Banking crisis in China: ਲੋਕਾਂ ਦੇ ਖਾਤੇ ਫ੍ਰੀਜ਼, ਬੈਂਕਾਂ ਬਾਹਰ ਟੈਂਕ ਤਾਇਨਾਤ |Nri Post

by jaskamal

ਨਿਊਜ਼ ਡੈਸਕ : China ਦੀ ਕਮਿਊਨਿਸਟ ਪਾਰਟੀ ਨੇ ਇਕ ਵਾਰ ਫਿਰ ਸੜਕਾਂ 'ਤੇ ਟੈਂਕ ਉਤਾਰ ਦਿੱਤੇ ਹਨ। ਬੁੱਧਵਾਰ ਨੂੰ ਹੇਨਾਨ ਸੂਬੇ 'ਚ ਇਕ ਬੈਂਕ ਦੇ ਸਾਹਮਣੇ ਟੈਂਕਾਂ ਦੀ ਲੰਬੀ ਲਾਈਨ ਲੱਗੀ ਹੋਈ ਸੀ ਤੇ ਇਸ ਦਾ ਕਾਰਨ Bank of china ਦਾ ਫੈਸਲਾ ਸੀ। Bank of china ਦੀ ਹੇਨਾਨ ਬ੍ਰਾਂਚ ਵੱਲੋਂ ਜਮ੍ਹਾਕਰਤਾਵਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਇੱਥੇ ਵੀ ਰਕਮ ਜਮ੍ਹਾ ਕਰ ਦਿੱਤੀ ਹੈ ਇਸਨੂੰ ਕਢਿਆ ਨਹੀਂ ਜਾ ਸਕਦਾ। ਬੈਂਕ ਖਿਲਾਫ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਬੈਂਕ ਦੇ ਬਾਹਰ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਹਨ। ਬੈਂਕ ਵੱਲੋਂ ਸਾਰੇ ਫੰਡ ਫ੍ਰੀਜ਼ ਕਰ ਦਿੱਤੇ ਗਏ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਬੈਂਕਾਂ ਵੱਲੋਂ ਗਾਹਕਾਂ ਨੂੰ ਪੈਸੇ ਕਢਵਾਉਣ ਤੋਂ ਰੋਕਣ ਦੇ ਫੈਸਲੇ ਦੇ ਖਿਲਾਫ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕਾਫੀ ਹਿੰਸਕ ਹੋ ਗਏ ਹਨ। ਤਾਜ਼ਾ ਰਿਪੋਰਟਾਂ ਮੁਤਾਬਕ China ਦੇ ਹੇਨਾਨ ਸੂਬੇ 'ਚ ਪਿਛਲੇ ਕਈ ਹਫਤਿਆਂ ਤੋਂ ਪੁਲਸ ਅਤੇ ਬੈਂਕ ਗਾਹਕਾਂ ਵਿਚਾਲੇ ਝੜਪਾਂ ਚੱਲ ਰਹੀਆਂ ਹਨ। ਇਹ ਰੁਝਾਨ ਇਸ ਸਾਲ ਅਪ੍ਰੈਲ ਤੋਂ ਚੱਲ ਰਿਹਾ ਹੈ, ਜਦੋਂ ਬੈਂਕਾਂ ਨੇ ਗਾਹਕਾਂ ਨੂੰ ਆਪਣੀ ਬਚਤ ਕਢਵਾਉਣ ਤੋਂ ਰੋਕ ਦਿੱਤਾ ਸੀ। ਚੀਨ ਦੇ ਬੈਂਕਾਂ ਦੇ ਬਾਹਰ ਤੈਨਾਤ ਟੈਂਕਾਂ ਅਤੇ ਉੱਥੇ ਪੈਦਾ ਹੋਈ ਸਥਿਤੀ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।