ਵੱਡੀ ਖਬਰ : ਮੰਕੀਪਾਕਸ ਨਾਲ 58 ਲੋਕਾਂ ਦੀ ਮੌਤ…..

by jaskamal

ਨਿਊਜ਼ ਡੈਸਕ(ਰਿੰਪੀ ਸ਼ਰਮਾ): ਅਫਰੀਕੀ 'ਚ ਮੰਕੀਪਾਕਸ ਦੇ ਘੱਟੋ-ਘੱਟ 1,284 ਸ਼ੱਕੀ ਮਾਮਲੇ ਸਾਹਮਣੇ ਆਏ ਹਨ 'ਤੇ 58 ਮੌਤਾਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਹੈ। ਕਾਂਗੋ 'ਚ ਸੰਗਠਨ ਨੇ ਟਵੀਟ ਕੀਤਾ ਕਿ ਕਾਂਗੋ ਦੇ ਪ੍ਰਾਂਤਾਂ ਜਿਵੇਂ ਕਿ ਸਾਂਕੁਰੂ, ਤਸ਼ੋਪੋ, ਇਕਵਾਤੂਰ ਅਤੇ ਸ਼ੂਪਾ ਵਿੱਚ 913 ਮਾਮਲੇ ਸਾਹਮਣੇ ਆਏ ਹਨ, ਜੋ ਕਿ ਦੇਸ਼ ਭਰ ਵਿੱਚ ਕੁੱਲ ਰਿਪੋਰਟ ਕੀਤੇ ਗਏ ਮਾਮਲਿਆਂ ਦਾ ਲਗਭਗ 75 ਫ਼ੀਸਦੀ ਹੈ।

ਮੰਕੀਪਾਕਸ ਇੱਕ ਬਹੁਤ ਹੀ ਦੁਰਲੱਭ ਛੂਤ ਵਾਲੀ ਬਿਮਾਰੀ ਹੈ, ਜਿਸ 'ਚ ਸੰਕਰਮਿਤ ਮਰੀਜ਼ ਦੇ ਬਹੁਤ ਨਜ਼ਦੀਕੀ ਸੰਪਰਕ 'ਚ ਆਉਣ 'ਤੇ ਹੀ ਸੰਕਰਮਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ 'ਚ ਮਰੀਜ਼ ਨੂੰ ਬਹੁਤ ਹਲਕਾ ਬੁਖ਼ਾਰ ਹੁੰਦਾ ਹੈ 'ਤੇ ਜ਼ਿਆਦਾਤਰ ਲੋਕ ਕੁਝ ਹਫ਼ਤਿਆਂ ਵਿੱਚ ਠੀਕ ਵੀ ਹੋ ਜਾਂਦੇ ਹਨ। ਕੁਝ ਪ੍ਰਮੁੱਖ ਲੱਛਣ ਹਨ ਬੁਖ਼ਾਰ, ਸਰੀਰ ਵਿੱਚ ਦਰਦ, ਸਿਰ ਦਰਦ, ਸਰੀਰ ਵਿੱਚ ਸੋਜ, ਥਕਾਵਟ ਅਤੇ ਛਾਲੇ।