ਵੱਡੀ ਖਬਰ : LPG ਸਿਲੰਡਰ 135 ਰੁਪਏ ਸਸਤਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਖਪਤਕਾਰਾਂ 'ਤੇ ਕੋਈ ਬੋਝ ਨਹੀਂ ਪਾਇਆ, ਸਗੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 135 ਰੁਪਏ ਸਸਤਾ ਕਰ ਦਿੱਤੀ ਹੈ। ਹੁਣ ਇੰਡੇਨ ਗੈਸ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 135 ਰੁਪਏ ਸਸਤਾ ਹੋਵੇਗਾ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 1 ਜੂਨ ਤੋਂ ਕਮਰਸ਼ੀਅਲ ਸਿਲੰਡਰ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਹਨ। ਹੁਣ 19 ਕਿਲੋ ਦੇ ਵਪਾਰਕ ਸਿਲੰਡਰ 'ਤੇ 135 ਰੁਪਏ ਦੀ ਰਾਹਤ ਮਿਲੇਗੀ ।