ਸਾਬਕਾ ਆਸਟ੍ਰੇਲਿਆਈ ਸਪਿੰਨਰ ਸ਼ੇਨ ਵਾਰਨ ਦੇ ਕਮਰੇ ‘ਚ ਤੌਲੀਏ ‘ਤੇ ਮਿਲੇ ਖੂਨ ਦੇ ਧੱਬੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਥਾਈਲੈਂਡ ਪੁਲਿਸ ਮੁਤਾਬਕ ਵਿਲਾ ਦੀ ਤਲਾਸ਼ੀ ਕਰਦੇ ਹੋਏ ਸਾਬਕਾ ਆਸਟ੍ਰੇਲਿਆਈ ਸਪਿੰਨਰ ਸ਼ੇਨ ਵਾਰਨ ਦੇ ਕਮਰੇ ਦੇ ਫਰਸ਼ ਤੇ ਤੌਲੀਆਂ ’ਤੇ ਖ਼ੂਨ ਦੇ ਧੱਬੇ ਮਿਲੇ ਸਨ। ਵਾਰਨ ਛੁੱਟੀਆਂ ਮਨਾਉਣ ਲਈ ਇੱਥੇ ਆਏ ਸਨ। ਥਾਈ ਇੰਟਰਨੈਸ਼ਨਲ ਹਸਪਤਾਲ ਵਿਚ ਡਾਕਟਰਾਂ ਨੇ 52 ਸਾਲਾ ਮਹਾਨ ਕ੍ਰਿਕਟਰ ਨੂੰ ਮਿ੍ਰਤਕ ਐਲਾਨ ਦਿੱਤਾ ਸੀ।

ਪੁਲਿਸ ਦੇ ਕਮਾਂਡਰ ਸਤੀਤ ਪੋਲਪੀਨੀਤ ਨੇ ਕਿਹਾ ਕਿ ਕਮਰੇ ਵਿਚ ਕਾਫੀ ਜ਼ਿਆਦਾ ਖ਼ੂਨ ਪਿਆ ਮਿਲਿਆ ਸੀ। ਜਦ ਸੀਪੀਆਰ ਸ਼ੁਰੂ ਹੋਇਆ ਸੀ ਤਾਂ ਵਾਰਨ ਨੇ ਖੰਘ ਰਾਹੀਂ ਕੁਝ ਤਰਲ ਪਦਾਰਥ ਕੱਢਿਆ ਸੀ ਤੇ ਖ਼ੂਨ ਨਿਕਲ ਰਿਹਾ ਸੀ। ਜਾਣਕਾਰੀ ਅਨੁਸਾਰ ਵਾਰਨ ਨੇ ਹਾਲ ਹੀ ਵਿੱਚ ਆਪਣੇ ਦਿਲ ਬਾਰੇ ਇੱਕ ਡਾਕਟਰ ਨੂੰ ਦੇਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਸ਼ੱਕੀ ਮੌਤ ਮੰਨਣ ਤੋਂ ਇਨਕਾਰ ਕੀਤਾ ਹੈ। ਓਧਰ ਸਰਕਾਰੀ ਸਨਮਾਨਾਂ ਨਾਲ ਵਾਰਨ ਦੇ ਆਖ਼ਰੀ ਸਸਕਾਰ ਲਈ ਪਰਿਵਾਰ ਨੇ ਮਨਜ਼ੂਰੀ ਦੇ ਦਿੱਤੀ ਹੈ।