ਵੱਡੀ ਸਫ਼ਲਤਾ : ਗੈਂਗਸਟਰ ਗੋਲਡੀ ਬਰਾੜ ਦੇ ਕਰੀਬੀ 2 ਸਾਥੀ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): CIA ਸਟਾਫ਼ ਅਤੇ ਲੰਬੀ ਪੁਲਿਸ ਨੇ ਲੰਬੀ ਕਤਲ ਕਾਂਡ ਦੇ ਦੋਸ਼ੀ ਨੂੰ ਗੈਂਗਸਟਰ ਗੋਲਡੀ ਬਰਾੜ ਦੇ 2 ਸਾਥੀ ਗਿ੍ਫ਼ਤਾਰ ਕੀਤਾ ਹੈ | ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਨੇ ਰਮਨਪ੍ਰੀਤ ਸਿੰਘ ਅਤੇ ਨਿਖਿਲ ਚਾਵਲਾ ਪੁੱਤਰ ਬਿਟੂ ਚਾਵਲਾ ਵਾਸੀ ਵਾਰਡ ਨੰਬਰ 15 ਗਲੀ ਨੰਬਰ 5 ਭਰਾ ਦਰਜ਼ੀ ਗਲੀ ਡੱਬਵਾਲੀ ਨੂੰ ਗਿ੍ਫ਼ਤਾਰ ਕੀਤਾ ਹੈ |

ਰਮਨਪ੍ਰੀਤ ਸਿੰਘ ਖ਼ਿਲਾਫ਼ 'ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ। ਮੁਲਜ਼ਮ ਨਿਖਿਲ ਚਾਵਲਾ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਹੈ, ਜਿਸ ਖ਼ਿਲਾਫ਼ ਥਾਣਾ ਸਿਟੀ ਡੱਬਵਾਲੀ ਅਤੇ ਤਰਨਤਾਰਨ ਵਿਖੇ ਐਨ.ਡੀ.ਪੀ.ਐਸ. ਐਕਟ ਸਮੇਤ ਕਈ ਕੇਸ ਦਰਜ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।