ਮੂਸੇਵਾਲਾ ਦਾ ਕਤਲ ਮਾਮਲੇ ‘ਚ ਪੁੱਛਗਿੱਛ ਦੌਰਾਨ ਹੋਏ ਵੱਡੇ ਖੁਲਾਸੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੂਸੇਵਾਲਾ ਦੇ ਕਤਲ ਤੋਂ ਬਾਅਦ ਹਥਿਆਰ ਪੰਜਾਬ-ਹਰਿਆਣਾ ਬਾਰਡਰ ਕੋਲ ਮਿੱਟੀ 'ਚ ਦਫ਼ਨਾਏ ਗਏ ਹਨ। ਪਵਨ ਬਿਸ਼ਨੋਈ ਤੇ ਨਸੀਬ ਤੋਂ ਪੁੱਛਗਿੱਛ 'ਚ ਇਹ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਜਲਦ ਹਥਿਆਰ ਬਰਾਮਦ ਕਰ ਸਕਦੀ ਹੈ।

ਮੂਸੇਵਾਲਾ ਕਤਲਕਾਂਡ 'ਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਹੁਸ਼ਿਆਰਪੁਰ ਜੇਲ੍ਹ ਤੋਂ ਗੋਰੇ ਨੂੰ ਲਿਆਂਦਾ ਸੀ। ਗੈਂਗਸਟਰ ਗੁਰਿੰਦਰ ਗੋਰਾ ਕੈਨੇਡਾ ਬੈਠੇ ਗੋਲਡੀ ਬਰਾੜ ਦਾ ਜੀਜਾ ਹੈ।

ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ’ਤੇ ਗੋਲ਼ੀਆਂ ਮਾਰ ਕਰ ਕਤਲ ਕੀਤਾ ਗਿਆ ਸੀ । ਇਸ ਮਾਮਲੇ ਦੀ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਤਾਰ ਮਹਾਰਾਸ਼ਟਰ ਦੇ ਗੈਂਗਸਟਰ ਅਰੁਣ ਗਵਲੀ ਗੈਂਗ ਨਾਲ ਜੁੜੇ ਹੋਏ ਦੱਸੇ ਜਾ ਰਹੇ ਸੀ । ਦੱਸ ਦਈਏ ਕਿ ਅਰੁਣ ਗਵਲੀ ਨੂੰ ਇੱਕ ਕਤਲ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਹੈ। ਪੁਲਿਸ ਵਲੋਂ ਲਗਾਤਾਰ ਇਨਾ ਗੈਂਗਸਟਰ ਦੀ ਭਾਲ ਕੀਤੀ ਜਾ ਰਹੀ ਹੈ।