ਵੱਡਾ ਫੈਸਲਾ: ਅਕਤੂਬਰ ਤੋਂ ਭਾਰੀ ਵਾਹਨਾਂ ਤੇ ਲਗਾਈ ਪਾਬੰਦੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਸਰਕਾਰ ਨੇ ਸਰਦੀਆਂ ਦੇ ਮਹੀਨਿਆਂ 'ਚ ਪ੍ਰਦੂਸ਼ਣ ਨੂੰ ਰੋਕਣ ਲਈ 1 ਅਕਤੂਬਰ ਤੋਂ ਫਰਵਰੀ 2023 ਤੱਕ ਬਾਹਰੋਂ ਆਉਣ ਵਾਲੇ ਭਾਰੀ ਵਾਹਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਇਸ ਸਾਲ 1 ਅਕਤੂਬਰ ਤੋਂ ਅਗਲੇ ਸਾਲ 28 ਫਰਵਰੀ ਤੱਕ ਕਿਸੇ ਵੀ ਟਰੱਕ ਨੂੰ ਸ਼ਹਿਰ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਜ਼ਿਆਦਾਤਰ ਟਰੱਕ ਡੀਜ਼ਲ 'ਤੇ ਚੱਲਦੇ ਹਨ ਜਿਸ ਕਾਰਨ ਹਵਾ ਪ੍ਰਦੂਸ਼ਣ ਵੱਧਦਾ ਹੈ। ਸਥਿਤੀ ਬਹੁਤ ਖ਼ਤਰਨਾਕ ਹੋ ਜਾਂਦੀ ਹੈ, ਉਸ ਸਮੇਂ ਸਾਹ ਲੈਣਾ ਵੀ ਖ਼ਤਰੇ ਨਾਲ ਭਰ ਜਾਂਦਾ ਹੈ।

ਸਰਦੀਆਂ ਦੇ ਮੌਸਮ ਦੌਰਾਨ 2.5 ਪ੍ਰਦੂਸ਼ਣ ਕਰਨ ਵਾਲੇ ਕਣਾਂ ਦਾ ਪੱਧਰ ਉੱਚਾ ਹੋ ਜਾਂਦਾ ਹੈ, ਜਿਸ ਕਾਰਨ ਸਥਿਤੀ ਹੋਰ ਖਤਰਨਾਕ ਹੋ ਜਾਂਦੀ ਹੈ। ਹਾਲ ਹੀ ਦੇ ਸਾਲਾਂ ਵਿੱਚ, ਦਿੱਲੀ ਸਰਕਾਰ ਨੇ ਟਰੱਕਾਂ ਦੇ ਦਾਖਲੇ 'ਤੇ ਉਦੋਂ ਹੀ ਪਾਬੰਦੀ ਲਗਾ ਦਿੱਤੀ ਸੀ ਜਦੋਂ ਸਰਦੀਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਦਾ ਸੀ।