|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੀਸੀਟੀਵੀ ਕੈਮਰੇ ਪੁੱਟ ਕੇ ਵੀ ਚੋਰਾਂ ਨੂੰ ਛੱਡਣਾ ਪਿਆ ਸੁਰਾਗ! ਸਰਹੱਦੀ ਪਿੰਡ 'ਚ ਟਾਵਰ ਚੋਰੀ ਦਾ ਰਹੱਸ ਹੋਰ ਗੂੜ੍ਹਾ

ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ ਪੈਂਦੇ ਪਿੰਡ ਗਰਾਂ ਮੋੜਾ ਨਜ਼ਦੀਕ ਜੀਓ ਅਤੇ ਏਅਰਟੈਲ ਕੰਪਨੀ ਦੇ ਟਾਵਰਾਂ 'ਚੋਰੀ ਦੀ ਵੱਡੀ ਵਾਰਦਾਤ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੇ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੰਪਨੀ ਦੇ ਟ

NRI Post Desk · 7 ਦਿਨ ਪਹਿਲਾਂ · ਅੱਪਡੇਟ 12 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੀਸੀਟੀਵੀ ਕੈਮਰੇ ਪੁੱਟ ਕੇ ਵੀ ਚੋਰਾਂ ਨੂੰ ਛੱਡਣਾ ਪਿਆ ਸੁਰਾਗ! ਸਰਹੱਦੀ ਪਿੰਡ 'ਚ ਟਾਵਰ ਚੋਰੀ ਦਾ ਰਹੱਸ ਹੋਰ ਗੂੜ੍ਹਾ
📷 NRI Post Desk

ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ ਪੈਂਦੇ ਪਿੰਡ ਗਰਾਂ ਮੋੜਾ ਨਜ਼ਦੀਕ ਜੀਓ ਅਤੇ ਏਅਰਟੈਲ ਕੰਪਨੀ ਦੇ ਟਾਵਰਾਂ 'ਚੋਰੀ ਦੀ ਵੱਡੀ ਵਾਰਦਾਤ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੇ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੰਪਨੀ ਦੇ ਟੈਕਨੀਸ਼ੀਅਨ ਕਰਮ ਚੰਦ ਨੇ ਦੱਸਿਆ ਕਿ ਪਿੰਡ ਗਰਾ ਮੋੜਾ ਨਜ਼ਦੀਕ ਏਅਰਟੈੱਲ ਤੇ ਜੀਓ ਕੰਪਨੀ ਦੇ ਟਾਵਰ ਲੱਗੇ ਹੋਏ ਹਨ, ਅਤੇ ਬੀਤੀ 14 ਤੇ 15 ਨਵੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ 1 ਵਜੇ ਚੋਰਾਂ ਨੇ ਟਾਵਰ ਦੇ ਏਰੀਏ 'ਚ ਵੜ ਕੇ ਪਹਿਲਾਂ ਸੀਸੀਟੀਵੀ ਕੈਮਰਿਆਂ ਦੀ ਤੋੜ ਭੰਨ ਕਰਕੇ ਕੈਮਰੇ ਪੁੱਟ ਦਿੱਤੇ। ਇਸ ਤੋਂ ਬਾਅਦ ਚੋਰ ਬੈਕਅੱਪ ਪਾਵਰ ਪੈਕ ਲਈ ਵਿਛਾਈ ਗਈ ਮਹਿੰਗੀ ਬਿਜਲੀ ਦੀ ਤਾਰ ਕੱਟ ਕੇ ਲੈ ਗਏ, ਜਿਸ ਨਾਲ ਕੰਪਨੀਆਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ। ਜਦੋਂ ਇਲਾਕੇ 'ਚ ਕਾਲਿੰਗ ਤੇ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੋਣ ਲੱਗੀਆਂ ਤਾਂ ਕੰਪਨੀ ਦੀ ਟੈਕਨੀਸ਼ੀਅਨ ਟੀਮ ਨੇ ਟਾਵਰਾਂ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਸੀਸੀਟੀਵੀ ਕੈਮਰੇ ਪੁੱਟੇ ਹੋਏ ਸਨ ਤੇ ਕੀਮਤੀ ਕੇਬਲ ਤਾਰ ਕੱਟੀ ਹੋਈ ਸੀ, ਜਦਕਿ ਹੋਰ ਮਹਿੰਗੇ ਉਪਕਰਨ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਤੋਂ ਬਾਅਦ ਗਰਾ ਮੌੜਾ, ਸਵਾਰ ਘਾਟ ਤੇ ਆਸ ਪਾਸ ਦੇ ਇਲਾਕੇ 'ਚ ਕਾਲਿੰਗ ਤੇ ਇੰਟਰਨੈਟ ਸੇਵਾਵਾਂ 'ਚ ਭਾਰੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਬੱਚਿਆਂ ਦੀ ਆਨਲਾਈਨ ਪੜ੍ਹਾਈ ਵੀ ਪ੍ਰਭਾਵਿਤ ਹੋਈ ਹੈ। ਟੈਕਨੀਸ਼ੀਅਨ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਚੋਰਾਂ ਵੱਲੋਂ ਬੈਟਰੀਆਂ ਤੇ ਇਨਵੈਟਰ ਚੋਰੀ ਕੀਤੇ ਗਏ ਸਨ, ਜਿਸ ਕਾਰਨ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਕੰਪਨੀ ਵੱਲੋਂ ਭੇਜੀ ਗਈ ਟੈਕਨੀਸ਼ੀਅਨ ਟੀਮ ਨੇ ਦੱਸਿਆ ਕਿ ਕਰੀਬ ਤਿੰਨ ਚਾਰ ਦਿਨਾਂ 'ਚ ਪੂਰੀ ਮੁਰੰਮਤ ਹੋ ਜਾਵੇਗੀ ਤੇ ਸਾਰੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਚੱਲਣ ਲੱਗ ਜਾਣਗੀਆਂ। ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਥਾਣਾ ਸਵਾਰਘਾਟ ਵਿਖੇ ਜਾਣਕਾਰੀ ਦਿੱਤੀ ਗਈ ਹੈ ਅਤੇ ਪੁਲਿਸ ਟੀਮ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਤੇ ਦੋਸ਼ੀਆਂ ਨੂੰ ਜਲਦ ਹੀ ਪਕੜ ਲਿਆ ਜਾਵੇਗਾ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੋਰਾਂ ਨੇ ਆਪਣਾ ਪਤਾ ਲੱਗਣ ਤੋਂ ਰੋਕਣ ਲਈ ਪਹਿਲਾਂ ਹੀ ਕੈਮਰੇ ਪੁੱਟ ਦਿੱਤੇ ਸਨ, ਜਿਸ ਨਾਲ ਜਾਂਚ ਅਧਿਕਾਰੀਆਂ ਲਈ ਇਹ ਰਹੱਸ ਹੋਰ ਵੀ ਗੂੜ੍ਹਾ ਹੋ ਗਿਆ ਹੈ ਕਿ ਆਖਿਰ ਕੌਣ ਸੀ ਜੋ ਸਰਹੱਦੀ ਇਲਾਕੇ ਦੇ ਟਾਵਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸੀਸੀਟੀਵੀ ਕੈਮਰੇ ਪੁੱਟ ਕੇ ਵੀ ਚੋਰਾਂ ਨੂੰ ਛੱਡਣਾ ਪਿਆ ਸੁਰਾਗ! ਸਰਹੱਦੀ ਪਿੰਡ 'ਚ ਟਾਵਰ ਚੋਰੀ ਦਾ ਰਹੱਸ ਹੋਰ ਗੂੜ੍ਹਾ — NRI Post