ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਮਸ਼ਹੂਰ ਪੰਜਾਬੀ ਗਾਇਕ 'ਤੇ ਅਦਾਕਾਰ ਸ਼ੁਭਜੀਤ ਸਿੰਘ ਉਰਫ ਸਿੱਧੂ ਮੂਸੇਵਾਲਾ ’ਤੇ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਧੂ ਮੂਸੇਵਾਲਾ ਮੌਤ ਹੋ ਗਈ ਹੈ । ਇਹ ਹਮਲਾ ਪਿੰਡ ਜਵਾਹਰ ਕੇ ਵਾਲਾ ਨੇੜੇ ਹੋਇਆ ਹੈ। ਬੀਤੇ ਦਿਨ ਹੀ ਪੰਜਾਬ ਸਰਕਾਰ ਨੇ ਵਾਪਿਸ ਲਈ ਸੀ ਗਾਇਕ ਤੋਂ ਸੁਰੱਖਿਆ।

ਦੱਸਿਆ ਜਾ ਰਿਹਾ ਹੈ ਕਿ ਇਕ ਗੋਲ਼ੀ ਸਿੱਧੂ ਮੂਸੇਵਾਲਾ ਦੇ ਵੀ ਲੱਗੀ ਹੈ, ਜਿਸ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ’ਤੇ ਕਿਹੜੇ ਲੋਕਾਂ ਵਲੋਂ ਹਮਲਾ ਕੀਤਾ ਗਿਆ ਹੈ, ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।