ਵੱਡੀ ਖਬਰ : 4 ਭਾਰਤੀਆਂ ਸਣੇ 22 ਯਾਤਰੀਆਂ ਨਾਲ ਹਵਾਈ ਜਹਾਜ਼ ਲਾਪਤਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੇਪਾਲ ਦੇ ਪਹਾੜਾਂ ’ਚ 22 ਯਾਤਰੀਆਂ ਵਾਲਾ ਛੋਟਾ ਹਵਾਈ ਜਹਾਜ਼ ਲਾਪਤਾ ਹੋ ਗਿਆ। ਇਸ 'ਚ 4 ਭਾਰਤੀ ਵੀ ਸਵਾਰ ਸਨ। ਜਹਾਜ਼ ਦਾ ਉਡਾਣ ਭਰਨ ਤੋਂ ਤੁਰੰਤ ਬਾਅਦ ਹਵਾਈ ਅੱਡੇ ਦੇ ਟਾਵਰ ਨਾਲ ਸੰਪਰਕ ਟੁੱਟ ਗਿਆ।

ਪੁਲਿਸ ਅਧਿਕਾਰੀ ਰਮੇਸ਼ ਥਾਪਾ ਨੇ ਕਿਹਾ ਕਿ ਟਵਿਨ ਓਟਰ ਜਹਾਜ਼ ਬਾਰੇ ਕੋਈ ਜਾਣਕਾਰੀ ਨਹੀਂ ਹੈ 'ਤੇ ਤਲਾਸ਼ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਖੇਤਰ 'ਚ ਮੀਂਹ ਪੈ ਰਿਹਾ ਹੈ ਪਰ ਉਡਾਣਾਂ ਆਮ ਵਾਂਗ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ ਚਾਲਕ ਦਲ ਸਮੇਤ 22 ਯਾਤਰੀ ਸਵਾਰ ਸਨ।