ ਨਜ਼ਰ ਆ ਰਿਹਾ ਹੈ। ਹਰੇਕ ਵਾਰਡ ਵਿੱਚ ਕੌਸਲਰਾਂ ਵੱਲੋਂ ਆਪਣੀ ਵਾਰਡ ਦੇ ਰੋਡ ਦੋਨਾਂ ਪਾਸੇ ਟਾਇਲਾ ਲਗਾ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਆਤ ਦਿਵਾਈ ਜਾ ਰਹੀ ਹੈ, ਪਰ ਇੱਥੇ ਹਾਲਾਤ ਉਲਟ ਹਨ। ਵਾਰਡ ਨੰਬਰ 36 ਦੇ ਕੌਸਲਰ ਅਸੋਕ ਕੁਮਾਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਠੀਕ ਨਹੀਂ ਹਨ, ਜਿਸ ਕਾਰਨ ਉਹ ਇਸ ਮਾਮਲੇ ਵਿੱਚ ਕੋਈ ਤੁਰੰਤ ਜਵਾਬ ਨਹੀਂ ਦੇ ਸਕੇ। ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੇ ਪੀਏ ਨਵਨੀਤ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਫ ਸਫਾਈ ਕਰਵਾਉਣ ਲਈ ਅਧਿਕਾਰੀਆਂ ਨਾਲ ਗੱਲ ਕਰਕੇ ਜਲਦ ਤੋਂ ਜਲਦ ਕਰਵਾ ਦਿੱਤੀ ਜਾਵੇਗੀ। ਨਗਰ ਨਿਗਮ ਦੇ ਅਧਿਕਾਰੀ ਜੇਪੀ ਸਿੰਘ ਬੱਬਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਫ ਸਫਾਈ ਦੇ ਪ੍ਰਬੰਧਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਮਚਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਲੋਕਾਂ ਦੀ ਸਹੂਲਤ ਲਈ ਸਾਫ ਸਫਾਈ ਪਹਿਲ ਦੇ ਅਧਾਰ 'ਤੇ ਕਰਵਾਈ ਜਾਣੀ ਚਾਹੀਦੀ ਹੈ। ਹੁਣ ਸੁਲਤਾਨਵਿੰਡ ਲਿੰਕ ਰੋਡ ਦੋਬੁਰਜੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਉਹ ਇਸ ਇਲਾਕੇ ਵਿੱਚ ਖੁਦ ਜਾ ਕੇ ਮੌਕਾ ਵੀ ਵੇਖਣਗੇ, ਜੋ ਕੰਮ ਉਹ ਕਰਵਾ ਸਕਦੇ ਹਨ, ਪਹਿਲ ਦੇ ਅਧਾਰ 'ਤੇ ਕਰਵਾਉਣਗੇ। ਐੱਸਡੀਓ ਸੁਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਟਰੀਟ ਲਾਈਟਾਂ ਦੀ ਮੁਸ਼ਕਲ ਆਉਣ ਦਾ ਕਾਰਨ ਇਹ ਹੈ ਕਿ ਕਈਆਂ ਦੀਆਂ ਤਾਰਾਂ ਸੜੀਆਂ ਹੋਈਆਂ ਹਨ, ਜਿਸ ਕਾਰਨ ਇਹ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦਾ ਕਰਮਚਾਰੀ ਜੋ ਸਟਰੀਟ ਲਾਈਟਾਂ ਨੂੰ ਦੇਖਦਾ ਹੈ, ਉਸ ਨਾਲ ਗੱਲ ਕਰਕੇ ਹੱਲ ਕਰਵਾਉਣਗੇ, ਕਿਉਂਕਿ

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!