ਯੂਕਰੇਨ ਸਰਕਾਰ ਦਾ ਵੱਡਾ ਫ਼ੈਸਲਾ, ਇਨ੍ਹਾਂ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਮਿਲੇਗੀ MBBS ਦੀ ਡਿਗਰੀ

by jaskamal

ਨਿਊਜ਼ ਡੈਸਕ :ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਯੂਕਰੇਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਯੂਕਰੇਨ ਦੀ ਸਰਕਾਰ ਨੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਫਾਈਨਲ ਈਅਰ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦੇ MBBS ਦੀ ਡਿਗਰੀ ਦੇਵੇਗੀ। ਇੱਕ ਨਿਊਜ਼ ਰਿਪੋਰਟ ਮੁਤਾਬਕ ਯੂਕਰੇਨ ਦੀ ਸਰਕਾਰ ਨੇ ਲਾਈਸੈਂਸਿੰਗ ਐਗਜ਼ਾਮ ਰੱਦ ਕਰਨ ਦਾ ਫੈਸਲਾ ਲਿਆ ਹੈ। ਹੁਣ ਬਿਨਾਂ ਇਸ ਪ੍ਰੀਖਿਆ ਦੇ ਹੀ ਵਿਦਿਆਰਥੀਆਂ ਨੂੰ MBBS ਦੀ ਡਿਗਰੀ ਮਿਲ ਜਾਏਗੀ।

ਦੱਸ ਦੇਈਏ ਕਿ ਯੂਕਰੇਨ 'ਚ ਮੈਡੀਕਲ ਤੇ ਫਾਰਮੇਸੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਦੋ ਪ੍ਰੀਖਿਆਵਾਂ ਵੱਖਰੇ ਤੌਰ ‘ਤੇ ਪਾਸ ਕਰਨੀਆਂ ਹੁੰਦੀਆਂ ਹਨ। ਇਸ ਪ੍ਰੀਖਿਆ ਨਾਲ KROK-1 ਤੇ KROK-2 ਦਾ ਨਾਂ ਦਿੱਤਾ ਗਿਆ ਹੈ। ਮੈਡੀਕਲ ਦੇ ਵਿਦਿਆਰਥੀਆਂ ਨੂੰ ਤੀਜੇ ਸਾਲ 'ਚ KROK-1 ਦੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ, ਜਦਕਿ ਆਖਰੀ ਯਾਨੀ ਚੌਥੇ ਸਾਲ 'ਚ ਉਨ੍ਹਾਂ ਨੂੰ KROK-2 'ਚ ਪਾਸ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਫਾਈਨਲ ਦੀ ਡਿਗਰੀ ਦਿੱਤੀ ਜਾਂਦੀ ਹੈ।