ਲੰਬੇ ਸਮੇਂ ਤੱਕ ਈਅਰਫੋਨ ਦੀ ਵਰਤੋਂ ਤੋਂ ਰਹੋ ਸਾਵਧਾਨ , ਹੋ ਸਕਦੀਆਂ ਹਨ ਇਹ ਬਿਮਾਰੀਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੀ ਤੁਸੀਂ ਸਾਰਾ ਦਿਨ ਦਫਤਰ 'ਚ ਈਅਰ ਫੋਨ ਲਾ ਕੇ ਗਾਏ ਸੁਣਦਿਆਂ ਕੰਮ ਕਰਦੇ ਹੋ? ਕੀ ਦਫਤਰ ਜਾਂਦੇ ਸਮੇਂ, ਉਥੋਂ ਵਾਪਸ ਆਉਂਦੇ ਸਮੇਂ ਤੇ ਘਰ 'ਚ ਵੀ ਸਾਰਾ ਸਮਾਂ ਆਪਣੇ ਕੰਨਾਂ 'ਚ ਈਅਰ ਫੋਨ ਲਾਈ ਰੱਖਦੇ ਹੋ? ਜਾਣਕਾਰੀ ਅਨੁਸਾਰ ਜੇ ਕੋਈ ਵਿਅਕਤੀ 2 ਘੰਟਿਆਂ ਤੋਂ ਵੱਧ ਸਮੇਂ ਤੱਕ 90 ਡੈਸੀਬਲ ਤੋਂ ਵੱਧ ਆਵਾਜ਼ ਨਾਲ ਸੰਗੀਤ ਸੁਣਦਾ ਹੈ ਤਾਂ ਉਸਨੂੰ ਕਈ ਬੀਮਾਰੀਆਂ ਲੱਗ ਸਕਦੀਆਂ ਹਨ।

ਹਾਰਟ ਬੀਟ ਹੋ ਸਕਦੀ ਹੈ ਤੇਜ਼
ਤੇਜ਼ ਆਵਾਜ਼ 'ਚ ਸੰਗੀਤ ਸੁਣਨ ਨਾਲ ਕੰਨਾਂ ਦੇ ਨਾਲ-ਨਾਲ ਦਿਲ 'ਤੇ ਵੀ ਮਾੜਾ ਅਸਰ ਪੈਂਦਾ ਹੈ। ਹਾਰਟ ਬੀਟ ਤੇਜ਼ ਹੋ ਸਕਦੀ ਹੈ। ਇਹ ਨਾਰਮਲ ਸਪੀਡ ਨਾਲੋਂ ਤੇਜ਼ ਚੱਲਣ ਲੱਗ ਪੈਂਦੀ ਹੈ। ਇਸ ਨਾਲ ਦਿਲ ਨੂੰ ਨੁਕਸਾਨ ਪੁੱਜ ਸਕਦਾ ਹੈ।
ਨੀਂਦ ਵੀ ਨਹੀਂ ਆਉਂਦੀ
ਹੈੱਡਫੋਨ ਤੇ ਈਅਰ ਫੋਨ 'ਚੋਂ ਨਿਕਲਣ ਵਾਲੀਆਂ ਤਰੰਗਾਂ ਦਾ ਦਿਮਾਗ 'ਤੇ ਮਾੜਾ ਅਸਰ ਪੈਂਦਾ ਹੈ। ਇਹੀ ਕਾਰਨ ਹੈ ਕਿ ਈਅਰ ਫੋਨ ਦੀ ਵਧੇਰੇ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਸਿਰਦਰਦੀ ਹੁੰਦੀ ਰਹਿੰਦੀ ਹੈ। ਨਾਲ ਹੀ ਨੀਂਦ ਨਾ ਆਉਣ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ।

ਡੈੱਡ ਹੋ ਸਕਦੀਆਂ ਹਨ ਕੰਨਾਂ ਦੀਆਂ ਨਸਾਂ
ਆਮ ਤੌਰ 'ਤੇ ਇਨਸਾਨ ਦਾ ਕੰਨ ਵੱਧ ਤੋਂ ਵੱਧ 65 ਡੈਸੀਬਲ ਤੱਕ ਦੀ ਆਵਾਜ਼ ਸਹਿ ਸਕਦਾ ਹੈ ਪਰ ਈਅਰ ਫੋਨ ਲਾਉਣ ਨਾਲ ਇਹ ਆਵਾਜ਼ 90 ਡੈਸੀਬਲ ਤੋਂ ਵੀ ਵੱਧ ਹੋ ਜਾਂਦੀ ਹੈ। ਇਸ ਕਾਰਨ ਕੰਨਾਂ ਦੀਆਂ ਨਸਾਂ ਡੈੱਡ ਹੋ ਜਾਂਦੀਆਂ ਹਨ।