ਅਰਵਿੰਦ ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਸਿੰਗਾਪੁਰ ਜਾਣ ਦੀ ਮਨਜ਼ੂਰੀ ਮੰਗੀ ਹੈ । ਉਨ੍ਹਾਂ ਨੇ ਕਿਹਾ ਹੈ ਕਿ 'ਵਰਲਡ ਸਿਟੀਜ਼ ਸਮਿਤ' 'ਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਲਈ ਸਿੰਗਾਪੁਰ ਜਾਣ ਤੋਂ ਮੰਨਾ ਕਰਨਾ ਗ਼ਲਤ ਹੈ । ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਲਈ ਮਾਨ ਦੀ ਗੱਲ ਹੈ। ਇਹ ਗਲੋਬਲ ਮੰਚ ਉਂਤੇ ਦਿੱਲੀ ਦੇ ਮਾੱਡਲ ਦੀ ਝਲਕ ਦਿਖਾਉਣ ਦਾ ਇਕ ਮੌਕਾ ਹੈ । ਕਿਸੇ ਨੂੰ ਵੱਡੇ ਮੰਚ ਤੇ ਜਾਣ ਤੋਂ ਰੋਕਣਾ ਗ਼ਲਤ ਹੈ । ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਕੋਲੋਂ ਸਿੰਗਾਪੁਰ ਜਾਣ ਲਈ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ ।