ਕੈਨੇਡਾ ਮਸਜਿਦ ‘ਚ ਨਮਾਜ਼ੀਆਂ ‘ਤੇ ‘ਬੀਅਰ ਸਪ੍ਰੇ’ ਨਾਲ ਹਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਇਕ ਸ਼ਖਸ ਨੇ ਕੁਹਾੜੀ ਅਤੇ ਬੀਅਰ ਸਪ੍ਰੇ ਸਮੇਤ ਮਸਜਿਦ ਵਿਚ ਮੌਜੂਦ ਲੋਕਾਂ 'ਤੇ ਹਮਲਾ ਕਰ ਦਿੱਤਾ। ਹਾਲਾਂਕ ਇਸ ਹਮਲੇ ਵਿਚ ਕੋਈ ਵੀ ਗੰਭੀਰ ਰੂਪ ਵਿਚ ਜ਼ਖਮੀ ਨਹੀਂ ਹੋਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਆਪਣੇ ਟਵੀਟ ਵਿਚ ਉਹਨਾਂ ਨੇ ਇਸ ਘਟਨਾ ਨੂੰ ਪਰੇਸ਼ਾਨ ਕਰਨ ਵਾਲਾ ਦੱਸਿਆ ਹੈ। ਟਰੂਡੋ ਨੇ ਲਿਖਿਆ ਕਿ ਮੈਂ ਇਸ ਹਿੰਸਾ ਦੀ ਸਖ਼ਤ ਨਿੰਦਾ ਕਰਦਾ ਹਾਂ ਜਿਸ ਦੀ ਕੈਨੇਡਾ ਵਿਚ ਕੋਈ ਥਾਂ ਨਹੀਂ ਹੈ।

ਜਾਣਕਾਰੀ ਮੁਤਾਬਕ ਟੋਰਾਂਟੋ ਦੇ ਉਪਨਗਰ ਮਿਸੀਸਾਗਾ ਵਿਚ ਸਥਿਤ ਮਸਜਿਦ ਵਿਚ ਇਕ 24 ਸਾਲ ਦਾ ਨੌਜਵਾਨ ਦਾਖਲ ਹੋਇਆ ਸੀ। ਪੁਲਿਸ ਦੇ ਆਉਣ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਕਾਬੂ ਕਰਨ ਤੋਂ ਪਹਿਲਾਂ ਉਸ ਨੇ ਮਸਜਿਦ ਵਿਚ ਮੌਜੂਦ ਲੋਕਾਂ 'ਤੇ ਸਪ੍ਰੇ ਕੀਤਾ। ਕੁਝ ਲੋਕਾਂ ਨੂੰ ਬੀਅਰ ਸਪ੍ਰੇ ਕਾਰਨ ਮਾਮੂਲੀ ਸੱਟਾਂ ਲੱਗੀਆਂ।ਪੁਲਿਸ ਨੇ ਦੱਸਿਆ ਕਿ ਜਾਂਚ ਕਰਤਾਵਾਂ ਨੂੰ ਲੱਗਦਾ ਹੈ ਕਿ ਘਟਨਾ ਵੱਖਵਾਦ ਪੈਦਾ ਕਰਨ ਲਈ ਕੀਤੀ ਗਈ ਅਤੇ ਇਸ ਦਾ ਸੰਭਾਵਿਤ ਉਦੇਸ਼ ਨਫਰਤ ਫੈਲਾਉਣਾ ਹੋ ਸਕਦਾ ਹੈ।

ਮਸਜਿਦ ਦੇ ਇਮਾਮ ਇਬਰਾਹਿਮ ਹਿੰਦ ਨੇ ਹਮਲਾਵਰ ਨੂੰ ਕਾਬੂ ਕਰਨ ਵਾਲੇ ਨਮਾਜ਼ੀਆ ਦੀ ਬਹਾਦਰੀ ਦੀ ਤਾਰੀਫ਼ ਕੀਤੀ। ਉਹਨਾਂ ਨੇ ਇਕ ਟਵੀਟ ਜ਼ਰੀਏ ਕਿਹਾ ਕਿ ਸਾਡਾ ਭਾਈਚਾਰਾ ਕਦੇ ਨਹੀਂ ਟੁੱਟੇਗਾ ਅਤੇ ਅਸੀਂ ਡਰਾਂਗੇ ਨਹੀਂ।