|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੰਤ ਸੀਚੇਵਾਲ ਦੀ ਕਾਰ ਸੇਵਾ ਦਾ ਅਸਰ: ਪਵਿੱਤਰ ਵੇਈਂ ’ਤੇ ਕੇਂਦਰੀ ਮੰਤਰੀ ਦਾ ਉਹ ਕਦਮ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ

ਸੁਲਤਾਨਪੁਰ ਲੋਧੀ ਵਿੱਚ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿਸ ਨੇ ਇਤਿਹਾਸ ਦੇ ਪੰਨਿਆਂ ਨੂੰ ਮੁੜ ਜੀਵਤ ਕਰ ਦਿੱਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਛਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੇ ਇਸ਼ਨਾਨਘਾਟ ’ਤੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

NRI Post Desk · 1 ਘੰਟੇ ਪਹਿਲਾਂ · ਅੱਪਡੇਟ 8 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੰਤ ਸੀਚੇਵਾਲ ਦੀ ਕਾਰ ਸੇਵਾ ਦਾ ਅਸਰ: ਪਵਿੱਤਰ ਵੇਈਂ ’ਤੇ ਕੇਂਦਰੀ ਮੰਤਰੀ ਦਾ ਉਹ ਕਦਮ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ
📷 NRI Post Desk

ਸੁਲਤਾਨਪੁਰ ਲੋਧੀ ਵਿੱਚ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿਸ ਨੇ ਇਤਿਹਾਸ ਦੇ ਪੰਨਿਆਂ ਨੂੰ ਮੁੜ ਜੀਵਤ ਕਰ ਦਿੱਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਛਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੇ ਇਸ਼ਨਾਨਘਾਟ ’ਤੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਪਹੁੰਚੇ ਅਤੇ ਜਿੱਥੇ ਉਨ੍ਹਾਂ ਨੇ ਨਿਰਮਲ ਜਲ ਦਾ ਚੂਲ੍ਹਾ ਭਰਿਆ, ਉਥੇ ਪਵਿੱਤਰ ਵੇਈਂ ਨੂੰ ਨਤਮਸਤਕ ਵੀ ਹੋਏ। ਇਹ ਕੋਈ ਸਾਧਾਰਨ ਘਟਨਾ ਨਹੀਂ ਸੀ, ਕਿਉਂਕਿ ਕੇਂਦਰੀ ਮੰਤਰੀ ਚੌਹਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਸਨ ਅਤੇ ਮੱਥਾ ਟੇਕਣ ਉਪਰੰਤ ਉਹ ਸਿੱਧੇ ਵੇਈਂ ਦੇ ਘਾਟ ’ਤੇ ਗਏ। ਉਥੇ ਜਾ ਕੇ ਉਨ੍ਹਾਂ ਨੇ ਪਵਿੱਤਰ ਜਲ ਦਾ ਚੂਲ੍ਹਾ ਭਰਿਆ ਅਤੇ ਵੇਈਂ ਦੇ ਜਲ ਦੇ ਛਿੱਟੇ ਆਪਣੇ ਸਰੀਰ ’ਤੇ ਪਾਉਂਦਿਆਂ ਵੇਈਂ ਨੂੰ ਨਮਸ਼ਕਾਰ ਕੀਤਾ। ਇਹ ਗੱਲ ਖਾਸ ਤੌਰ ’ਤੇ ਜਾਣਨ ਯੋਗ ਹੈ ਕਿ ਸ਼੍ਰੀ ਚੌਹਾਨ ਦੂਜੇ ਕੇਂਦਰੀ ਮੰਤਰੀ ਹਨ ਜਿੰਨ੍ਹਾਂ ਨੇ ਵੇਈਂ ਦੇ ਸਾਫ਼ ਹੋਣ ਤੋਂ ਬਾਅਦ ਇਸ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ ਹਨ, ਕਿਉਂਕਿ ਇਸ ਤੋਂ ਪਹਿਲਾ ਸਾਲ 2016 ਵਿੱਚ ਕੇਂਦਰੀ ਮੰਤਰੀ ਕੁਮਾਰੀ ਓਮਾ ਭਾਰਤੀ ਉਚੇਚੇ ਤੌਰ ’ਤੇ ਸੁਲਤਾਨਪੁਰ ਲੋਧੀ ਪਧਾਰੇ ਸਨ। ਇਸ ਦੇ ਪਿੱਛੇ ਇੱਕ ਲੰਮੀ ਅਤੇ ਪ੍ਰੇਰਨਾਦਾਇਕ ਕਹਾਣੀ ਹੈ, ਕਿਉਂਕਿ ਪਵਿੱਤਰ ਵੇਈਂ ਦੀ ਕਾਰ ਸੇਵਾ ਨੂੰ ਚੱਲਦਿਆਂ 25 ਸਾਲ ਦਾ ਲੰਮਾ ਅਰਸਾ ਬੀਤ ਗਿਆ ਹੈ ਅਤੇ ਇਸ ਸਮੇਂ ਦੌਰਾਨ ਸੰਤ ਸੀਚੇਵਾਲ ਦੇ ਮਾਰਗ ਦਰਸ਼ਨ ਸਦਕਾ 165 ਕਿਲੋਮੀਟਰ ਲੰਮੀ ਨਦੀ ਮੁੜ ਤੋਂ ਸਾਫ਼ ਵੱਗਣ ਲੱਗ ਪਈ ਹੈ। ਇਸ ਵੇਈਂ ਦੀ ਕਾਰ ਸੇਵਾ ਦੇ ਚੱਲਦਿਆ ਹੀ ਇਸ ਦੀ ਚਰਚਾ ਕੌਮਾਂਤਰੀ ਟਾਈਮ ਮੈਗਜ਼ੀਨ ਵਿੱਚ ਵੀ ਕੀਤੀ ਗਈ ਸੀ ਅਤੇ ਸਾਲ 2017 ਵਿੱਚ ਭਾਰਤ ਸਰਕਾਰ ਵੱਲੋਂ ਸੰਤ ਸੀਚੇਵਾਲ ਜੀ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ, ਜੋ ਉਨ੍ਹਾਂ ਨੇ ਸੰਗਤਾਂ ਨੂੰ ਸਮਰਪਿਤ ਕੀਤਾ। ਇਹ ਰਿਸ਼ਤਾ ਹੋਰ ਵੀ ਗਹਿਰਾ ਹੈ ਕਿਉਂਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹੁੰਦਿਆਂ ਸ਼ਿਵਰਾਜ ਚੌਹਾਨ ਨੇ ਸੰਤ ਸੀਚੇਵਾਲ ਜੀ ਨੂੰ ਨਰਮਦਾ ਯਾਤਰਾ ਦੌਰਾਨ ਉਚੇਚੇ ਤੌਰ ’ਤੇ ਸੱਦਿਆ ਸੀ ਅਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਉਦੋਂ ਸੰਤ ਸੀਚੇਵਾਲ ਨੂੰ ਸਟੇਟ ਗੈਸਟ ਬਣਾਇਆ ਗਿਆ ਸੀ। ਇਸ ਮੌਕੇ ਕੇਂਦਰੀ ਮੰਤਰੀ ਦਾ ਇਹ ਕਦਮ ਦਰਸਾਉਂਦਾ ਹੈ ਕਿ ਪਵਿੱਤਰ ਵੇਈਂ ਦੀ ਸੇਵਾ ਅਤੇ ਸੰਤ ਸੀਚੇਵਾਲ ਦੇ ਯਤਨਾਂ ਦੀ ਗੂੰਜ ਅੱਜ ਵੀ ਉੱਚ ਪੱਧਰ ’ਤੇ ਸੁਣੀ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸੰਤ ਸੀਚੇਵਾਲ ਦੀ ਕਾਰ ਸੇਵਾ ਦਾ ਅਸਰ: ਪਵਿੱਤਰ ਵੇਈਂ ’ਤੇ ਕੇਂਦਰੀ ਮੰਤਰੀ ਦਾ ਉਹ ਕਦਮ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ — NRI Post