ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਕਾਤਲਾਂ ਨੇ ਕਾਰ ‘ਚ ਮਨਾਇਆ ਜਸ਼ਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਨੂੰ ਗੋਲੀਆਂ ਨਾਲ ਮਾਰਨ ਵਾਲੇ ਕਾਤਲਾਂ ਦੀ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਉਹ ਕਾਰ ਦੇ ਅੰਦਰ ਹੱਥਾਂ 'ਚ ਹਥਿਆਰ ਲੈ ਕੇ ਜਸ਼ਨ ਮਨਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਗੈਂਗਸਟਰ ਅੰਕਿਤ ਸਿਰਸਾ ਦੇ ਫੋਨ ਤੋਂ ਬਰਾਮਦ ਹੋਇਆ ਹੈ। ਦੋ ਹੱਥਾਂ 'ਚ ਹਥਿਆਰ ਤੇ ਚਿਹਰੇ 'ਤੇ ਮਾਣ ਵਾਲੀ ਮੁਸਕਰਾਹਟ ਵਾਲੇ ਇਹ ਲੋਕ ਕੌਣ ਹਨ ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਉਸ ਦੇ ਹਮਲਾਵਰਾਂ ਨੂੰ ਜਸ਼ਨ ਮਨਾਉਂਦੇ ਦੇਖਿਆ ਜਾ ਸਕਦਾ ਹੈ। ਕਤਲ 'ਚ ਸ਼ਾਮਲ ਨੌਜਵਾਨ ਸ਼ੂਟਰ ਅੰਕਿਤ ਸਿਰਸਾ ਦਾ ਫੋਨ ਸਕੈਨ ਕੀਤੇ ਜਾਣ ਤੋਂ ਬਾਅਦ ਇਹ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਇੱਕ ਕਾਰ ਵਿੱਚ ਪੰਜ ਗੈਂਗਸਟਰ ਦੇਖੇ ਜਾ ਸਕਦੇ ਹਨ। ਹਰ ਕੋਈ ਮੁਸਕਰਾ ਰਿਹਾ ਹੈ ਅਤੇ ਕੈਮਰੇ ਦੇ ਸਾਹਮਣੇ ਆਪਣੀਆਂ ਬੰਦੂਕਾਂ ਲਹਿਰਾ ਰਿਹਾ ਹੈ।