by vikramsehajpal
ਬਠਿੰਡਾ (ਐਨ.ਆਰ.ਆਈ. ਮੀਡਿਆ) : ਜ਼ਿਲ੍ਹੇ ਦੇ ਪਿੰਡ ਕੋਟਫੱਤਾ ਨਜ਼ਦੀਕ ਪਰਾਲੀ ਦੇ ਧੂੰਏ ਦੀ ਚਾਦਰ ਕਾਰਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ ਹੈ। ਕਾਰ ਅਤੇ ਟਰਾਲੇ ਦੀ ਹੋਈ ਇਸ ਸਿੱਧੀ ਟੱਕਰ ਵਿੱਚ ਕਾਰ ਸਵਾਰ ਚਾਰ ਜਣੇ ਮੌਕੇ 'ਤੇ ਹੀ ਦਮ ਤੋੜ ਗਏ, ਜਦਕਿ ਇੱਕ ਬੱਚੀ ਹਸਪਤਾਲ ਲਿਜਾਉਂਦੇ ਸਮੇਂ ਰਸਤੇ ਵਿੱਚ ਦਮ ਤੋੜ ਗਈ।
ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ। ਹਾਲਾਂਕਿ ਮ੍ਰਿਤਕਾਂ ਦੀ ਪਛਾਣ ਬਾਰੇ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ।