ਵੱਡੀ ਖਬਰ : ਤੇਲ ਟੈਂਕ ‘ਚ ਧਮਾਕਾ, 14 ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਲਾਦੇਸ਼ ਦੇ ਚਟਗਾਂਵ 'ਚ ਇੱਕ ਕੰਟੇਨਰ ਡਿਪੂ 'ਚ ਤੇਲ ਟੈਂਕ ਵਿੱਚ ਧਮਾਕਾ ਹੋਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ 'ਤੇ 150 ਤੋਂ ਵੱਧ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਚਟਗਾਂਵ ਦੇ ਬੰਦਰਗਾਹ ਸ਼ਹਿਰ ਤੋਂ 40 ਕਿਲੋਮੀਟਰ ਦੂਰ ਸੀਤਾਕੁੰਡੂ ਵਿਖੇ ਇੱਕ ਕੰਟੇਨਰ ਵਿੱਚ ਅੱਗ ਲੱਗ ਗਈ, ਜਿਸ ਨਾਲ ਇੱਕ ਵਿਸ਼ਾਲ ਧਮਾਕੇ ਤੋਂ ਬਾਅਦ ਕੰਟੇਨਰ ਵਿਚ ਹੋਰ ਧਮਾਕੇ ਹੋਏ।