ਵੱਡੀ ਘਟਨਾ : ਤਿੰਨ ਸਕੀਆਂ ਭੈਂਣਾ ਨੇ ਕੀਤੀ ਖੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਖੰਡਵਾ ਤੋਂ ਇਕ ਦਿਲ ਦਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਤਿੰਨ ਸਕੀਆਂ ਭੈਂਣਾ ਨੇ ਫਾਹਾ ਲੱਗਾ ਕੇ ਸਕੀਆਂ ਕਰ ਲਈ ਹੈ। ਥਾਣਾ ਖੇਤਰ ਦੇ ਕੋਟਾਘਾਟ ਪਿੰਡ ਦੀਆਂ ਰਹਿਣ ਵਾਲਿਆਂ ਤਿੰਨ ਭੈਣਾਂ ਦੇ ਨਾਂ ਮੋਨੂੰ,ਸਾਵਿਤਰੀ,ਲਲਿਤਾ ਦੱਸੇ ਜਾ ਰਹੇ ਹਨ। ਥਾਣਾ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕੋਟਾਘਾਟ 'ਚ ਇਕ ਹੀ ਪਰਿਵਾਰ ਦੀਆਂ ਸਕੀਆਂ ਭੈਣਾਂ ਨੇ ਦਰੱਖਤ ਨਾਲ ਫਾਹਾ ਲੈ ਲਿਆ ਹੈ। ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਖੁਦਕੁਸ਼ੀ ਕੀਤੀ ਹੈ।

ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਤਿੰਨਾਂ ਭੈਣਾਂ ਨੇ ਘਰ ਦੇ ਪਿਛਲੇ ਹਿੱਸੇ 'ਚ ਨੀਮ ਦੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਕਿਸ ਕਾਰਨਾਂ ਕਰਕੇ ਉਨ੍ਹਾਂ ਨੇ ਇਸ ਦਾ ਨਹੀਂ ਪਤਾ ਲੱਗਾ ਹੈ ਕੀਤੀ ਹੈ। ਇਸ ਦਾ ਪਤਾ ਨਹੀਂ ਲੱਗਾ ਹੈ। ਪਰਿਵਾਰ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਤਾੜਨਾ ਕੀਤੀ ਗਈ ਤੇ ਨਾ ਹੀ ਪਰਿਵਾਰ ਵਿੱਚ ਕੋਈ ਆਰਥਿਕ ਤੰਗੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੱਠ ਭੈਣ ਭਰਾਵਾਂ ਦਾ ਪੂਰਾ ਪਰਿਵਾਰ ਹੈ।

ਦੋ ਭੈਣਾਂ ਵਿਆਹਿਆ ਹੋਇਆ ਹਨ। ਸੋਨੂੰ ਤਿੰਨ ਮ੍ਰਿਤਕ ਭੈਣਾਂ 'ਚੋ ਸਭ ਤੋਂ ਵੱਡੀ ਸੀ, ਜੋ ਮੋਟਰਸਾਈਕਲ ਵੀ ਚਲਾਉਂਦੀ ਸੀ। ਤਿੰਨੋ ਮੋਟਰਸਾਈਕਲ ਤੇ ਬਾਜ਼ਾਰ ਗਈਆਂ ਸਨ ਤੇ ਬਾਜ਼ਾਰ 'ਚੋ ਨਵੀ ਰੱਸੀ ਵੀ ਖਰੀਦੀ ਦੀ ਜਦੋ ਪਰਿਵਾਰਕ ਮੈਬਰਾਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਾਰਨ ਦਸਣ ਤੋਂ ਇਨਕਰ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਰੋਟੀ ਖਾਣ ਤੋਂ ਬਾਅਦ ਸਾਰੀਆਂ ਭੈਣਾਂ ਸੋ ਗਈਆਂ ਸੀ। ਜਦੋ ਉਸ ਦੀ ਮਾਂ ਨੇ ਤਿੰਨਾਂ ਭੈਣਾਂ ਨੂੰ ਮੰਜੇ ਤੇ ਨਾ ਦੇਖਿਆ ਤਾਂ ਉਹ ਉਨ੍ਹਾਂ ਨੂੰ ਲੱਭਣ ਲਈ ਬਾਹਰ ਨਿਕਲੀ ਤਾਂ ਤਿੰਨਾਂ ਭੈਣਾਂ ਦੀ ਲਾਸ਼ ਘਰ ਦੇ ਪਿਛਲੇ ਦਰੱਖਤ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਰੋਲ ਪਾਉਣਾ ਸ਼ੁਰੂ ਕਰ ਦਿੱਤਾ ਸੀ। ਫ਼ਿਰ ਪਿੰਡ ਵਾਲਿਆਂ ਵਲੋਂ ਤੇ ਪਰਿਵਾਰਿਕ ਮੈਬਰਾਂ ਵਲੋਂ ਇਕ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।