“ਮੁੱਖ ਮੰਤਰੀ” ਬਣਨ ਮਗਰੋਂ ਭਗਵੰਤ ਮਾਨ ਦਾ ਪਹਿਲਾ ਬਿਆਨ, ਕਿਹਾ-ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੁਣ ਮੇਰੀ ਵਾਰੀ

by jaskamal

ਨਿਊਜ਼ ਡੈਸਕ : ਧੂਰੀ ਤੋਂ ਵੱਡੀ ਜਿੱਤ ਹਾਸਲ ਕਰਨ ਮਗਰੋਂ ਲਗਪਗ ਤੈਅ ਹੋ ਚੁੱਕੇ ਆਉਣ ਵਾਲੇ "ਮੁਖ ਮੰਤਰੀ" ਭਗਵੰਤ ਮਾਨ ਨੇ ਪਹਿਲਾ ਬਿਆਨ ਜਾਰੀ ਕੀਤਾ ਹੈ। ਉਹ ਧੂਰੀ ਵਿਖੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਮੇਰੇ ਵੱਲੋਂ ਪਹਿਲੀ ਵਾਰ ਹਰਾ ਪੈੱਨ ਬੇਰੁਜ਼ਗਾਰੀ ਖਿਲਾਫ ਹੀ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਤੇ ਹੁਣ ਮੇਰੀ ਵਾਰੀ ਹੈ। ਮੇਰੇ 'ਤੇ ਵਿਸ਼ਵਾਸ ਰੱਖਿਓ ਤੁਹਾਨੂੰ ਪਹਿਲੇ ਮਹੀਨੇ ਤੋਂ ਹੀ ਫਰਕ ਦਿਸਣ ਲੱਗ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ ਤੇ ਲੀਹੋ ਲੱਥੀ ਪੰਜਾਬ ਦੀ ਗੱਡੀ ਨੂੰ ਪੱਟੜੀ 'ਤੇ ਲਿਆਵਾਂਗੇ।ਉਨ੍ਹਾਂ ਕਿਹਾ ਕਿ ਹੁਣ ਸਰਕਾਰ ਮਹਿਲਾਂ 'ਚੋਂ ਨਹੀਂ ਸ਼ਹੀਦਾਂ ਦੇ ਪਿੰਡਾਂ ਤੋਂ ਚੱਲੇਗੀ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਮੌਕਾ ਦਿੱਤਾ ਹੈ ਤਾਂ, ਮੈਂ ਸਹੁੰ ਵੀ ਖੱਟਕੜਕਲਾਂ ਵਿਖੇ ਹੀ ਚੁੱਕਾਂਗਾ ਤੇ ਆਉਣ ਵਾਲੇ ਸਮੇਂ ਵਿਚ ਸਰਕਾਰੀ ਦਫਤਰਾਂ ਵਿਚ ਮੁਖ ਮੰਤਰੀ ਨਹੀਂ ਸਗੋਂ ਭਗਤ ਸਿੰਘ ਵਰਗੇ ਸ਼ਹੀਦਾਂ ਦੀਆਂ ਫੋਟੋਆਂ ਲੱਗਣਗੀਆਂ। ਜਾਂਦੇ ਹੋਏ ਉਨ੍ਹਾਂ ਇਕ ਸੁਨੇਹਾ ਦਿੱਤਾ ਕਿ, "ਲੋਗੋਂ ਕੋ ਅਕਸਰ ਕਹਿਤੇ ਸੁਣਾ ਹੈ ਕੇ ਜ਼ਿੰਦਾ ਰਹੇ ਤੋਂ ਮਿਲਤੇ ਰਹੇਂਗੇ, ਲੇਕਿਨ ਹਮ ਕਹਿਤੇ ਹੈਂ ਕਿ ਆਪ ਮਿਲਤੇ ਰਹੇ ਤੋਂ ਜ਼ਿੰਦਾ ਰਹੇਂਗੇ।