ਸਵਾਈਨ ਫਲੂ ਕਾਰਨ ਭਾਜਪਾ ਦੇ ਇਸ ਆਗੂ ਦੀ ਹੋਈ ਮੌਤ

by jaskamal

ਨਿਊਜ਼ ਡੈਸਕ : ਪੰਜਾਬ 'ਚ ਇਸ ਸਾਲ ਸਵਾਈਨ ਫਲੂ ਦਾ ਪਹਿਲਾ ਡੈੱਥ ਕੇਸ ਸਾਹਮਣੇ ਆਇਆ ਹੈ। ਲੁਧਿਆਣਾ 'ਚ 46 ਸਾਲ ਦੇ ਵਕੀਲ ਅਤੇ ਭਾਜਪਾ ਆਗੂ ਦੀ ਐੱਨ1ਐੱਚ1 ਵਾਇਰਸ ਕਾਰਨ ਮੌਤ ਹੋ ਗਈ ਹੈ। ਸਾਹ ਲੈਣ 'ਚ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਮ੍ਰਿਤਕ ਸੰਦੀਪ ਕਪੂਰ ਕਿਚਲੂ ਨਗਰ 'ਚ ਰਹਿੰਦੇ ਸਨ। ਉਹ ਭਾਜਪਾ ਦੇ ਲੀਗਲ ਅਤੇ ਲੈਜਿਸਲੇਟਿਵ ਸੈੱਲ ਦੇ ਸਹਿ-ਕਨਵੀਨਰ ਸਨ। 17 ਜੂਨ ਨੂੰ ਉਨ੍ਹਾਂ ਨੂੰ ਐੱਚ1ਐੱਨ1 ਇਨਫੈਕਟਿਡ ਪਾਇਆ ਗਿਆ ਸੀ। ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਸੂਬੇ ਦੇ ਐਪੀਡੋਮੀਉਲਾਜਿਸਟ ਡਾ. ਗਗਨਦੀਪ ਸਿੰਘ ਗ੍ਰੋਵਰ ਨੇ ਕਿਹਾ ਕਿ ਪੰਜਾਬ 'ਚ ਇਸ ਸਾਲ ਇਹ ਸਵਾਈਨ ਫਲੂ ਨਾਲ ਪਹਿਲੀ ਮੌਤ ਹੈ। ਹਸਪਤਾਲ 'ਚ ਅਜੇ ਸਵਾਈਨ ਫੂਲ ਦੇ ਦੋ ਹੋਰ ਮਰੀਜ਼ਾਂ ਦਾ ਵੀ ਇਲਾਜ ਚਲ ਰਿਹਾ ਹੈ। ਮਰੀਜ਼ਾਂ 'ਚ ਇਕ ਵਿਅਕਤੀ 52 ਸਾਲ ਦਾ ਅਤੇ ਦੂਜਾ 57 ਸਾਲ ਦਾ ਹੈ।