ਵੱਡੀ ਵਾਰਦਾਤ : ATM ‘ਚੋ ਚੋਰਾਂ ਨੇ ਕੀਤੀ ਲੱਖਾਂ ਦੀ ਲੁੱਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਰੋਜ਼ਾਨਾ ਹੀ ਚੋਰੀ ਦੀ ਵਾਰਦਾਤਾਂ 'ਚ ਵਧਾ ਹੋ ਰਿਹਾ ਹੈ। ਪੁਲਿਸ ਵਲੋਂ ਕੀਤੀ ਸਖਤੀ ਤੋਂ ਬਾਅਦ ਵੀ ਚੋਰਾਂ ਨੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਇਕ ਮਾਮਲੇ ਹੁਣ ਹੁਸ਼ਿਆਰਪੁਰ ਮਾਹਿਲਪੁਰ ਵਿੱਚ ਸਾਮਹਣੇ ਆਇਆ ਹੈ। ਜਿਥੇ ਚੋਰਾਂ ਵਲੋਂ ਪਿੰਡ ਭਾਮ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਲੱਗੇ ATM 'ਚੋ ਚੋਰੀ ਕੀਤੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਕਾਰ ਵਿੱਚ 3 ਚੋਰਾਂ ਨੇ ATM ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ 17 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਇਹ ਸਾਰੀ ਘਟਨਾ CCTV ਵਿੱਚ ਕਕੈਦ ਹੋ ਗਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।