ਵੱਡੀ ਖਬਰ : ਸਿੱਧੂ ਮੂਸੇਵਾਲਾ ਤੋਂ ਬਾਅਦ ਮਸ਼ਹੂਰ ਰੈਪਰ ਦਾ ਗੋਲੀ ਮਾਰ ਕੇ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਟਲਾਂਟਾ ਰੈਪਰ ਟ੍ਰਬਲ ਦਾ ਜਾਰਜੀਆ 'ਚ ਗੋਲੀ ਮਾਰ ਕੇ ਮਾਰ ਕਤਲ ਕਰ ਦਿੱਤਾ। ਰੈਪਰ ਦੀ ਲਾਸ਼ ਉਨ੍ਹਾਂ ਦੇ ਅਪਾਰਟਮੈਂਟ 'ਚ ਹੀ ਮਿਲੀ ਹੈ। ਜੇਡੇਦਿਆਹ ਕੈਂਟੀ ਨੇ ਕਿਹਾ ਕਿ 34 ਸਾਲਾ ਟ੍ਰਬਲ, ਅਸਲੀ ਨਾਮ ਮਾਰੀਏਲ ਸੇਮੋਂਟੇ, ਦੀ ਲਾਸ਼ ਲੇਕ ਸੇਂਟ ਜੇਮਸ ਅਪਾਰਟਮੈਂਟ 'ਚ ਜ਼ਮੀਨ 'ਤੇ ਪਈ ਮਿਲੀ।

ਉਨ੍ਹਾਂ ਦੇ ਕਤਲ 'ਚ ਸ਼ੱਕੀ ਜੈਮੀਚੇਲ ਜੋਨਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਪ੍ਰਾਪਤ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਉਸ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ। ਸ਼ੈਰਿਫ ਦੇ ਦਫ਼ਤਰ ਅਨੁਸਾਰ ਟ੍ਰਬਲ ਅਪਾਰਟਮੈਂਟ ਕੰਪਲੈਕਸ 'ਚ ਰਹਿਣ ਰਹੀ ਆਪਣੀ ਇੱਕ ਮਹਿਲਾ ਦੋਸਤ ਨੂੰ ਮਿਲਣ ਗਏ ਸਨ।

ਦੱਸ ਦੇਈਏ ਕਿ 2018 'ਚ ਟ੍ਰਬਲ ਨੇ ਬਿਲਬੋਰਡ ਨੂੰ ਦੱਸਿਆ ਸੀ ਕਿ ਮੇਰਾ ਸੰਗੀਤ ਨਿੱਜੀ ਪੱਧਰ 'ਤੇ ਜਾਂਦਾ ਹੈ। ਇਹ ਮੇਰੇ ਜੀਵਨ ਦੀਆਂ ਕਹਾਣੀਆਂ ਹਨ। ਕਈ ਵਾਰ ਮੈਨੂੰ ਪਰਵਾਹ ਨਹੀਂ ਹੁੰਦੀ ਕਿ ਕੌਣ ਸਾਹਮਣੇ ਆਉਂਦਾ ਹੈ ਅਤੇ ਕੀ ਜ਼ਿਆਦਾ ਚੱਲ ਰਿਹਾ ਹੈ। ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਅਣਪਛਾਤੇ ਹਮਲਾਵਰਾਂ ਨੇ ਗਾਇਕ ਤੋਂ ਅਦਾਕਾਰ-ਰਾਜਨੇਤਾ ਬਣੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।