ਵੱਡੀ ਖਬਰ: ਯੂਰਪ ‘ਚ ਫੈਲਿਆ ਮੰਕੀਪੌਕਸ …

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਸ਼ਵ ਸਿਹਤ ਸੰਗਠਨ ਦੇ ਇੱਕ ਪ੍ਰਮੁੱਖ ਸਲਾਹਕਾਰ ਨੇ ਵਿਕਸਤ ਦੇਸ਼ਾਂ 'ਚ ਦੁਰਲੱਭ ਬਿਮਾਰੀ ਮੰਕੀਪੌਕਸ ਦੇ ਫੈਲਣ ਨੂੰ ਇੱਕ "ਅਣਕਿਆਸੀ ਘਟਨਾ" ਦੱਸਿਆ ਹੈ। ਡਬਲਯੂ.ਐੱਚ.ਓ. ਦੇ ਐਮਰਜੈਂਸੀ ਵਿਭਾਗ ਦੇ ਮੁਖੀ ਡਾ. ਡੇਵਿਡ ਹੇਮੈਨ ਨੇ ਕਿਹਾ ਕਿ ਸਭ ਤੋਂ ਮਜ਼ਬੂਤ ​​ਸਿਧਾਂਤ ਇਹ ਹੈ ਕਿ ਸਪੇਨ ਅਤੇ ਬੈਲਜੀਅਮ ਵਿੱਚ ਆਯੋਜਿਤ ਦੋ ਰੇਵ ਪਾਰਟੀਆਂ ਵਿੱਚ ਸਮਲਿੰਗੀ ਅਤੇ ਹੋਰ ਲੋਕਾਂ ਵਿਚਕਾਰ ਜਿਨਸੀ ਸੰਬਧਾਂ ਕਾਰਨ ਇਹ ਬਿਮਾਰੀ ਫੈਲੀ ਹੈ।

ਹੇਮਨ ਨੇ ਕਿਹਾ, ''ਅਸੀਂ ਜਾਣਦੇ ਹਾਂ ਕਿ ਮੰਕੀਪੌਕਸ ਉਦੋਂ ਫੈਲ ਸਕਦਾ ਹੈ, ਜਦੋਂ ਕੋਈ ਸੰਕਰਮਿਤ ਵਿਅਕਤੀ ਦੇ ਨਜ਼ਦੀਕੀ ਸੰਪਰਕ 'ਚ ਆਉਂਦਾ ਹੈ 'ਤੇ ਜਿਨਸੀ ਸੰਬੰਧਾਂ ਕਾਰਨ ਇਸ ਬੀਮਾਰੀ ਦਾ ਪ੍ਰਸਾਰ ਹੋ ਵੱਧ ਜਾਂਦਾ ਹੈ।'' ਡਬਲਯੂ.ਐੱਚ.ਓ. ਨੇ ਬ੍ਰਿਟੇਨ, ਸਪੇਨ, ਇਜ਼ਰਾਇਲ, ਫਰਾਂਸ, ਸਵਿਟਜ਼ਰਲੈਂਡ, ਅਮਰੀਕਾ ਅਤੇ ਆਸਟ੍ਰੇਲੀਆ ਸਮੇਤ 10 ਤੋਂ ਜ਼ਿਆਦਾ ਦੇਸ਼ਾਂ 'ਚ ਮੰਕੀਪੌਕਸ ਦੇ 90 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਹਨ।