ਵੱਡੀ ਖ਼ਬਰ : ਮਨੀਸ਼ ਸਿਸੋਦੀਆ ਦੇ ਘਰ CBI ਦੀ ਛਾਪੇਮਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ CBI ਨੇ ਛਾਪੇਮਾਰੀ ਕੀਤੀ ਹੈ। ਮਨੀਸ਼ ਸਿਸੋਦੀਆ ਨੇ ਟਿਵਿਤ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਘਰ CBI ਆਈ ਹੈ, ਉਨ੍ਹਾਂ ਦਾ ਸਵਾਗਤ ਹੈ, ਅਸੀਂ ਇਮਾਨਦਾਰ ਹਾਂ। ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ। ਜਦੋ ਕੋਈ ਚੰਗਾ ਕੰਮ ਕਰਦਾ ਹੈ ਤਾਂ ਬਹੁਤ ਲੋਕ ਪਰੇਸ਼ਾਨ ਕਰਨ ਵਾਲੇ ਆ ਜਾਂਦੇ ਹਨ, ਇਸ ਲਈ ਇਹ ਸਾਡਾ ਦੇਸ਼ ਪਹਿਲੇ ਨੰਬਰ 'ਤੇ ਨਹੀਂ ਆ ਸਕਿਆ ਹੈ।

ਉਨ੍ਹਾਂ ਨੇ ਕਿਹਾ CBI ਜਾਂਚ ਵਿੱਚ ਮੈ ਪੂਰਾ ਸਹਿਯੋਗ ਦੇਵਾਂਗਾ । ਹੁਣ ਤੱਕ ਮੇਰੇ ਕੋਲੋਂ ਕੁਝ ਵੀ ਨਹੀਂ ਨਿਕਲਿਆ ਹੈ। ਇਸ ਜਾਂਚ ਦੌਰਾਨ ਵੀ ਕੁਝ ਨਹੀਂ ਹਾਲੇ ਤੱਕ ਮਿਲਿਆ ਹੈ। ਦੇਸ਼ ਵਿੱਚ ਚੰਗੀ ਸਿੱਖਿਆ ਲਈ ਮੇਰਾ ਕੰਮ ਰੋਕਿਆ ਨਹੀਂ ਜਾ ਸਕਦਾ। ਇਸ ਲਈ ਦਿੱਲੀ ਦੇ ਸਿਹਤ ਤੇ ਸਿੱਖਿਆ ਮੰਤਰੀ ਨੂੰ ਫੜਿਆ ਹੈ ਤਾਂ ਜੋ ਸਿੱਖਿਆ , ਸਿਹਤ ਦੇ ਚੰਗੇ ਕੰਮ ਰੋਕੇ ਜਾ ਸਕਣ।