ਗੂਗਲ ਦਾ ਕਾਰੋਬਾਰੀਆ ਨੂੰ ਵੱਡਾ ਝੱਟਕਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਗੂਗਲ ਦੀਆਂ ਈ-ਮੇਲ, ਡਾਕਸ ਅਤੇ ਕੈਲੰਡਰ ਵਰਗੀਆਂ ਵਰਕਪਲੇਸ ਐਪਸ ਦੀਆਂ ਸੇਵਾਵਾਂ 27 ਜੂਨ ਤੋਂ ਮੁਫ਼ਤ ਨਹੀਂ ਰਹਿਣਗੀਆਂ। ਗੂਗਲ ਨੇ ਕਿਹਾ ਹੈ ਕਿ ਇਨ੍ਹਾਂ ਸੇਵਾਵਾਂ ਦਾ ਇਕ ਨਿਸ਼ਚਿਤ ਸਪੇਸ ਤੋਂ ਜ਼ਿਆਦਾ ਇਸਤੇਮਾਲ ਕਰਨ ਵਾਲਿਆਂ ’ਤੇ ਕੁਝ ਚਾਰਜ ਲਗਾਇਆ ਜਾਵੇਗਾ।

ਇਕ ਅਗਸਤ ਤਕ ਭੁਗਤਾਨ ਨਾ ਕਰਨ ’ਤੇ ਅਜਿਹੇ ਅਕਾਊਂਟ ਨੂੰ ਬੰਦ ਕਰ ਦਿੱਤਾ ਜਾਵੇਗਾ। ਗੂਗਲ ਦੇ ਇਸ ਫੈਸਲੇ ਨਾਲ ਤਮਾਮ ਛੋਟੇ ਕਾਰੋਬਾਰੀ ਨਿਰਾਸ਼ ਹਨ। ਜੋ ਸੇਵਾ ਸਾਨੂੰ ਲੰਬੇ ਸਮੇਂ ਤੋਂ ਮੁਫ਼ਤ ਮਿਲ ਰਹੀ ਸੀ, ਉਸ ਲਈ ਹੁਣ ਕਿਹਾ ਜਾ ਰਿਹਾ ਹੈ ਕਿ ਪੈਸੇ ਦੇਣੇ ਪੈਣਗੇ।