ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਮੰਡ ਖੇਤਰ ਦੇ ਪਿੰਡ ਸ਼ੇਖਮਾਂਗਾ ਨੇੜੇ 8-9 ਦਿਨ ਪਹਿਲਾਂ ਥਾਣਾ ਕਬੀਰਪੁਰ ਵਿਖੇ ਸੰਤੋਖ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਸ਼ਾਹਵਾਲਾ ਅੰਦਰੀਸਾਂ ਨੇ ਕੇਸ ਦਰਜ ਕਰਵਾਇਆ ਸੀ ਕਿ ਪਿੰਡ ਸ਼ੇਖਮਾਂਗਾ ਦੇ ਨਿਵਾਸੀ ਬਲਬੀਰ ਸਿੰਘ ਵਗੈਰਾ ਉਸਦੀ ਬੀਜੀ 7-8 ਏਕੜ ਮੱਕੀ ਦੀ ਫਸਲ, ਟਮਾਟਰ ਤੇ ਹੋਰ ਸਬਜ਼ੀਆਂ ਵਾਹ ਗਏ ਹਨ ਤੇ ਖੇਤੀਬਾੜੀ ਦੇ ਸੰਦ ਵੀ ਚੋਰੀ ਕਰਕੇ ਲੈ ਗਏ ਸਨ।

ਜਾਣਕਾਰੀ ਅਨੁਸਾਰ ਇਸੇ ਕੇਸ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਬਾਹਰੋਂ ਬੰਦੇ ਭੇਜ ਕੇ ਪਿੰਡ ਸ਼ੇਖਮਾਂਗਾ ਨੇੜੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਹੋਣ ਤੇ ਮੋਟਰਸਾਈਕਲ ਸਾੜਨ ਦੇ ਵਾਪਰੇ ਕਾਂਡ ਕਾਰਨ ਇਲਾਕੇ ਦੇ ਲੋਕਾਂ ’ਚ ਵੀ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।