Bathinda : ਕਾਊਂਟਰ ਇੰਟੈਲੀਜੈਂਸ ਵਿਭਾਗ ਦੇ ਮੁਲਾਜ਼ਮ ਵੱਲੋਂ ਖੁਦਕੁਸ਼ੀ

by jaskamal

ਨਿਊਜ਼ ਡੈਸਕ : ਬਠਿੰਡਾ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਦੇ ਮੁਲਾਜ਼ਮ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ। ਮ੍ਰਿਤਕ ਦੀ ਪਛਾਣ Surinder Singh ਵਾਸੀ ਰਾਜੀਵ ਗਾਂਧੀ ਨਗਰ ਬਠਿੰਡਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ਤੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ, ਜਿਸ 'ਚ ਉਸ ਨੇ ਬਾਂਸਲ ਸੀਮੈਂਟ ਸਟੋਰ ਦੇ ਮਾਲਕ ਰਾਜ ਕੁਮਾਰ ਬਾਂਸਲ ਨੂੰ ਆਪਣੇ ਇਸ ਕਾਰੇ ਦਾ ਜ਼ਿੰਮੇਵਾਰ ਠਹਿਰਾਇਆ ਹੈ।

ਥਾਣਾ ਕੈਨਾਲ ਦੇ SHO ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਬਾਂਸਲ ਸੀਮੈਂਟ ਸਟੋਰ ਤੋਂ ਸਾਮਾਨ ਖਰੀਦਿਆ ਸੀ ਜਿਸ ਦਾ ਬਿੱਲ 97,500 ਰੁਪਏ ਬਣਦਾ ਸੀ ਜੋ ਕਿ ਉਸ ਵੱਲੋਂ ਦੇ ਦਿੱਤੇ ਗਏ ਸਨ, ਪਰ ਬਾਂਸਲ ਸੀਮੈਂਟ ਸਟੋਰ ਦੇ ਮਾਲਕ ਨੇ ਪੈਸੇ ਲੈਣ ਤੋਂ ਬਾਅਦ ਵੀ ਚੈੱਕ ਬਾਊਂਸ ਹੋਣ ਦਾ ਕੇਸ ਪਾ ਦਿੱਤਾ ਤੇ ਅਦਾਲਤ ਵੱਲੋਂ ਸੁਰਿੰਦਰ ਸਿੰਘ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ, ਜਿਸ ਕਰਕੇ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।