ਵੱਡੀ ਵਾਰਦਾਤ : ਕਬੱਡੀ ਖਿਡਾਰੀ ‘ਤੇ ਚੱਲੀਆਂ ਗੋਲੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸਬਜ਼ੀ ਮੰਡੀ ਚੋ ਸ਼ਬਜ਼ੀ ਲੈ ਕੇ ਜਾ ਰਹੇ ਇਕ ਇੰਟਰਨੈਸ਼ਨਲ ਕਬੱਡੀ ਖਿਡਾਰੀ ਤੇ ਇਕ ਸਾਬਕਾ ਫੋਜੀ ਵਲੋਂ ਗੋਲੀਆਂ ਚਲਾਇਆ ਗਿਆ ਹਨ। ਕਬੱਡੀ ਖਿਡਾਰੀ ਜਰਮਨਜੀਤ ਸਿੰਘ ਨੇ ਦੱਸਿਆ ਕਿ ਮੇਰੇ ਘਰ ਮੇਰੇ ਪੁੱਤ ਦਾ ਧੀਮਾਨ ਸੀ। ਜਿਸ ਨੂੰ ਲੈ ਕੇ ਮੈ ਬਟਾਲਾ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਵਾਪਸ ਪਿੰਡ ਜਾ ਰਿਹਾ ਸੀ। ਸਬਜ਼ੀ ਮੰਡੀ ਵਿੱਚ ਪਾਰਕਿੰਗ ਦੇ ਠੇਕੇਦਾਰ ਮਨਜੀਤ ਸਿੰਘ ਸਾਬਕਾ ਫੋਜੀ ਨੇ ਮੈਨੂੰ ਪਰਚੀ ਕਟਾਉਣ ਲਈ ਕਿਹਾ ਤੇ ਮੈ ਕਿਹਾ ਕਿ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਿਹਾ ਹਾਂ । ਜਿਸ ਤੇ ਫੋਜੀ ਮੇਰੇ ਨਾਲ ਬਹਿਸ ਕਰਨ ਲੱਗ ਗਿਆ ਤੇ ਤੈਸ਼ ਵਿੱਚ ਆ ਕੇ ਉਸ ਨੇ ਮੇਰੇ ਪੈਰਾ ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਕਿਸੇ ਤਰਾਂ ਮੇਰਾ ਬਚਾਅ ਹੋ ਗਿਆ । ਫਿਲਹਾਲ ਗੋਲੀ ਚਲਾਉਣ ਸਾਬਕਾ ਫੋਜੀ ਫਰਾਰ ਹੋ ਗਿਆ ।ਪੁਲਿਸ ਏਂ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।