President ਦੇ ਸਹੁੰ ਚੁੱਕ ਸਮਾਗਮ ‘ਚ ‘ਬੱਤੀ ਗੁੱਲ’, CID ਕਰੇਗੀ ਜਾਂਚ

by jaskamal

ਨਿਊਜ਼ ਡੈਸਕ : Srilanka ਦੇ ਸੰਸਦ ਕੰਪਲੈਕਸ 'ਚ ਬਿਜਲੀ ਗੁੱਲ ਹੋਣ ਕਾਰਨ President ਰਾਨਿਲ ਵਿਕਰਮਸਿੰਘੇ ਦੇ ਸਹੁੰ ਚੁੱਕ ਸਮਾਗਮ ਦਾ ਸਿੱਧਾ ਪ੍ਰਸਾਰਣ ਰੋਕ ਦਿੱਤਾ ਗਿਆ। ਖ਼ਬਰਾਂ ਮੁਤਾਬਕ ਅਧਿਕਾਰੀਆਂ ਨੇ ਘਟਨਾ ਦੀ ਜਾਂਚ Crime Investigation Department (CID) ਤੋਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਰਾਨਿਲ ਵਿਕਰਮਸਿੰਘੇ ਨੇ ਵੀਰਵਾਰ ਨੂੰ ਸ਼੍ਰੀਲੰਕਾ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ।

ਚੀਫ਼ ਜਸਟਿਸ ਜਯੰਤ ਜੈਸੂਰੀਆ ਨੇ ਸੰਸਦ ਭਵਨ ਕੰਪਲੈਕਸ 'ਚ 73 ਸਾਲਾ ਵਿਕਰਮਾਸਿੰਘੇ ਨੂੰ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਦੇ ਸਾਹਮਣੇ ਚੁਣੌਤੀ ਦੇਸ਼ ਨੂੰ ਆਰਥਿਕ ਸੰਕਟ 'ਚੋਂ ਕੱਢਣਾ ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਬਹਾਲ ਕਰਨਾ ਹੈ। ਇਕ ਨਿੱਜੀ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ ਸੀਆਈਡੀ ਵੀਰਵਾਰ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਵਿਕਰਮਾਸਿੰਘੇ ਦੇ ਸਹੁੰ ਚੁੱਕ ਸਮਾਗਮ ਦੌਰਾਨ ਸੰਸਦ ਪਰਿਸਰ 'ਚ ਬਿਜਲੀ ਖਰਾਬ ਹੋਣ ਦੀ ਜਾਂਚ ਕਰੇਗੀ।